ਥਰਮਲ ਪਲਾਂਟ ਦੇ ਮੁਲਾਜਮਾਂ ਵਲੋਂ ਬਿਜਲੀ ਮੰਤਰੀ ਵਿਰੁੱਧ ਧਰਨੇ ਤੇ ਦੇਸ਼ ਵਿਆਪੀ ਹੜਤਾਲ ਦੀ ਤਿਆਰੀ ਲਈ ਰੈਲੀ ਆਯੋਜਿਤ

0
4
22 Views

ਬਠਿੰਡਾ, 9 ਫਰਵਰੀ : ਇੰਪਲਾਈਜ਼ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ ਹੇਠ ਅੱਜ ਇੰਪਲਾਈਜ਼ ਤਾਲਮੇਲ ਸੰਘਰਸ਼ ਕਮੇਟੀ ਥਰਮਲ ਪਲਾਂਟ ਲਹਿਰਾਂ ਮੁਹੱਬਤ ਵਲੋਂ ਥਰਮਲ ਪਲਾਂਟ ਦੇ ਮੇਨ ਗੇਟ ’ਤੇ ਰੈਲੀ ਕਰਕੇ ਬਿਜਲੀ ਮੰਤਰੀ ਦੇ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 20 ਫ਼ਰਵਰੀ ਨੂੰ ਧਰਨਾ ਦੇਣ ਅਤੇ 16 ਫ਼ਰਵਰੀ ਨੂੰ ਮੋਦੀ ਸਰਕਾਰ ਵਿਰੁੱਧ ਇਕ ਦਿਨ ਲਈ ਦੇਸ ਵਿਆਪੀ ਹੜਤਾਲ ਦੀਆਂ ਤਿਆਰੀਆਂ ਸਬੰਧੀ ਇੱਕ ਰੈਲੀ ਕੀਤੀ ਗਈ।

ਅਨਾਜ ਟੈਂਡਰ ਘੁਟਾਲਾ, ਪੰਜ ਠੇਕੇਦਾਰਾਂ ਵਿਰੁਧ ਵਿਜੀਲੈਂਸ ਵੱਲੋਂ ਮਾਮਲਾ ਦਰਜ

ਇਸ ਰੈਲੀ ਨੂੰ ਜਗਜੀਤ ਸਿੰਘ ਕੋਟਲੀ, ਕਿਰਨਦੀਪ ਸਿੰਘ, ਜਗਜੀਤ ਸਿੰਘ , ਬਲਜੀਤ ਸਿੰਘ ਬਰਾੜ, ਰਜਿੰਦਰ ਸਿੰਘ ਨਿੰਮਾ, ਰਘਬੀਰ ਸਿੰਘ ਸੈਣੀ ਆਦਿ ਨੇ ਸਬੋਧਨ ਕਰਦਿਆਂ ਕਿਹਾ ਕਿ ਬਿਜਲੀ ਮੁਲਾਜ਼ਮਾਂ ਦੀਆ ਮੰਗਾਂ ਸਬੰਧੀ ਬਿਜਲੀ ਮੰਤਰੀ ਅਤੇ ਮੈਨੇਜਮੈਂਟ ਨਾਲ ਪਿਛਲੇ ਸਮੇਂ ਵਿਚ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਪ੍ਰੰਤੂ ਮੰਗਾਂ ਮੰਨਣ ਤੋਂ ਬਾਅਦ ਜਿੱਥੇ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ, ਉਥੇ ਮੁਲਾਜ਼ਮਾਂ ’ਤੇ ਘਾਤਿਕ ਹਮਲੇ ਕੀਤੇ ਜਾ ਰਹੇ ਹਨ।

17ਵਾਂ ਵਿਰਾਸਤੀ ਮੇਲਾ” ਸ਼ੁਰੂ, ਸ਼ਹਿਰ ਵਿਚ ਧੂਮ-ਧੜੱਕੇ ਨਾਲ ਕੱਢਿਆ ਵਿਰਾਸਤੀ ਕਾਫ਼ਲਾ

ਇਸ ਤੋਂ ਇਲਾਵਾ ਮੋਦੀ ਸਰਕਾਰ ਵਲੋਂ ਵੀ ਮੁਲਾਜਮ ਵਿਰੋਧੀ ਫੈਸਲੇ ਲਏ ਜਾ ਰਹੇ ਹਨ, ਜਿਸ ਕਾਰਨ ਕਰਮਚਾਰੀਆ ਵਿੱਚ ਭਾਰੀ ਰੋਸ ਹੈ। ਬੁਲਾਰਿਆਂ ਵੱਲੋਂ ਕਰਮਚਾਰੀਆਂ ਨੂੰ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਗਿਆ। ਇਸ ਰੈਲੀ ਵਿੱਚ ਥਰਮਲ ਪਲਾਂਟ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਕਿਲੀ ਆਪਣੇ ਸਾਥੀਆਂ ਨਾਲ ਵਿਸ਼ੇਸ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਸਰਬਜੀਤ ਸਿੰਘ ਸਿੱਧੂ,ਲਖਵੰਤ ਸਿੰਘ ਬਾਂਡੀ,ਸੁਰਜੀਤ ਸਿੰਘ,ਕੇਸਵ ਅਧਿਕਾਰੀ ਬਲਵਿੰਦਰ ਸਿੰਘ, ਅਮਰਜੀਤ ਸਿੰਘ ਮੰਗਲੀ, ਰਵੀਪਾਲ ਸਿੰਘ ਸਿੱਧੂ, ਗੁਰਲਾਲ ਸਿੰਘ ਗਿੱਲ ਨੇ ਵੀ ਸੰਬੋਧਨ ਕੀਤਾ।

 

LEAVE A REPLY

Please enter your comment!
Please enter your name here