ਪੰਚਾਇਤ ਚੋਣਾਂ: ਨਾਮਜ਼ਦਗੀ ਰੱਦ ਕਰਨ ਦੇ ਵਿਰੋਧ ’ਚ ਰਾਤ ਨੂੰ ਵੀ ਧਰਨੇ ’ਤੇ ਡਟੇ ਰਾਜਾ ਵੜਿੰਗ

0
38

ਐਸਡੀਐਮ ਦਫ਼ਤਰ ਅੱਗੇ ਮੁੜ ਧਰਨੇ ਲਈ ਪਹੁੰਚਣੇ ਸ਼ੁਰੂ ਹੋਏ ਲੋਕ
ਗਿੱਦੜਬਾਹਾ, 9 ਅਕਤੂਬਰ: ਆਗਾਮੀ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤ ਚੋਣਾਂ ਲਈ ਚੱਲ ਰਹੀ ਗਹਿਮਾ-ਗਹਿਮੀ ਦੌਰਾਨ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਕਰੀਬ ਢਾਈ ਦਰਜ਼ਨ ਪਿੰਡਾਂ ਦੇ ਉਮੀਦਵਾਰਾਂ ਦੇ ਚੋਣ ਨਿਸ਼ਾਨ ਅਤੇ ਦਸਤਾਵੇਜ਼ ਰੱਦ ਕਰਨ ਦਾ ਮਾਮਲਾ ਭਖਦਾ ਜਾ ਰਿਹਾ। ਇਸ ਮਾਮਲੇ ਵਿਚ ਸਰਕਾਰ ’ਤੇ ਦੋਸ਼ ਲਗਾਉਂਦਿਆਂ ਬੀਤੇ ਕੱਲ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਇਸ ਹਲਕੇ ਦੀ ਲਗਾਤਾਰ ਤਿੰਨ ਵਾਰ ਨੁਮਾਇੰਦਗੀ ਕਰਨ ਵਾਲੇ ਅਮਰਿੰਦਰ ਸਿੰਘ ਰਾਜਾ ਵੜਿੰਗ ਬੀਤੇ ਕੱਲ ਤੋਂ ਹੀ ਐਸਡੀਐਮ ਦਫ਼ਤਰ ਅੱਗੇ ਧਰਨੇ ’ਤੇ ਲਗਾਤਾਰ ਡਟੇ ਹੋਏ ਹਨ।

 

ਇਹ ਵੀ ਪੜੋ:ਅਕਾਲੀ ਦਲ ਵੱਲੋਂ ਪੰਚਾਇਤ ਚੋਣਾਂ ਵਿਚ ਧਾਂਦਲੀਆਂ ਨੂੰ ਲੈ ਕੇ ਹਾਈ ਕੋਰਟ ’ਚ 25 ਪਟੀਸ਼ਨਾਂ ਦਾਇਰ

ਉਨ੍ਹਾਂ ਆਪਣੇ ਸਾਥੀਆਂ ਨਾਲ ਰਾਤ ਵੀ ਬਠਿੰਡਾ ਰੋਡ ’ਤੇ ਬਿਤਾਈ ਅਤੇ ਇਨਸਾਫ਼ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਧੱਕੇਸ਼ਾਹੀ ਅੱਗੇ ਨਾ ਝੁਕਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨਾਲ ਉਹਨਾਂ ਦਾ ਪੁੱਤਰ ਸਮੂਹ ਗਿੱਦੜਬਾਹਾ ਹਲਕੇ ਦੀ ਕਾਂਗਰਸ ਲੀਡਰਸ਼ਿਪ ਅਤੇ ਪੰਚਾਇਤ ਚੋਣਾਂ ਦੇ ਪੀੜਤ ਵੀ ਇੱਥੇ ਮੌਜੂਦ ਰਹੇ। ਰਾਤ ਨੂੰ ਧਰਨੇ ਵਾਲੀ ਥਾਂ ਤੋਂ ਲਾਈਵ ਹੁੰਦਿਆਂ ਰਾਜ਼ਾ ਵੜਿੰਗ ਨੇ ਪੰਜਾਬ ਵਿਚ ਪੰਚਾਇਤੀ ਚੋਣਾਂ ’ਚ ਪਾਏ ਜਾ ਰਹੇ ਨਵੇਂ ਰੁਝਾਨਾਂ ’ਤੇ ਚਿੰਤਾਂ ਜ਼ਾਹਰ ਕਰਦਿਆਂ ਕਿਹਾ ਕਿ ਲੋਕਤੰਤਰ ਵਿਚ ਅਜਿਹਾ ਕੁੱਝ ਨਹੀਂ ਹੁੰਦਾ, ਇਹ ਤਾਨਾਸਾਹੀ ਦੀ ਨਿਸ਼ਾਨੀ ਹੈ।

ਇਹ ਵੀ ਪੜੋ:ਬਠਿੰਡਾ ਦੇ 37 ਪਿੰਡਾਂ ’ਚ ਪੂਰੀਆਂ ਪੰਚਾਇਤਾਂ ਅਤੇ 14 ਪਿੰਡਾਂ ’ਚ ਸਰਪੰਚਾਂ ’ਤੇ ਹੋਈ ਸਹਿਮਤੀ, ਦੇਖੋ ਲਿਸਟ

ਉਨ੍ਹਾਂ ਕਿਹਾ ਕਿ ‘ਆਪ’ ਦੀ ਅਗਵਾਈ ਵਾਲੀ ਸਰਕਾਰ ਆਪਣੇ ਹਮਾਇਤੀ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਜਾਣਬੁੱਝ ਕੇ ਲੋਕਤੰਤਰੀ ਪ੍ਰਕਿਰਿਆ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੀ ਹੈ। ਅਸੀਂ ਇਸਦਾ ਡੱਟ ਕੇ ਵਿਰੋਧ ਕਰਾਂਗੇ। ਰਾਜਾ ਵੜਿੰਗ ਨੇ ਕਿਹਾ ਕਿ , ‘‘ਮੈਨੂੰ ਬੜਾ ਅਫਸੋਸ ਹੈ ਇਸ ਗੱਲ ਦਾ ਕਿ ਅਸੀਂ ਸਵੇਰ ਤੋਂ ਧਰਨੇ ਉੱਤੇ ਬੈਠੇ ਹਾਂ ਤੇ ਸਰਕਾਰ ਦੇ ਕੰਮ ਉੱਤੇ ਜੂੰ ਨਹੀਂ ਸਰਕ ਰਹੀ। ਜਿਸ ਤਰ੍ਹਾਂ ਦੀ ਧੱਕੇਸ਼ਾਹੀ ਆਮ ਆਦਮੀ ਪਾਰਟੀ ਪੰਜਾਬ ਵਿੱਚ ਕਰਨਾ ਚਾਹੁੰਦੀ ਹੈ ਪੰਜਾਬ ਦੇ ਲੋਕ ਇਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ ਤੇ ਡਟ ਕੇ ਇਸ ਦਾ ਵਿਰੋਧ ਕਰਨਗੇ।’’ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਲੋਕਾਂ ਵੱਲੋਂ ਹੀ ਬਣਾਈ ਸਰਕਾਰ ਜੇਕਰ ਲੋਕਾਂ ਨਾਲ ਮੱਥਾ ਲਾਉਣਾ ਚਾਹੁੰਦੀ ਹੈ ਤਾਂ ਅਸੀ ਤਿਆਰ ਹਾਂ ਡਟ ਕੇ ਲੜਾਈ ਲੜਾਂਗੇ।

 

LEAVE A REPLY

Please enter your comment!
Please enter your name here