Recruitment in Punjab Police 2024: ਜਿਹੜੇ ਪੰਜਾਬ ਦੇ ਨੌਜਵਾਨ ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬ ਪੁਲਿਸ ‘ਚ ਭਰਤੀ ਹੋਣ ਲਈ ਤਿਆਰੀਆਂ ਕਰ ਰਹੇ ਹਨ। ਉਨ੍ਹਾਂ ਲਈ ਇਕ ਵੱਡੀ ਖੁਸ਼ਖ਼ਬਰੀ ਹੈ। ਅੱਜ ਤੋਂ 1800 ਪੁਲਿਸ ਕਾਂਸਟੇਬਲ ਅਸਾਮੀਆਂ ਦੀ ਭਰਤੀ ਪੋਰਟਲ ਖੁਲ੍ਹਣ ਜਾ ਰਿਹਾ। ਇਸ ਪੋਰਟਲ ਰਾਹੀ ਤੁਸੀ 4 ਅਪ੍ਰੈਲ ਤੱਕ ਅਪਲਾਈ ਕਰ ਸਕੋਗੇ। ਇਸ ਦੇ ਨਾਲ ਹੀ ਪੰਜਾਬ ਸਟੇਟ ਇੰਸਟੀਚਿਊਟ ਆਫ਼ ਸਪੋਰਟਸ (ਪੀਆਈਐਸ) ਲਈ ਕੋਚਾਂ ਸਮੇਤ ਵੱਖ-ਵੱਖ 76 ਅਸਾਮੀਆਂ ‘ਤੇ ਭਰਤੀ ਕੀਤੀ ਜਾਵੇਗੀ। ਇਨ੍ਹਾਂ ਅਸਾਮੀਆਂ ਵਿੱਚ ਸਪੋਰਟਸ ਕੋਆਰਡੀਨੇਟਰ 1, ਫਿਜ਼ੀਕਲ ਟ੍ਰੇਨਰ ਐਕਸਪਰਟ ਸੀਨੀਅਰ 2, ਫਿਜ਼ੀਕਲ ਟ੍ਰੇਨਰ 8, ਫਿਜ਼ਿਓਥੈਰੇਪਿਸਟ 3 ਅਤੇ ਜੂਨੀਅਰ ਕੋਚ 62 ਸ਼ਾਮਲ ਹਨ। ਇਸ ਲਈ ਅਰਜ਼ੀ ਦੀ ਪ੍ਰਕਿਰਿਆ 1 ਅਪ੍ਰੈਲ ਤੱਕ ਜਾਰੀ ਰਹੇਗੀ।
ਸੰਯੁਕਤ ਕਿਸਾਨ ਮੋਰਚੇ (SKM) ਵੱਲੋਂ ਦਿੱਲੀ ਦੇ ਰਾਮ ਲੀਲਾ ਮੈਦਾਨ ‘ਚ ਵੱਡਾ ਧਰਨਾ ਅੱਜ
ਹੈਲਪ ਡੈਸਕ ਲਈ ਗਠਿਤ ਦੋਵਾਂ ਵਿਭਾਗਾਂ ਵਿੱਚ ਭਰਤੀ ਲਈ ਅਰਜ਼ੀਆਂ ਦੀ ਪ੍ਰਕਿਰਿਆ ਆਨਲਾਈਨ ਹੋਵੇਗੀ। ਪੁਲਿਸ ਭਰਤੀ ਪ੍ਰਕਿਰਿਆ ਵਿੱਚ ਆਨਲਾਈਨ ਅਪਲਾਈ ਕਰਨ ਸਮੇਂ ਕਿਸੇ ਨੂੰ ਵੀ ਕੋਈ ਦਿੱਕਤ ਨਾ ਆਵੇ ਇਸ ਲਈ ਇੱਕ ਹੈਲਪ ਡੈਸਕ ਸਥਾਪਿਤ ਕੀਤਾ ਗਿਆ ਹੈ। ਹੈਲਪ ਡੈਸਕ ਲਈ ਤੁਹਾਨੂੰ 022 61306246 ‘ਤੇ ਕਾਲ ਕਰਨੀ ਪਵੇਗੀ। ਜਦਕਿ ਆਨਲਾਈਨ ਅਪਲਾਈ ਕਰਨ ਲਈ ਉਨ੍ਹਾਂ ਨੂੰ ਪੰਜਾਬ ਪੁਲਿਸ ਦੀ ਵੈੱਬਸਾਈਟ https://www.punjabpolice.gov.in/ ‘ਤੇ ਜਾਣਾ ਪਵੇਗਾ।
ਪਟਿਆਲਾ ਤੋਂ ਕਾਂਗਰਸ ਦੇ MP ਪਰਨੀਤ ਕੌਰ ਅੱਜ ਫੜਣਗੇ ਭਾਜਪਾ ਦਾ ਪੱਲਾ
ਇਸੇ ਤਰ੍ਹਾਂ ਪੰਜਾਬ ਸਪੋਰਟਸ ਇੰਸਟੀਚਿਊਟ ਵਿੱਚ ਰਜਿਸਟ੍ਰੇਸ਼ਨ ਪ੍ਰਕਿਰਿਆ 1 ਅਪ੍ਰੈਲ ਤੱਕ ਆਨਲਾਈਨ ਜਾਰੀ ਰਹੇਗੀ। ਜਦਕਿ, ਆਨਲਾਈਨ ਅਰਜ਼ੀਆਂ ਦੀ ਹਾਰਡ ਕਾਪੀ ਅਤੇ ਸਵੈ-ਤਸਦੀਕ ਸਰਟੀਫਿਕੇਟ ਦੀਆਂ ਚਾਰ ਕਾਪੀਆਂ ਕੋਰੀਅਰ ਰਾਹੀਂ ਭੇਜਣੀਆਂ ਪੈਣਗੀਆਂ। ਭਰਤੀ ਪ੍ਰਕਿਰਿਆ ਲਈ https://pisrecruitmentpsu.com ‘ਤੇ ਅਪਲਾਈ ਕਰਨਾ ਹੋਵੇਗਾ। ਇਹ ਭਰਤੀ ਪ੍ਰਕਿਰਿਆ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਦੇ ਸਹਿਯੋਗ ਨਾਲ ਕਰਵਾਈ ਜਾਵੇਗੀ।
Share the post "Recruitment in Punjab Police 2024: ਪੰਜਾਬ ਪੁਲਿਸ ‘ਚ ਨਿਕਲਿਆਂ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ"