ਮਾਨਸਾ, 1 ਜਨਵਰੀ : ਅੱਜ ਇਥੇ ਸੀਪੀਆਈ (ਐਮ ਐਲ) ਲਿਬਰੇਸ਼ਨ, ਸੀਪੀਆਈ, ਆਰਐਮਪੀਆਈ, ਇਨਕਲਾਬੀ ਕੇਂਦਰ ਪੰਜਾਬ , ਪੰਜਾਬ ਜਮਹੂਰੀ ਮੋਰਚਾ, ਨਿਊ ਡੈਮੋਕਰੇਸੀ, ਯੂਸੀਪੀਆਈ ਅਤੇ ਮੁਕਤੀ ਸੰਗਰਾਮ ਮਜ਼ਦੂਰ ਮੋਰਚਾ ਦੇ ਸੂਬਾ ਪੱਧਰ ਦੇ ਸੱਦੇ ’ਤੇ ਸੈਂਕੜੇ ਮਜ਼ਦੂਰਾਂ, ਕਿਸਾਨਾਂ, ਔਰਤਾਂ ਤੇ ਨੌਜਵਾਨਾਂ ਵਲੋਂ ਸ਼ਹਿਰ ਵਿਚ ਜੋਸ਼ੀਲਾ ਰੋਸ ਮੁਜਾਹਰਾ ਕੀਤਾ।
ਆਪ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਖ਼ਰੀਦ ਕੇ ਇਤਿਹਾਸ ਸਿਰਜਿਆ: ਮੁੱਖ ਮੰਤਰੀ
ਵਿਖਾਵਾਕਾਰੀ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਕ ਵਿਖੇ ਇਕੱਤਰ ਹੋਏ ਅਤੇ ਸ਼ਹਿਰ ਦੇ ਬਾਜ਼ਾਰਾਂ ਵਿਚ ’ਨਿਰਦੋਸ਼ ਫਲਸਤੀਨੀ ਲੋਕਾਂ ਦਾ ਕਤਲੇਆਮ ਬੰਦ ਕਰੋ’, ’ਬੱਚਿਆਂ ਬਜ਼ੁਰਗਾਂ ਤੇ ਬੀਮਾਰਾਂ ਦਾ ਕਤਲੇਆਮ ਕਰ ਰਹੀ ਬੁੱਚੜ ਨੇਤਨਯਾਹੂ ਸਰਕਾਰ ਮੁਰਦਾਬਾਦ’, ’ਗਾਜ਼ਾ ਵਿਚ ਜੰਗਬੰਦੀ ਤੁਰੰਤ ਲਾਗੂ ਕਰੋ’, ’ਫਲਸਤੀਨ ਨੂੰ ਇਕ ਸੁਤੰਤਰ ਦੇਸ਼ ਵਜੋਂ ਮਾਨਤਾ ਦਿਓ’, ਨਸਲਵਾਦੀ ਇਸਰਾਈਲੀ ਸਰਕਾਰ ਦੀ ਹਿਮਾਇਤ ਕਰਨ ਵਾਲੀ ਮੋਦੀ ਸਰਕਾਰ ਮੁਰਦਾਬਾਦ ਆਦਿ ਨਾਹਰੇ ਮਾਰਦੇ ਹੋਏ ਗੁਰਦੁਆਰਾ ਚੌਕ ਪਹੁੰਚੇ।
ਬਠਿੰਡਾ ਏਮਜ਼ ’ਚ ਵਿਟਰੀਓ-ਰੇਟੀਨਾ ਦੇ ਖੇਤਰ ਵਿੱਚ ਸਰਜੀਕਲ ਸੇਵਾਵਾਂ ਦੀ ਹੋਈ ਸ਼ੁਰੂਆਤ
