ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਰਮਨਦੀਪ ਕੌਰ ਤੇ ਡਾ. ਬਲਜਿੰਦਰ ਸਿੰਘ ਦੀ ਕਿਤਾਬ “ਮੈਨੁਅਲ ਫੰਡਾਮੈਂਟਲਸ ਆਫ਼ ਪਲਾਂਟ ਬ੍ਰੀਡਿੰਗ”ਰੀਲੀਜ਼

0
4
22 Views

ਤਲਵੰਡੀ ਸਾਬੋ, 31 ਮਈ : ਫਸਲਾਂ ਤੋਂ ਵੱਧ ਝਾੜ ਲੈਣ ਤੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਐਗਰੀਕਲਚਰ ਦੇ ਮਾਹਿਰਾਂ ਵੱਲੋਂ ਖੇਤੀ ਦੇ ਖੇਤਰ ਵਿੱਚ ਖੋਜ ਕਾਰਜ਼ ਜਾਰੀ ਹਨ। ਵਿਦਿਆਰਥੀਆਂ ਨੂੰ ਖੋਜ ਕਾਰਜਾਂ ਵਿੱਚ ਪ੍ਰੋਤਸਾਹਿਤ ਕਰਨ ਲਈ ‘ਵਰਸਿਟੀ ਦੇ ਕਾਨਫਰੈਂਸ ਹਾਲ ਵਿੱਚ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਰਮਨਦੀਪ ਕੌਰ ਅਤੇ ਡਾ. ਬਲਜਿੰਦਰ ਸਿੰਘ ਦੀ ਲਿਖੀ ਕਿਤਾਬ “ਮੈਨੁਅਲ ਫੰਡਾਮੈਂਟਲਸ ਆਫ਼ ਪਲਾਂਟ ਬ੍ਰੀਡਿੰਗ” ਵਰਸਿਟੀ ਦੇ ਪ੍ਰਬੰਧਕੀ ਨਿਰਦੇਸ਼ਕ ਸੁਖਰਾਜ ਸਿੰਘ ਸਿੱਧੂ ਤੇ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਵੱਲੋਂ ਰਜਿਸਟਰਾਰ ਡਾ. ਜੀ.ਐਸ.ਬੁੱਟਰ, ਡੀਨ ਡਾ. ਆਰ.ਪੀ.ਸਹਾਰਨ ਤੇ ਫੈਕਲਟੀ ਮੈਂਬਰਾਂ ਦੀ ਹਾਜ਼ਰੀ ਚ ਰੀਲੀਜ਼ ਕੀਤੀ ਗਈ।

Cong ‘ਚ ਸ਼ਾਮਲ ਹੋਏ Ex MLA Simarjeet Singh Bains ਨੂੰ ਮਿਲੀ ਜਾਨੋ ਮਾਰਨ ਦੀ ਧਮਕੀ

ਇਸ ਮੌਕੇ ਸੁਖਰਾਜ ਸਿੰਘ ਸਿੱਧੂ ਨੇ ਲੇਖਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਖੇਤੀ ਦੇ ਖੇਤਰ ਵਿੱਚ ਭਾਰਤ ਸਿਰਮੋਰ ਸੂਬਾ ਹੈ ਪਰ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਪੰਜਾਬ ਵਿੱਚ ਪ੍ਰਤੀ ਏਕੜ ਝਾੜ ਘੱਟ ਹੁੰਦਾ ਹੈ। ਇਸ ਲਈ ਪ੍ਰਤੀ ਏਕੜ ਵੱਧ ਝਾੜ ਲੈਣ ਲਈ ਦੋਗਲੇ ਅਤੇ ਸੁਧਰੇ ਬੀਜ਼ਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹੱਥਲੀ ਕਿਤਾਬ ਦੇ ਨੁਕਤੇ ਕਿਸਾਨਾਂ ਲਈ ਸਹਾਈ ਹੋਣਗੇ।ਸਮਾਰੋਹ ਮੌਕੇ ਡਾ. ਬਾਵਾ ਨੇ ਲੇਖਕਾਂ ਦੇ ਉੱਦਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵਰਤਮਾਨ ਸਮਾਂ ਨਵੀਂ ਤਕਨੀਕ ਅਤੇ ਲੋਕ ਹਿੱਤ ਲਈ ਖੋਜ ਕਾਰਜਾਂ ਦਾ ਹੈ, ਇਸ ਲਈ ਖੋਜਾਰਥੀਆਂ ਨੂੰ ਖੇਤੀ ਨੂੰ ਘੱਟ ਖਰਚਿਆਂ, ਵੱਧ ਝਾੜ ਅਤੇ ਲਾਹੇਵੰਦ ਬਣਾਉਣ ਲਈ ਹੋਰ ਖੋਜ ਕਾਰਜਾਂ ਦੀ ਲੋੜ ਹੈ। ਉਨ੍ਹਾਂ ਉਨੱਤ ਖੇਤੀ ਲਈ ਵਿਦਿਆਰਥੀਆਂ ਨੂੰ ਇਸ ਦਿਸ਼ਾ ਵਿੱਚ ਕੰਮ ਕਰਨ ਲਈ ਪ੍ਰੇਰਿਤ ਕੀਤਾ ਤੇ ਦੋਹੇਂ ਲੇਖਕਾਂ ਨੂੰ ਸ਼ੁੱਭ ਇੱਛਾਵਾਂ ਭੇਂਟ ਕੀਤੀਆਂ।

 

LEAVE A REPLY

Please enter your comment!
Please enter your name here