ਲੁਧਿਆਣਾ: ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਇਕ ਵਾਰ ਫਿਰ ਤੋਂ ਭਾਈ ਬਲਵੰਤ ਸਿੰਘ ਰਾਜੋਆਣਾ ਮਾਮਲੇ ਤੇ ਵੱਡਾ ਬਿਆਨ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਅਕਾਲੀ ਦਲ ਤੇ ਵੱਡਾ ਹਮਲਾ ਕਰਦੇ ਹੋਏ ਕਿਹਾ ਕਿ ਰਿਹਾਈ ਮਾਮਲੇ ਚ ਗ੍ਰਿਹ ਮੰਤਰੀ ਅਮਿਤ ਸ਼ਾਹ ਦੀ ਵੀ ਦੋ ਟੁੱਕ ਅਕਾਲੀ ਦਲ ਸੁਣ ਚੁੱਕਾ ਹੈ ਪਰ ਹੁਣ ਐਸਜੀਪੀਸੀ ਸਮੇਤ ਅਕਾਲੀ ਦਲ ਇਸ ਮਾਮਲੇ ਤੇ ਭੰਡੀ ਪ੍ਰਚਾਰ ਕਰ ਰਿਹਾ ਹੈ। ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਐਸਜੀਪੀਸੀ ਸਮੇਤ ਅਕਾਲੀ ਦਲ ਉਹਨਾਂ ਦੇ ਖਿਲਾਫ ਪਿੰਡਾਂ ਵਿੱਚ ਵਿਰੋਧ ਕਰਨ ਦੀਆਂ ਸਾਜ਼ਿਸ਼ਾਂ ਰਚ ਰਿਹਾ ਤੇ ਉਹਨਾਂ ਤੇ ਹਮਲਾ ਕਰਾਉਣ ਦੀ ਕੋਸ਼ਿਸ਼ ਤਹਿਤ ਧਮਕੀਆਂ ਮਿਲ ਰਹੀਆਂ ਹਨ।
‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਦੀ ਗੱਡੀ ‘ਤੇ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ
ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਇਸ ਮਾਮਲੇ ਵਿੱਚ ਉਹ ਕਾਨੂੰਨ ਦਾ ਸਹਾਰਾ ਲੈਣਗੇ ਤਾਂ ਦੂਜੇ ਪਾਸੇ ਉਹਨਾਂ ਕਿਹਾ ਕਿ 2024 ਦੀਆਂ ਚੋਣਾਂ ਵਿੱਚ ਰਾਜੋਆਣਾ ਮਾਮਲੇ ਚ ਉਹ ਅਕਾਲੀ ਦਲ ਦੇ ਨਾਲ ਆਰ ਪਾਰ ਦੀ ਲੜਾਈ ਲੜਨਗੇ। ਉਹਨਾਂ ਕਿਹਾ ਕਿ ਬੇਸ਼ੱਕ ਸੁਖਬੀਰ ਬਾਦਲ ਸਮੇਤ ਕੋਈ ਵੀ ਲੀਡਰ ਉਹਨਾਂ ਦੇ ਮੁਕਾਬਲੇ ਖੜਾ ਦਿੱਤਾ ਜਾਵੇ ਉਹ ਅਮਨ ਸ਼ਾਂਤੀ ਦੇ ਲਈ ਵੋਟਾਂ ਮੰਗਣਗੇ ਅਤੇ ਅਕਾਲੀ ਦਲ ਬੇਸ਼ੱਕ ਰਾਜੋਵਾਣਾ ਮਾਮਲੇ ਤੇ ਵੋਟਾਂ ਮੰਗੇ ਜੇਕਰ ਮੇਰੀ ਜਿੱਤ ਹੋਈ ਤਾਂ ਸਮਝੋ ਲੋਕ ਅਮਨ ਸ਼ਾਂਤੀ ਦੇ ਨਾਲ ਹਨ।
Share the post "ਰਵਨੀਤ ਸਿੰਘ ਬਿੱਟੂ ਨੇ ਰਾਜੌਆਣਾ ਮਾਮਲੇ ਤੇ ਐਸਜੀਪੀਸੀ ਪ੍ਰਧਾਨ ਸਮੇਤ ਅਕਾਲੀ ਦਲ ਤੇ ਸਾਧਿਆ ਨਿਸ਼ਾਨਾ"