ਲੁਧਿਆਣਾ, 1 ਅਗਸਤ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੇਂਦਰੀ ਸਿੱਖਿਆ ਮੰਤਰੀ ਧਰਮੇੰਦਰ ਪ੍ਰਧਾਨ ਨਾਲ ਲੁਧਿਆਣਾ ਵਿੱਚ ਇੱਕ ਭਾਰਤੀ ਸੂਚਨਾ ਪ੍ਰੌਦਯੋਗਿਕੀ ਸੰਸਥਾਨ IIT) ਦੀ ਸਥਾਪਨਾ ਬਾਰੇ ਇੱਕ ਮਹੱਤਵਪੂਰਨ ਚਰਚਾ ਕੀਤੀ। ਇਸ ਪਹਲ ਦਾ ਮਕਸਦ ਖੇਤਰ ਦੇ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਬਣਾਉਣਾ ਹੈ, ਜਿੱਥੇ ਨੌਜਵਾਨਾਂ ਨੂੰ ਗੁਣਵੱਤਾ ਵਾਲੀ ਸਿੱਖਿਆ ਅਤੇ ਆਈਟੀ ਖੇਤਰ ਵਿੱਚ ਆਧੁਨਿਕ ਸਿੱਖਿਆ ਪ੍ਰਾਪਤ ਹੋ ਸਕੇ।ਉਨ੍ਹਾਂ ਕਿਹਾ ‘‘ਮੈਂ ਤੁਹਾਨੂੰ ਲੁਧਿਆਣਾ ਵਿੱਚ ਇੱਕ ਗੰਭੀਰ ਜ਼ਰੂਰਤ ਬਾਰੇ ਦੱਸਣ ਲਈ ਲਿਖ ਰਿਹਾ ਹਾਂ।
ਵਰਦੇ ਮੀਂਹ ਵਿੱਚ ਖਿਡਾਰੀ ਹੋਏ ਮੁੜਕੋ ਮੁੜਕੀ
ਲੁਧਿਆਣਾ ਸਿਰਫ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਨਹੀਂ ਹੈ ਸਗੋਂ ਉੱਤਰੀ ਭਾਰਤ ਦਾ ਉਦਯੋਗਿਕ ਕੇਂਦਰ ਵੀ ਹੈ। ਸ਼ਹਿਰ ਆਈ ਟੀ ਖੇਤਰ ‘ਚ ਤੇਜ਼ੀ ਨਾਲ ਵੱਧ ਰਿਹਾ ਹੈ ਤੇ ਇਸ ਸਮੇਂ ਸਾਡੇ ਨੌਜਵਾਨਾਂ ਨੂੰ ਆਈ ਟੀ ਖੇਤਰ ‘ਚ ਜ਼ਰੂਰੀ ਹੁਨਰ ਅਤੇ ਗਿਆਨ ਦਾ ਹੋਣਾ ਬਹੁਤ ਜ਼ਰੂਰੀ ਹੈ।’’ ਰਾਜਾ ਵੜਿੰਗ ਨੇ ਜ਼ੋਰ ਦਿੱਤਾ ਕਿ ਲੁਧਿਆਣਾ ਆਪਣੇ ਮਜ਼ਬੂਤ ਉਦਯੋਗਿਕ ਬੁਨਿਆਦ ਕਰਕੇ IIT ਲਈ ਬਹੁਤ ਉਚਿੱਤ ਹੈ। ਸ਼ਹਿਰ ਦੀ ਰਣਨੀਤਿਕ ਸਥਿਤੀ, ਬੁਨਿਆਦੀ ਢਾਂਚਾ ਅਤੇ ਸਾਧਨ ਇੱਕ ਐਸੀ ਸੰਸਥਾ ਲਈ ਆਦਰਸ਼ ਵਾਤਾਵਰਣ ਪ੍ਰਦਾਨ ਕਰਦੇ ਹਨ।
ਰਜਿਸਟਰੀ ਕਲਰਕ ਰਿਸਵਤ ਲੈਂਦਾ ਵਿਜੀਲੈਂਸ ਨੇ ਦਬੋਚਿਆ, ਨਾਇਬ ਤਹਿਸੀਲਦਾਰ ਦੀ ਭੂਮਿਕਾ ਦੀ ਜਾਂਚ ਜਾਰੀ
IIT ਬਾਰੇ ਚਰਚਾ ਦੇ ਇਲਾਵਾ ਰਾਜਾ ਵੜਿੰਗ ਨੇ ਸਿੱਖਿਆ ਮੰਤਰੀ ਨੂੰ ਸਤਿਗੁਰੂ ਰਾਮ ਸਿੰਘ ਸਰਕਾਰ ਪਾਲੀਟੈਕਨੀਕ ਕਾਲਜ ਲੁਧਿਆਣਾ ਵਿੱਚ ਮਕੈਨਿਕਲ ਇੰਜੀਨੀਅਰਿੰਗ ਡਿਪਲੋਮਾ ਕੋਰਸ ਸ਼ੁਰੂ ਕਰਨ ਲਈ ਅਪੀਲ ਕੀਤੀ। ਵੜਿੰਗ ਨੇ ਆਪਣੇ ਪੱਤਰ ਵਿੱਚ ਕਿਹਾ ‘‘ਲੁਧਿਆਣਾ ਸਾਡੇ ਸੂਬੇ ਪੰਜਾਬ ਦਾ ਇੱਕ ਮੁੱਖ ਉਦਯੋਗਿਕ ਕੇਂਦਰ ਹੈ, ਜਿਸ ਦੀ ਲਗਭਗ 1.6 ਮਿਲੀਅਨ ਦੀ ਅੰਦਾਜ਼ੇ ਨਾਲ ਜਨਸੰਖਿਆ ਹੈ,’’ ਜਿਸਦੇ ਚੱਲਦੇ ਮਕੈਨਿਕਲ ਇੰਜੀਨੀਅਰਿੰਗ ਡਿਪਲੋਮਾ ਇਸ ਖੇਤਰ ਲਈ ਬਹੁਤ ਜ਼ਰੂਰੀ ਅਤੇ ਉਪਯੋਗੀ ਹੋਵੇਗਾ।ਰਾਜਾ ਵੜਿੰਗ ਨੇ ਸਤਿਗੁਰੂ ਰਾਮ ਸਿੰਘ ਸਰਕਾਰੀ ਪਾਲੀਟੈਕਨੀਕ ਕਾਲਜ ਨੂੰ ਇੱਕ ਸਹਿਯੋਗੀ ਸਿੱਖਿਆ ਸੰਸਥਾਨ ਦੇ ਰੂਪ ਵਿੱਚ ਘੋਸ਼ਿਤ ਕਰਨ ਲਈ ਹਾਲ ਹੀ ਵਿੱਚ ਕੀਤੀ ਗਈ ਘੋਸ਼ਣਾ ਦੀ ਵੀ ਸਰਾਹਨਾ ਕੀਤੀ।
Share the post "ਰਾਜਾ ਵੜਿੰਗ ਨੇ ਲੁਧਿਆਣਾ ’ਚ IIT ਦੀ ਸਥਾਪਨਾ ਬਾਰੇ ਸਿੱਖਿਆ ਮੰਤਰੀ ਨਾਲ ਕੀਤੀ ਗੱਲਬਾਤ"