ਮਸੀਹ ਸਮਾਜ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ

Date:

spot_img

ਡੇਰਾ ਬਾਬਾ ਨਾਨਕ ‘ਚ ਅੰਕੁਰ ਨਰੂਲਾ ਮਨਿਸਟਰੀ ਚਰਚ ਦੇ ਉਦਘਾਟਨੀ ਪ੍ਰੋਗਰਾਮ ‘ਚ ਪੁੱਜੇ ‘ਆਪ’ ਆਗੂ
ਡੇਰਾ ਬਾਬਾ ਨਾਨਕ, 17 ਨਵੰਬਰ: ਅੰਕੁਰ ਨਰੂਲਾ ਮਨਿਸਟਰੀ ਚਰਚ ਨੇ ਐਤਵਾਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਚਰਚ ਦੇ ਜਤਿੰਦਰ ਮਸੀਹ ਗੌਰਵ ਨੇ ਖੁੱਲ੍ਹ ਕੇ ਐਲਾਨ ਕੀਤਾ ਕਿ ਮਸੀਹ ਸਮਾਜ ਇਸ ਜਿਮਨੀ ਚੋਣ ਵਿੱਚ ‘ਆਪ’ ਉਮੀਦਵਾਰ ਗੁਰਦੀਪ ਰੰਧਾਵਾ ਦਾ ਸਮਰਥਨ ਕਰੇਗਾ। ਹਾਲ ਹੀ ‘ਚ ਗੁਰਦੀਪ ਰੰਧਾਵਾ ਨੇ ਅੰਕੁਰ ਨਰੂਲਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ ਸੀ।ਐਤਵਾਰ ਨੂੰ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਠੇਠਰਕੇ ਵਿੱਚ ਨਵੇਂ ਚਰਚ ਦਾ ਉਦਘਾਟਨ ਕੀਤਾ ਗਿਆ। ਇਸ ਉਦਘਾਟਨੀ ਸਮਾਰੋਹ ਵਿੱਚ ‘ਆਪ’ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ, ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ‘ਆਪ’ ਪੰਜਾਬ ਦੇ ਜਨਰਲ ਸਕੱਤਰ ਜਗਰੂਪ ਸਿੰਘ ਸੇਖਵਾਂ ਸਮੇਤ ਕਈ ‘ਆਪ’ ਆਗੂਆਂ ਨੇ ਵੀ ਸ਼ਿਰਕਤ ਕੀਤੀ।

ਇਹ ਵੀ ਪੜ੍ਹੋਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਲੋੜ੍ਹ-ਵਿੱਤ ਮੰਤਰੀ ਹਰਪਾਲ ਸਿੰਘ

