ਗਿੱਦੜਬਾਹਾ, 8 ਅਕਤੂਬਰ: ਸੂਬੇ ਵਿਚ ਚੱਲ ਰਹੀਆਂ ਪੰਚਾਇਤ ਦੌਰਾਨ ਗਿੱਦੜਬਾਹਾ ਹਲਕੇ ਵਿਚ ਕਥਿਤ ਤੌਰ ‘ਤੇ 29 ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ਵਿਰੁਧ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਐਸ.ਡੀ.ਐਮ ਦਫ਼ਤਰ ਅੱਗੇ ਕਾਂਗਰਸੀਅ ਵੱਲੌਂ ਧਰਨਾਂ ਦਿੱਤਾ ਗਿਆ। ਇਸ ਦੌਰਾਨ ਵੜਿੰਗ ਨੇ ਗਿੱਦੜਬਾਹਾ ਦੇ ਕਰੀਬ 29 ਤੋਂ 30 ਪਿੰਡਾਂ ਦੇ ਉਮੀਦਵਾਰਾਂ ਦੇ ਚੋਣ ਨਿਸ਼ਾਨ ਅਤੇ ਦਸਤਾਵੇਜ਼ ਰੱਦ ਕੀਤੇ ਜਾਣ ਬਾਰੇ ਹੈਰਾਨ ਕਰਨ ਵਾਲੇ ਵੇਰਵੇ ਜ਼ਾਹਰ ਕੀਤੇ।
ਇਹ ਵੀ ਪੜੋ:ਲੱਖਾਂ ਦੇ ਗਬਨ ਮਾਮਲੇ ’ਚ ਨਗਰ ਕੌਂਸਲ ਦਾ ਐਸਡੀਓ, ਜੇਈ ਤੇ ਠੇਕੇਦਾਰ ਵਿਜੀਲੈਂਸ ਦੇ ਸਿਕੰਜ਼ੇ ’ਚ
ਉਨ੍ਹਾਂ ਅਨੁਸਾਰ ‘ਆਪ’ ਦੀ ਅਗਵਾਈ ਵਾਲੀ ਸਰਕਾਰ ਆਪਣੇ ਹਮਾਇਤੀ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਜਾਣਬੁੱਝ ਕੇ ਲੋਕਤੰਤਰੀ ਪ੍ਰਕਿਰਿਆ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੀ ਹੈ। ’ਆਪ’ ’ਤੇ ਵਰ੍ਹਦਿਆਂ ਵੜਿੰਗ ਨੇ ਕਿਹਾ ,‘‘ਖਜ਼ਾਨੇ ਨੂੰ ਭਰਨ ਦੇ ਉਦੇਸ਼ ਨਾਲ ਇੱਛੁਕ ਉਮੀਦਵਾਰਾਂ ਤੋਂ ਪੈਸੇ ਲਏ ਜਾ ਰਹੇ ਹਨ, ਅਤੇ ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਸਾਰੇ ਦਸਤਾਵੇਜ਼ ਤਿਆਰ ਹਨ, ਪਰ ਬਾਅਦ ਵਿੱਚ ਇਨ੍ਹਾਂ ਦਸਤਾਵੇਜ਼ਾਂ ਨੂੰ ਤਕਨੀਕੀਤਾ ਦੀ ਆੜ ਵਿੱਚ ਰੱਦ ਕੀਤਾ ਜਾ ਰਿਹਾ ਹੈ, ਇਹ ਸਰਕਾਰ ਨਾ ਸਿਰਫ ਹੈ ਲੋਕਾਂ ਨੂੰ ਧੋਖਾ ਦੇ ਰਹੇ ਹਨ ਸਗੋਂ ਪੰਜਾਬ ਵਿੱਚ ਜਮਹੂਰੀਅਤ ਦੀ ਨੀਂਹ ਦਾ ਗਲਾ ਘੁੱਟ ਰਹੇ ਹਨ।’’
ਇਹ ਵੀ ਪੜੋ:Ammy Virak: ਪ੍ਰਸਿੱਧ ਅਦਾਕਾਰ ਤੇ ਗਾਇਕ ਐਮੀ ਵਿਰਕ ਦੇ ਪਿਤਾ ਸਰਬਸੰਮਤੀ ਨਾਲ ਬਣੇ ਪਿੰਡ ਦੇ ਸਰਪੰਚ
ਪ੍ਰਸ਼ਾਸਨ ਦੀ ਭੂਮਿਕਾ ਦੀ ਆਲੋਚਨਾ ਕਰਦੇ ਹੋਏ ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਿੱਧੇ ਹੁਕਮਾਂ ’ਤੇ ਕੰਮ ਕਰ ਰਹੇ ਇਸ ਪ੍ਰਸ਼ਾਸਨ ਵੱਲੋਂ ਪੁਲਿਸ ਦੀ ਵਰਦੀ ਨੂੰ ਗੰਧਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗਿੱਦੜਬਾਹਾ ਦੇ ਲੋਕ ਆਉਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਜਵਾਬਦੇਹ ਠਹਿਰਾਉਣਗੇ ਅਤੇ ਪ੍ਰਸ਼ਾਸਨ ਵਿੱਚ ਜਿਨ੍ਹਾਂ ਨੇ ’ਆਪ’ ਨਾਲ ਮਿਲੀਭੁਗਤ ਕੀਤੀ ਹੈ, ਉਨ੍ਹਾਂ ਨੂੰ ਜਵਾਬਦੇਹ ਬਣਾਇਆ ਜਾਵੇਗਾ, ਮੈਂ ਨਿੱਜੀ ਤੌਰ ’ਤੇ ਇਹ ਯਕੀਨੀ ਬਣਾਵਾਂਗਾ ਕਿ ਐਸਡੀਐਮ ਅਤੇ ਡੀਸੀ ਨੂੰ ਉਨ੍ਹਾਂ ਦੇ ਕੰਮਾਂ ਦਾ ਨਤੀਜਾ ਭੁਗਤਣਾ ਪਵੇਗਾ। ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਤਾਨਾਸ਼ਾਹੀ ਰਵੱਈਏ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰੇਗੀ। ਅਸੀਂ ਸਰਕਾਰ ਨੂੰ ਪੰਜਾਬ ਵਿੱਚ ਲੋਕਤੰਤਰ ਨੂੰ ਤਬਾਹ ਨਹੀਂ ਕਰਨ ਦੇਵਾਂਗੇ।
Share the post "ਗਿੱਦੜਬਾਹਾ ’ਚ 29 ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ਵਿਰੁਧ ਰਾਜਾ ਵੜਿੰਗ ਨੇ ਖੋਲਿਆ ਸਰਕਾਰ ਵਿਰੁਧ ਮੋਰਚਾ"