ਰਾਧਾ ਸੁਆਮੀ ਸਤਿਸੰਗ ਘਰ ’ਚ ਦੋ ਮਾਸੂਮ ਬੱਚੀਆਂ ਨਾਲ ਬਲਾਤਕਾਰ,ਸੇਵਾਦਾਰ ਵਿਰੁਧ ਪਰਚਾ ਦਰਜ਼

0
141
+2

ਬੁਲੰਦਸ਼ਹਿਰ, 25 ਅਕਤੂਬਰ: ਯੂਪੀ ਦੇ ਬੁਲੰਦਸ਼ਹਿਰ ਵਿਚ ਸਥਿਤ ਰਾਧਾ ਸੁਆਮੀ ਸਤਿਸੰਗ ਘਰ ਵਿਚ ਇੱਕ ਸੇਵਾਦਾਰ ਵੱਲੋਂ ਦੋ ਮਾਸੂਮ ਬੱਚੀਆਂ ਨਾਲ ਬਲਾਤਕਾਰ ਕਰਨ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਇਸ ਹੈਵਾਨ ਦੀ ਦਰਿੰਦਗੀ ਦੀ ਸ਼ਿਕਾਰ ਹੋਈ ਇੱਕ ਮਾਸੂਮ ਬੱਚੀ 4 ਮਹੀਨਿਆਂ ਦੀ ਗਰਭਵਤੀ ਦੱਸੀ ਜਾ ਰਹੀ ਹੈ। ਹਾਲਾਂਕਿ ਇਸ ਮਾਮਲੇ ਨੂੰ ਦਬਾਉਣ ਅਤੇ ਸਮਝੋਤੇ ਲਈ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਗਈਆਂ ਪੰਤੂ ਫ਼ਿਲਹਾਲ ਸ਼ਹਿਰ ਦੇ ਕੋਤਵਾਲੀ ਦੀ ਪੁਲਿਸ ਨੇ ਸੇਵਾਦਾਰ ਮੋਹਨ ਲਾਲ ਰਾਜਪੁੂਤ ਵਿਰੁਧ ਮੁਕੱਦਮਾ ਦਰਜ਼ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ:ਵਿਜੀਲੈਂਸ ਬਿਊਰੋ ਵੱਲੋਂ ਫੂਡ ਸਪਲਾਈ ਵਿਭਾਗ ਦਾ ਇੰਸਪੈਕਟਰ ਕਾਬੂ

ਇਸ ਘਟਨਾ ਦੀ ਇਲਾਕੇ ਵਿਚ ਚਰਚਾ ਹੈ ਅਤੇ ਪੁਲਿਸ ਨੇ ਇਸ ਸਤਿਸੰਗ ਘਰ ਨੂੰ ਸੀਲ ਕਰ ਦਿੱਤਾ ਹੈ। ਪੀੜਤ ਬੱਚੀਆਂ 6 ਅਤੇ 7ਵੀਂ ਜਮਾਤ ਦੀਆਂ ਵਿਦਿਆਰਥਣਾਂ ਦੱਸੀਆਂ ਜਾ ਰਹੀਆਂ ਹਨ, ਜਿੰਨ੍ਹਾਂ ਨੂੰ ਇੱਕ ਹੋਰ ਲੜਕੀ ਆਪਣੇ ਨਾਲ ਸਤਿਸੰਗ ਘਰ ਲੈ ਜਾਂਦੀ ਸੀ। ਪ੍ਰਵਾਰ ਵਾਲਿਆਂ ਵੱਲੋਂ ਪੁਲਿਸ ਨੂੰ ਦਿੱਤੀ ਸੂਚਨਾ ਮੁਤਾਬਕ ਸੇਵਾਦਾਰ ਦੀ ਕਰਤੂਤ ਦਾ ਭਾਂਡਾ ਉਸ ਸਮੇਂ ਫੁੱਟਿਆ ਜਦ ਇੱਕ ਲੜਕੀ ਦੇ ਪੇਟ ਵਿਚ ਦਰਦ ਰਹਿਣ ਲੱਗਿਆ। ਡਾਕਟਰ ਵੱਲੋਂ ਅਲਟਰਾਸਾਊਡ ਕਰਨ ਤੋਂ ਬਾਅਦ ਸਾਰੀ ਸਚਾਈ ਸਾਹਮਣੇ ਆਈ। ਪਤਾ ਲੱਗਿਆ ਹੈ ਕਿ ਇਸ ਸਤਿਸੰਗ ਵਿਚ ਹਫ਼ਤੇ ਦੇ ਇੱਕ ਦਿਨ ਸਤਿਸੰਗ ਹੁੰਦੀ ਸੀ ਤੇ 6 ਦਿਨ ਲਗਭਗ ਬੰਦ ਰਹਿੰਦਾ ਸੀ, ਜਿਸਦਾ ਫ਼ਾਈਦਾ ਉਠਾ ਕੇ ਇਹ ਸੇਵਾਦਾਰ ਬੱਚੀਆਂ ਨਾਲ ਇਹ ਦਰਿੰਦਗੀ ਕਰਦਾ ਰਿਹਾ।

 

+2

LEAVE A REPLY

Please enter your comment!
Please enter your name here