ਇਸ ਮੌਕੇ ਖਾਬੜਾ ਚਰਚ ਜਲੰਧਰ ਦੇ ਪੋਸਟਰਲ ਅੰਕੁਰ ਨਰੂਲਾ ਸੋਸ਼ਲ ਮੀਡੀਆ ਤੇ ਲਾਈਵ ਸਕਰੀਨ ਰਾਹੀਂ ਇਕੱਤਰ ਹੋਏ ਮਸੀਹ ਭਾਈਚਾਰੇ ਦੇ ਲੋਕਾਂ ਨੂੰ ਡੇਰਾ ਬਾਬਾ ਨਾਨਕ ਦੇ ਪਿੰਡ ਠੇਠਰਕੇ ਚ ਸਾਢੇ ਚਾਰ ਏਕੜ ਜ਼ਮੀਨ ਬਣਨ ਜਾ ਰਹੇ ਮਸੀਹ ਸਤਿਸੰਗ ਭਵਨ ਦੇ ਹੋਏ ਉਦਘਾਟਨ ਦੀ ਵਧਾਈ ਦਿੱਤੀ ਗਈ।ਸੀ੍ ਅੰਕੁਰ ਨਰੂਲਾ ਨੇ ਡੇਰਾ ਬਾਬਾ ਨਾਨਕ ਚ ਹਜ਼ਾਰਾਂ ਦੀ ਗਿਣਤੀ ਚ ਪਹੁੰਚੇ ਸਮੁੱਚੇ ਮਸੀਹ ਭਾਈਚਾਰੇ ਨੂੰ ਪ੍ਰਭੂ ਯਿਸ਼ੂ ਮਸੀਹ ਜੀ ਮਹਿਮਾ ਦਾ ਗੁਣਗਾਨ ਕੀਤਾ ਅਤੇ ਸੰਗਤਾਂ ਨੂੰ ਉਨਾਂ ਵੱਲੋਂ ਦਰਸਾਏ ਗਏ ਮਾਲਕ ਮਾਰਗ ਤੇ ਚੱਲਣ ਲਈ ਪ੍ਰੇਰਤ ਕੀਤਾ ਗਿਆ। ਇਸ ਮੌਕੇ ਜਤਿੰਦਰ ਮਸੀਹ ਗੌਰਵ ਨੇ ਕਿਹਾ ਕਿ ਹਲਕਾ ਡੇਰਾ ਬਾਬਾ ਨਾਨਕ ਦਾ ਸਮੂਹ ਮਸੀਹ ਭਾਈਚਾਰਾ ਗੁਰਦੀਪ ਸਿੰਘ ਰੰਧਾਵਾ ਦੇ ਨਾਲ ਹੈ ਤੇ ਅੱਜ ਰੰਧਾਵਾ ਨਵੀਂ ਬਣੀ ਚਰਚ ਵਿਚ ਨਤਮਸਤਕ ਹੋਏ ਹਨ ਅਤੇ ਪੂਰੇ ਮਸੀਹ ਭਾਈਚਾਰੇ ਵੱਲੋਂ ਉਹਨਾਂ ਦੀ ਜਿੱਤ ਲਈ ਪ੍ਰਾਥਨਾ ਕੀਤੀ।

ਇਹ ਵੀ ਪੜ੍ਹੋਪਿੰਡ ਚੂਹੜੀਵਾਲਾ ਚਿਸ਼ਤੀ ਵਿਖੇ 11 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਕੰਮ ਹੋਵੇਗਾ ਮੁਕੰਮਲ

ਇਸਦੇ ਨਾਲ ਹੀ ਉਹਨਾਂ ਕਿਹਾ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ ਹੋਈ ਮੀਟਿੰਗ ਚ ਉਹਨਾਂ ਮਸੀਹ ਭਾਈਚਾਰੇ ਨੂੰ ਵਿਸ਼ਵਾਸ ਦਵਾਇਆ ਅਤੇ ਵਾਅਦਾ ਕੀਤਾ ਕਿ ਕਿ ਸਰਕਾਰ ਵੱਲੋਂ ਵੱਡਾ ਦਿਨ ਗੁਰਦਾਸਪੁਰ ਵਿੱਚ ਪੰਜਾਬ ਸਰਕਾਰ ਵੱਲੋਂ ਮਨਾਇਆ ਜਾਵੇਗਾ।ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਇਹ ਚੋਣ ਵੱਡੇ ਫਰਕ ਨਾਲ ਜਿੱਤ ਰਹੀ ਹੈ। ਗੁਰਦੀਪ ਰੰਧਾਵਾ ਦਾ ਵਿਧਾਨ ਸਭਾ ਵਿੱਚ ਪੁੱਜਣਾ ਯਕੀਨੀ ਹੈ। ਈਟੀਓ ਨੇ ਕਿਹਾ ਕਿ ਅੰਕੁਰ ਨਰੂਲਾ ਦਾ ਸਹਿਯੋਗ ਸਾਡੇ ਲਈ ਬਹੁਤ ਜ਼ਰੂਰੀ ਹੈ।

ਇਹ ਵੀ ਪੜ੍ਹੋਗਿੱਦੜਬਾਹਾ ’ਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਵੱਡੀ ਜਨਸਭਾ, ਲੋਕਾਂ ਨੂੰ ਡਿੰਪੀ ਢਿੱਲੋਂ ਦਾ ਸਾਥ ਦੇਣ ਦੀ ਕੀਤੀ ਅਪੀਲ

