ਗੁਰਦਾਸਪੁਰ, 4 ਜੁਲਾਈ: ਪਿਛਲੀਆਂ ਦਿਨੀਂ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਰੀ ਵੋਟਾਂ ਦੇ ਅੰਤਰ ਨਾਲ ਜਿੱਤੇ ਕਾਂਗਰਸੀ ਉਮੀਦਵਾਰ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹੁਣ ਆਪਣੇ ਹਲਕੇ ਦੀਆਂ ਮੁਸਕਿਲਾਂ ਦੇ ਹੱਲ ਲਈ ਪੂਰੇ ਸਰਗਰਮ ਨਜ਼ਰ ਆ ਰਹੇ ਹਨ। ਅੱਜ ਉਨ੍ਹਾਂ ਵੱਲੋਂ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਕੇ ਬਟਾਲਾ ਸ਼ੂਗਰ ਮਿਲ ਵਾਲੇ ਹਾਈਵੇ ਉੱਤੇ ਫਲਾਈਓਵਰ ਬਣਾਉਣ ਅਤੇ ਡੇਰਾ ਬਾਬਾ ਨਾਨਕ ਵਿਖੇ ਸੱਕੀ ਨਾਲੇ ਉੱਤੇ ਬਣੇ ਪੁੱਲ ਦੇ ਸਪੇਨ ਵਿੱਚ ਵਾਧਾ ਕਰਨ ਸਬੰਧੀ ਮੰਗ ਪੱਤਰ ਸੌਂਪਿਆ। ਇਸ ਮੌਕੇ ਕੇਂਦਰੀ ਮੰਤਰੀ ਨੂੰ ਜਾਣਕਾਰੀ ਦਿੰਦਿਆਂ ਗੁਰਦਾਸਪੁਰ ਦੇ ਐਮ.ਪੀ ਸ: ਰੰਧਾਵਾ ਨੇ ਦਸਿਆ ਕਿ ਕੌਮੀ ਮਾਰਗ 54 ਅਤੇ ਬਟਾਲਾ ਸੂਗਰ ਮਿੱਲ ਵਾਲੇ ਰਾਸਤੇ ਉਪਰ ਲਗਾਤਾਰ ਹਾਦਸੇ ਵਧ ਰਹੇ ਹਨ,
ਬੀਐਸਐਫ਼ ਦੀ ਗੋਲੀ ’ਚ ਮਾਰੇ ਗਏ ‘ਘੁਸਪੇਠੀਏ’ ਦੀ ਲਾਸ ਦਫ਼ਨਾਉਣ ਨੂੰ ਲੈ ਕੇ ਹੰਗਾਮਾ
ਜਿਸ ਕਾਰਨ ਹਰ ਸਾਲ ਕੀਮਤੀ ਜਾਨਾਂ ਅਜਾਈ ਜਾ ਰਹੀਆਂ ਹਨ। ਉਨ੍ਹਾਂ ਦਸਿਆ ਕਿ ਗੰਨੇ ਦੀ ਪਿੜਾਈ ਦੌਰਾਨ ਇੱਥੇ ਵੱਡੀ ਗਿਣਤੀ ਵਿਚ ਟਰੈਕਟਰ ਟਰਾਲੀਆਂ ਲੰਘਦੀਆਂ ਹਨ ਤੇ ਦੂਜੇ ਪਾਸੇ ਕੌਮੀ ਮਾਰਗ ’ਤੇ ਤੇਜ਼ ਸਾਧਨ ਗੁਜਰਦੇ ਹਨ, ਜਿਸ ਕਾਰਨ ਇਹ ਹਾਦਸੇ ਵਾਪਰਦੇ ਹਨ। ਇੰਨ੍ਹਾਂ ਕੀਮਤੀ ਜਾਨਾਂ ਨੂੰ ਬਚਾਉਣ ਤੇ ਹਾਦਸਿਆਂ ਨੂੰ ਘਟਾਉਣ ਦੇ ਲਈ ਇੱਥੇ ਫ਼ਲਾਈਓਵਰ ਬਣਾਉਣਾ ਬਹੁਤ ਜਰੂਰੀ ਹੈ। ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਹਲਕੇ ਦੇ ਸੱਕੀ ਨਾਲੇ ਉਪਰ ਬਣੇ ਪੁਲ ਦਾ ਸਪੇਨ ਵਧਾਉਣ ਦੀ ਮੰਗ ਵੀ ਕੀਤੀ। ਇਸ ਦੌਰਾਨ ਕੇਂਦਰੀ ਮੰਤਰੀ ਸ਼੍ਰੀ ਗਡਗਰੀ ਨੇ ਸ: ਰੰਧਾਵਾਂ ਦੀਆਂ ਇੰਨ੍ਹਾਂ ਮੰਗਾਂ‘ਤੇ ਹਾਂ ਪੱਖੀ ਹੂੰਗਾਰਾ ਭਰਦਿਆਂ ਇਸਨੂੰ ਜਲਦੀ ਪੂਰਾ ਕਰਨ ਦਾ ਭਰੋਸਾ ਦਿਵਾਇਆ।
Share the post "ਬਟਾਲਾ ’ਚ ਫ਼ਲਾਈਓਵਰ ਅਤੇ ਸੱਕੀ ਪੁਲ ਦੇ ‘ਸਪੇਨ’ ਵਿਚ ਵਾਧੇ ਲਈ ਕੇਂਦਰੀ ਮੰਤਰੀ ਨੂੰ ਮਿਲੇ ਸੁਖਜਿੰਦਰ ਸਿੰਘ ਰੰਧਾਵਾ"