Thursday, April 16, 2026
spot_img
spot_img

‘ਤੇਰੇ ਯਾਰ ਨੂੰ ਦੱਬਣ ਨੂੰ ਫ਼ਿਰਦੇ ਆ..’ ਦੇ ਗਾਇਕ ਨੂੰ ਆਈ ਲਾਰੈਂਸ ਬਿਸ਼ਨੋਈ ਦੇ ਨਾਂ ’ਤੇ ਫ਼ਿਰੌਤੀ ਦੀ ਕਾਲ

Date:

spot_img

ਮੁਹਾਲੀ, 17 ਸਤੰਬਰ: ਪਿਛਲੇ ਕੁੱਝ ਸਮੇਂ ਤੋਂ ਪੰਜਾਬੀ ਦੇ ਨਾਮਵਾਰ ਗਾਇਕ ਗੈਂਗਸਟਰਾਂ ਦੀ ਹਿੱਟ ਲਿਸਟ ‘ਤੇ ਦਿਖ਼ਾਈ ਦੇ ਰਹੇ ਹਨ। ਮਰਹੂੁਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਪਿੱਛੇ ਵੀ ਇੰਨ੍ਹਾਂ ਗਂੈਗਸਟਰਾਂ ਦਾ ਹੱਥ ਸਾਹਮਣੇ ਆਇਆ ਸੀ ਤੇ ਪਿਛਲੇ ਦਿਨੀਂ ਕੈਨੇਡਾ ਰਹਿੰਦੇ ਇੱਕ ਹੋਰ ਗਾਇਕ ਏਪੀ ਢਿੱਲੋਂ ਦੇ ਘਰ ਅੱਗੇ ਵੀ ਅੰਧਾਧੁੰਦ ਗੋਲੀਆਂ ਚੱਲੀਆਂ ਸਨ। ਇਸਤੋਂ ਇਲਾਵਾ ਗਾਇਕ ਮਨਕੀਰਤ ਔਲਖ ਸਹਿਤ ਦਰਜ਼ਨਾਂ ਕਲਾਕਾਰਾਂ ਨੂੰ ਪੁਲਿਸ ਨੇ ਇੰਨ੍ਹਾਂ ਗੈਂਗਸਟਰਾਂ ਦੇ ਖਤਰੇ ਤੋਂ ਸੁਰੱਖਿਆ ਮੁਹੱਈਆਂ ਕਰਵਾਈ ਹੋਈ ਹੈ। ਹੁਣ ਇੰਨ੍ਹਾਂ ਗਾਇਕਾਂ ਦੇ ਵਿਚ ਇੱਕ ਹੋਰ ਨਾਮ ਸ਼ੁਮਾਰ ਹੋ ਗਿਆ ਹੈ, ਆਰ.ਨੇਤ। ਗਾਇਕ ਆਰ.ਨੇਤ ਨੂੰ ਗੈਂਗਸਟਰਾਂ ਵੱਲੌਂ ਫ਼ਿਰੌਤੀ ਲਈ ਕਾਲਾਂ ਆਉਣ ਦੀ ਸੂਚਨਾ ਹੈ। ਇਸ ਸਬੰਧ ਵਿਚ ਗਾਇਕ ਦੇ ਮੈਨੇਜ਼ਰ ਦੇ ਵੱਲੋਂ ਮੁਹਾਲੀ ਦੇ ਕ੍ਰਾਇਮ ਬ੍ਰਾਂਚ ਥਾਣੇ ਵਿਚ ਸਿਕਾਇਤ ਦਿੱਤੀ ਗਈ ਹੈ।

ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸੜਕਾਂ ’ਤੇ ਆਈ ਕਾਂਗਰਸ,ਦਿੱਤਾ ਸਬ ਡਿਵੀਜ਼ਨ ਪੱਧਰੀ ਧਰਨਾ

ਮੁਢਲੀ ਜਾਣਕਾਰੀ ਮੁਤਾਬਕ ਗਾਇਕ ਆਰ.ਨੇਤ ਨੂੰ ਪਿਛਲੇ ਕੁੱਝ ਦਿਨਾਂ ਤੋਂ ਗੈਂਗਸਟਰਾਂ ਦੇ ਨਾਂ ਉਪਰ ਵਟਸਅੇਪ ਕਾਲ ਆ ਰਹੀ ਹੈ ਤੇ ਉਸਤੋਂ ਕਥਿਤ ਤੌਰ ‘ਤੇ ਕਰੋੜਾਂ ਰੁਪਏ ਦੀ ਫ਼ਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। ਇਹ ਵੀ ਸਾਹਮਣੇ ਆ ਰਿਹਾ ਕਿ ਫ਼ਿਰੌਤੀ ਮੰਗਣ ਵਾਲਿਆਂ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਦਾ ਨਾਂ ਵੀ ਲਿਆ ਜਾ ਰਿਹਾ। ਸੂਚਨਾ ਮੁਤਾਬਕ ਗਾਇਕ ਆਰ.ਨੇਤ ਦੇ ਚਰਚਿਤ ਗਾਣੇ ‘ਤੇਰੇ ਯਾਰ ਨੂੰ ਦੱਬਣ ਨੂੰ ਫ਼ਿਰਦੇ ਸੀ, ਪਰ ਦਬਦਾ ਕਿੱਥੇ ਆ’ ਦਾ ਹਵਾਲਾ ਦੇ ਕੇ ਉਸਨੂੰ ਦੱਬਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ। ਫ਼ਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

CM Nayab Singh Saini ने ऑनलाइन सेल्फ एन्यूमरेशन कर हरियाणा में की जनगणना प्रक्रिया की शुरुआत

👉जनगणना-2027 विकसित हरियाणा की आधारशिला - मुख्यमंत्री हर नागरिक की...