ਇਥੇ ਹੋਈ ਰੈਲੀ ਨੂੰ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਸੀਨੀਅਰ ਆਗੂ ਸੁਖਦਰਸ਼ਨ ਸਿੰਘ ਨੱਤ, ਸੀਪੀਆਈ ਆਗੂ ਕ੍ਰਿਸ਼ਨ ਸਿੰਘ ਚੁਹਾਨ, ਆਰ ਐਮ ਪੀ ਆਈ ਆਗੂ ਲਾਲ ਚੰਦ ਸਰਦੂਲਗੜ੍ਹ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ, ਪੰਜਾਬ ਜਮਹੂਰੀ ਮੋਰਚੇ ਦੇ ਆਗੂ ਭਜਨ ਸਿੰਘ ਘੁੰਮਣ ਨੇ ਸੰਬੋਧਨ ਕੀਤਾ। ਸਟੇਜ ਸੰਚਾਲਨ ਬਲਵਿੰਦਰ ਘਰਾਂਗਣਾਂ ਨੇ ਕੀਤਾ ਤੇ ਲੋਕ ਗਾਇਕਾਂ ਅਜਮੇਰ ਅਕਲੀਆ , ਮੇਲਾ ਸਿੰਘ ਫਫੜੇ ਅਤੇ ਗੋਗੀ ਸੱਦਾ ਸਿੰਘ ਵਾਲਾ ਨੇ ਇਨਕਲਾਬੀ ਗੀਤ ਸਾਂਝੇ ਕੀਤੇ।
ਜੰਗਬਾਜ਼ ਜੁੰਡਲੀ ਖਿਲਾਫ਼ ਖੱਬੀਆਂ, ਇਨਕਲਾਬੀ ਪਾਰਟੀਆਂ ਤੇ ਜਨ ਸੰਗਠਨਾਂ ਵਲੋਂ ਨਵੇਂ ਸਾਲ ਮੌਕੇ ਰੈਲੀ-ਮੁਜ਼ਾਹਰਾ
ਰੈਲੀ ਨੂੰ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਸੁਰਿੰਦਰ ਪਾਲ ਸ਼ਰਮਾ, ਅਮਰੀਕ ਸਿੰਘ ਫਫੜੇ, ਬੰਸੀ ਲਾਲ, ਗਗਨਦੀਪ ਸਿਰਸੀਵਾਲਾ, ਦਲਜੀਤ ਮਾਨਸ਼ਾਹੀਆ, ਰਤਨ ਭੋਲਾ, ਮਨਿੰਦਰ ਜਵਾਹਰਕੇ, ਮਨਦੀਪ ਸਰਦੂਲਗੜ੍ਹ, ਭੀਮ ਸਿੰਘ ਮੰਡੇਰ, ਗੋਰਾ ਲਾਲ ਅਤਲਾ ਨੇ ਵੀ ਸੰਬੋਧਨ ਕੀਤਾ। ਇੱਕਠ ਵਲੋਂ ਪਾਸ ਕੀਤਾ ਮਤੇ ਵਿਚ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਸੰਸਾਰ ਦੀ ਲੋਕ ਰਾਏ ਨੂੰ ਦਰਕਿਨਾਰ ਕਰਕੇ ਗਾਜ਼ਾ ਉਤੇ ਅੰਨੇਵਾਹ ਬੰਬਾਰੀ ਜਾਰੀ ਰੱਖ ਰਹੀ ਇਸਰਾਈਲੀ ਸਰਕਾਰ ਦਾ ਮੁਕੰਮਲ ਵਪਾਰਕ ਤੇ ਕੂਟਨੀਤਕ ਬਾਈਕਾਟ ਕੀਤਾ ਜਾਵੇ
Share the post "ਫਲਸਤੀਨ ਲੋਕਾਂ ਦਾ ਕਤਲੇਆਮ ਬੰਦ ਕਰਨ ਦੀ ਮੰਗ ਨੂੰ ਲੈ ਕੇ ਇਨਕਲਾਬੀ ਸੰਗਠਨਾਂ ਵੱਲੋਂ ਸ਼ਹਿਰ ’ਚ ਰੈਲੀ ਤੇ ਮੁਜਾਹਰਾ"