ਇਸ ਦੌਰਾਨ ‘ਆਪ’ ਉਮੀਦਵਾਰ ਗੁਰਦੀਪ ਰੰਧਾਵਾ ਨੇ ਅੰਕੁਰ ਨਰੂਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਚੋਣਾਂ ਵਿਚ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰ ਰਹੇ ਹਾਂ, ਉਥੇ ਹੀ 2022 ਦੀਆਂ ਵਿਧਾਨ ਸਭਾ ਚੋਣਾਂ ਵਾਂਗ ਇਸ ਵਾਰ ਵੀ ਡੇਰਾ ਬਾਬਾ ਨਾਨਕ ‘ਚ ਆਮ ਆਦਮੀ ਪਾਰਟੀ ਦੀ ਵੱਡੇ ਪੱਧਰ ਉੱਤੇ ਲਹਿਰ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਰੁਝਾਨ ਨੂੰ ਦੇਖਦਿਆਂ ਸਾਫ਼ ਜਾਪਦਾ ਹੈ ਕਿ ਆਮ ਆਦਮੀ ਪਾਰਟੀ 2027 ਵਿੱਚ ਵੀ ਵੱਡੀ ਜਿੱਤ ਦਰਜ ਕਰੇਗੀ।ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਜਗਰੂਪ ਸਿੰਘ ਸੇਖਵਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੰਦੇਸ਼ ਸੁਣਾਉਂਦੇ ਹੋਏ ਐਲਾਨ ਕੀਤਾ ਕਿ ਈਸਾਈ ਭਾਈਚਾਰੇ ਦੇ ਸਨਮਾਨ ਵਿੱਚ ਪੰਜਾਬ ਸਰਕਾਰ ਵੱਲੋਂ ਇਸ ਵਾਰ ਗੁਰਦਾਸਪੁਰ ਵਿੱਚ ਰਾਜ ਪੱਧਰੀ ਕ੍ਰਿਸਮਿਸ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਮੈਨੂੰ ਸਰਕਾਰ ਦੇ ਇਸ ਸੰਦੇਸ਼ ਨਾਲ ਇੱਥੇ ਭੇਜਿਆ ਹੈ।

 

spot_img
spot_img

Share post:

Popular

More like this
Related

ਬਿਜਲੀ ਦੇ ਬਕਾਇਆ ਬਿੱਲਾਂ ਤੋਂ ਪਰੇਸ਼ਾਨ ਲੋਕਾਂ ਲਈ ਵੱਡੀ ਖ਼ਬਰ!

ਨਿਊਜ਼ ਡੈਸਕ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ...

ਬੁਢਾਪਾ ਤੇ ਵਿਧਵਾ ਪੈਨਸ਼ਨ ਬਾਰੇ ਜਾਣੋ ਨਵਾਂ ਅਪਡੇਟ, ਦਿਵਿਆਂਗਾਂ ਨੂੰ ਮਿਲੇਗੀ ਵੱਧ ਸਹਾਇਤਾ

ਨਿਊਜ਼ ਡੈਸਕ : ਜੇਕਰ ਤੁਹਾਡੇ ਘਰ ਵਿੱਚ ਕੋਈ ਬਜ਼ੁਰਗ...

ਅਮਰੀਕਾ ’ਚ ਵੀਜ਼ਾ ਨਿਯਮ ਸਖ਼ਤ, ਵਰਕ ਪਰਮਿਟ ਆਟੋ-ਰੀਨਿਊਅਲ ਖਤਮ

ਨਿਊਜ਼ ਡੈਸਕ : ਜ਼ਰਾ ਸੋਚੋ, ਤੁਸੀਂ ਅਮਰੀਕਾ ਵਿੱਚ ਨੌਕਰੀ ਕਰ...

Parvinder Singh Jhota Murder Case; ਦਿਨ ਚੜ੍ਹਣ ਤੋਂ ਪਹਿਲਾਂ CBI ਦੀ ਟੀਮ Mansa ਪੁੱਜੀ

Mansa News: Parvinder Singh Jhota Murder Case; ਲੰਘੀ 13...