Punjabi Khabarsaar
ਗੁਰਦਾਸਪੁਰ

ਬਿੱਟੂ ਨੂੰ ਮੰਤਰੀ ਬਣਾਉਣ ‘ਤੇ ਰੰਧਾਵਾ ਨੇ ਘੇਰਿਆ ਜਾਖੜ, ਕਿਹਾ ਜਨਾਬ ਯਾਦ ਹੈ….

ਗੁਰਦਾਸਪੁਰ, 11 ਜੂਨ: ਕੇਂਦਰ ਸਰਕਾਰ ਦੇ ਵੱਲੋਂ ਰਵਨੀਤ ਸਿੰਘ ਬਿੱਟੂ ਨੂੰ ਮੰਤਰੀ ਬਣਾਉਣ ਦੇ ਮਾਮਲੇ ਵਿੱਚ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਘੇਰਿਆ ਹੈ। ਕਾਂਗਰਸ ਦੇ ਗੁਰਦਾਸਪੁਰ ਹਲਕੇ ਤੋਂ ਐਮਪੀ ਸਰਦਾਰ ਰੰਧਾਵਾ ਨੇ ਟਵੀਟ ਕਰਦਿਆਂ ਜਾਖਣ ਨੂੰ ਪੁੱਛਿਆ ਹੈ ਕਿ, “ਜਨਾਬ ਜੀ, ਤੁਹਾਨੂੰ ਯਾਦ ਹੈ ਜਦੋਂ ਤੁਸੀਂ ਕਿਹਾ ਸੀ ਵੀ ਕਾਂਗਰਸ ਨੇ ਮੈਨੂੰ ਹਿੰਦੂ ਹੋਣ ਕਾਰਨ ਸੀਐਮ ਨਹੀਂ ਬਣਾਇਆ, ਪਰ ਹੁਣ ਭਾਜਪਾ ਨੇ ਤੁਹਾਨੂੰ ਮੰਤਰੀ ਬਣਾਉਣ ਦੀ ਥਾਂ ਇੱਕ ਸਿੱਖ ਨੂੰ ਮਿਨੀਸਟਰ ਕਿਉਂ ਦਿੱਤੀ ?”

ਧਨੌਲੇ ਵਾਲਾ ਨਿਰਮਲ ਸਿਉਂ ਥਾਣੇਦਾਰ 10,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ

ਉਨ੍ਹਾਂ ਅੱਗੇ ਲਿਖਿਆ ਹੈ ਕਿ “ਜਿਵੇਂ ਤੁਹਾਨੂੰ ਕਾਂਗਰਸ ਨੇ ਆਲੋਚਨਾ ਕਰਨ ਦਾ ਅਧਿਕਾਰ ਦਿੱਤਾ ਹੋਇਆ ਸੀ, ਕੀ ਹੁਣ ਤੁਸੀਂ ਬੀਜੇਪੀ ਵਿੱਚ ਰਹਿੰਦੇ ਹੋਏ ਪਾਰਟੀ ਦੀ ਆਲੋਚਨਾ ਕਰ ਸਕਦੇ ਹੋ? ” ਦੱਸਣਾ ਬਣਦਾ ਹੈ ਕਿ ਜਦ ਕਾਂਗਰਸ ਹਾਈ ਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀਓਂ ਉਤਾਰਿਆ ਸੀ ਤਾਂ ਉਸ ਸਮੇਂ ਮੁੱਖ ਮੰਤਰੀ ਬਣਨ ਵਾਲਿਆਂ ਦੀ ਸੂਚੀ ਵਿੱਚ ਸੁਨੀਲ ਜਾਖੜ ਦਾ ਵੀ ਨਾਂ ਸਾਹਮਣੇ ਆਇਆ ਸੀ ਪ੍ਰੰਤੂ ਪਾਰਟੀ ਨੇ ਦਲਿਤ ਆਗੂ ਚਰਨਜੀਤ ਸਿੰਘ ਚੰਨੀ ਨੂੰ ਇਹ ਜਿੰਮੇਵਾਰੀ ਸੌਂਪ ਦਿੱਤੀ ਸੀ ਜਿਸ ਤੋਂ ਬਾਅਦ ਨਰਾਜ਼ ਹੋ ਕੇ ਜਾਖੜ ਭਾਜਪਾ ਵਿੱਚ ਚਲੇ ਗਏ ਸਨ।

 

 

ਰਵਨੀਤ ਬਿੱਟੂ ਨੇ ਕੇਂਦਰੀ ਰਾਜ ਮੰਤਰੀ ਦਾ ਸੰਭਾਲਿਆ ਅਹੁਦਾ

ਹਾਲਾਂਕਿ ਇਸ ਵਾਰ ਉਹਨਾਂ ਨੇ ਲੋਕ ਸਭਾ ਦੀ ਚੋਣ ਨਹੀਂ ਲੜੀ ਹੈ। ਦੂਜੇ ਪਾਸੇ ਰਵਨੀਤ ਸਿੰਘ ਬਿੱਟੂ ਹੁਣੇ ਹੁਣੇ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਸਨ ਅਤੇ ਭਾਜਪਾ ਨੇ ਉਹਨਾਂ ਨੂੰ ਲੁਧਿਆਣਾ ਤੋਂ ਟਿਕਟ ਦਿੱਤੀ ਸੀ ਪ੍ਰੰਤੂ ਸ਼੍ਰੀ ਬਿੱਟੂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੱਥੋਂ ਇਹ ਚੋਣ ਹਾਰ ਗਏ ਸਨ ਪਰ ਇਸ ਦੇ ਬਾਵਜੂਦ ਭਾਜਪਾ ਨੇ ਉਹਨਾਂ ਨੂੰ ਕੇਂਦਰ ਵਿੱਚ ਰਾਜ ਮੰਤਰੀ ਬਣਾ ਦਿੱਤਾ ਹੈ। ਸ੍ਰੀ ਬਿੱਟੂ ਨੂੰ ਕੇਂਦਰ ਦਾ ਵਜ਼ੀਰ ਬਣਾਉਣ ਤੇ ਪੰਜਾਬ ਦੇ ਸਿਆਸੀ ਬੁਲਾਰਿਆਂ ਦੇ ਵਿੱਚ ਚਰਚਾ ਚੱਲ ਰਹੀ ਹੈ।

 

Related posts

ਪੰਜਾਬ ਪੁਲਿਸ ਦੇ ਕਪਤਾਨ ਦਾ ‘ਰੀਡਰ’ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੁੂ

punjabusernewssite

ਪੰਜਾਬ ਸਰਕਾਰ ਵਲੋਂ ਗੁਰਦਾਸਪੁਰੀਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਜੀ ਬੱਸ ਟਰਮੀਨਲ ਦਾ ਤੋਹਫ਼ਾ

punjabusernewssite

ਖੇਤੀਬਾੜੀ ਸਬ ਇੰਸਪੈਕਟਰ ਐਸੋਸੀਏਸ਼ਨ ਵਲੋਂ ਸੰਘਰਸ਼ ਰੱਖਣ ਦਾ ਐਲਾਨ

punjabusernewssite