WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਵਪਾਰ

ਰਿਫ਼ਾਈਨਰੀ ਵਿਵਾਦ:‘ਗੁੰਡਾ ਟੈਕਸ ਜਾਂ ਸਥਾਨਕ ਅਪਰੇਟਰਾਂ ਨੂੰ ਰੁਜਗਾਰ ਦੇਣ ਦਾ ਮੁੱਦਾ!

ਸਥਾਨਕ ਅਪਰੇਟਰ ਹੁਣ ਆਰ-ਪਾਰ ਦੀ ਲੜਾਈ ਦੇ ਮੂਡ ’ਚ
ਬਠਿੰਡਾ, 12 ਜੁਲਾਈ: ਪੰਜਾਬ ਦਾ ਸਭ ਤੋਂ ਵੱਡਾ ਉਦਯੋਗ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖ਼ਾਨਾ ਹੁਣ ਮੁੜ ਸੁਰਖੀਆਂ ਦੇ ਵਿਚ ਹੈ। ਇੱਕ ਪਾਸੇ ਜਿੱਥੇ ਰਿਫ਼ਾਈਨਰੀ ਦੇ ਅਧਿਕਾਰੀਆਂ ਨਾਲ ਖੜੇ ਹੋ ਕੇ ਠੇਕੇਦਾਰਾਂ ਵੱਲੋਂ ਸਥਾਨਕ ਯੂਨੀਅਨ ’ਤੇ ‘ਗੁੰਡਾ ਟੈਕਸ’ ਦੇ ਦੋਸ਼ ਲਗਾਏ ਜਾ ਰਹੇ ਹਨ, ਦੂਜੇ ਪਾਸੇ ਇਸ ਰਿਫ਼ਾਈਨਰੀ ਕਾਰਨ ਚਰਚਾ ਵਿਚ ਰਹੀ ਸਥਾਨਕ ਵਿਧਾਇਕਾ ਤੇ ਕੈਬਨਿਟ ਰੈਂਕ ਪ੍ਰਾਪਤ ਮੰਤਰੀ ਪ੍ਰੋ ਬਲਜਿੰਦਰ ਕੌਰ ਨੇ ਇਸ ਮਾਮਲੇ ਵਿਚ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਚਰਚਾ ਮੁਤਾਬਕ ਇਸ ਵਾਰ ਸਰਕਾਰ ਵੀ ਇੱਕ ਪਾਸਾ ਕਰਨ ਦੇ ਮੂਡ ਵਿਚ ਦਿਖ਼ਾਈ ਦੇ ਰਹੀ ਹੈ। ਉਂਝ ਡੂੰਘਾਈ ਨਾਲ ਕੀਤੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਮੁੱਦਾ ਪੈਸੇ ਇਕੱਠੇ ਕਰਨ ਦਾ ਨਹੀਂ, ਬਲਕਿ ਸਥਾਨਕ ਅਪਰੇਟਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਊਣ ਦਾ ਲੱਗਦਾ ਹੈ, ਜਿਸਨੂੰ ਰਿਫ਼ਾਈਨਰੀ ਦੇ ਵੱਲੋਂ ਕੁੱਝ ਵੱਡੇ ਟ੍ਰਾਂਸਪੋਟਰ ਘਰਾਣਿਆਂ ਦੇ ਨਾਲ ਮਿਲਕੇ ਇਸਨੂੰ ਗੁੰਡਾ ਟੈਕਸ ਬਣਾਇਆ ਜਾ ਰਿਹਾ।

ਏਟੀਐਮ ਵਿਚੋਂ ਪੈਸੇ ਕਢਵਾਉਣ ਆਏ ਬਜ਼ੁਰਗ ਨਾਲ ਨੌਸਰਬਾਜ਼ ਨੇ ਮਾਰੀ ਲੱਖਾਂ ਦੀ ਠੱਗੀ

ਹੈਰਾਨੀ ਦੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਰਿਫ਼ਾਈਨਰੀ ਦੇ ਵਿਚ ਢੋਆ-ਢੁਆਈ ਦੇ ਕੰਮ ’ਚ ਲੱਗੇ 22 ਵੱਡੇ ਘਰਾਣਿਆਂ ਦੇ ਟ੍ਰਾਂਸਪੋਟਰਾਂ ਨੂੰ ਦੋ ਨੰਬਰਾਂ ਤੋਂ ਇੱਕੋ-ਜਿਹੀ ਹੀ ਧਮਕੀ ਆਈ ਹੈ, ਜਿਸਦੇ ਬਾਰੇ ਇੰਨ੍ਹਾਂ ਵੱਲੋਂ ਲਿਖ਼ਤ ਰੂਪ ਵਿਚ ਐਸਐਸਪੀ ਨੂੰ ਸਿਕਾਇਤ ਕੀਤੀ ਗਈ ਹੈ। ਸੂਤਰਾਂ ਮੁਤਾਬਕ ਇਹ ਧਮਕੀ ਵਾਲੀ ਸਿਕਾਇਤ ਦੇਣ ਤੋਂ ਪਹਿਲਾਂ ਰਿਫ਼ਾਈਨਰੀ ਦੇ ਇੱਕ ਵਾਈਸ ਪ੍ਰੈਜੀਡੈਂਟ ਦੇ ਵੱਲੋਂ ਇੱਕ ਆਲੀਸ਼ਾਨ ਹੋਟਲ ਦੇ ਵਿਚ ਇੰਨ੍ਹਾਂ 22 ਟ੍ਰਾਂਸਪੋਟਰ ਕਮ ਠੇਕੇਦਾਰਾਂ ਨਾਲ ਮੀਟਿੰਗ ਕੀਤੀ ਗਈ ਸੀ, ਜਿੱਥੇ ਗੁੰਡਾ ਟੈਕਸ ਦੀ ਇਸ ਸਿਕਾਇਤ ਉਪਰ ਦਸਤਖ਼ਤ ਵੀ ਕਰਵਾਏ ਗੲ ੇ ਹਨ, ਹਾਲਾਂਕਿ ਕੁੱਝ ਟ੍ਰਾਂਸਪੋਟਰ ਇਸ ਅਰਜੀ ’ਤੇ ਦਸਤਖ਼ਤ ਕਰਨ ਤੋਂ ਵੀ ਇੰਨਕਾਰੀ ਸਨ। ਬਾਅਦ ਵਿਚ ਇੰਨ੍ਹਾਂ ਟ੍ਰਾਂਸਪੋਟਰਾਂ ਵੱਲੋਂ ਪੁਲਿਸ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ। ਇਸ ਦੌਰਾਨ ਰਿਫ਼ਾਈਨਰੀ ਦੇ ਉਚ ਅਧਿਕਾਰੀ ਵੀ ਐਸਐਸਪੀ ਨੂੰ ਮਿਲੇ ਹਨ। ਜਿਸਤੋਂ ਬਾਅਦ ਮਾਮਲੇ ਦੀ ਜਾਂਚ ਦਾ ਜਿੰਮਾ ਡੀਐਸਪੀ ਤਲਵੰਡੀ ਸਾਬੋ ਨੂੰ ਦੇ ਦਿੱਤਾ ਗਿਆ ਹੈ।

ਵਿਵਾਦਤ ਆਈਜੀ ਪਰਮਾਰਾਜ਼ ਉਮਰਾਨੰਗਲ ਪੰਜ ਸਾਲਾਂ ਬਾਅਦ ਮੁੜ ਹੋਇਆ ਬਹਾਲ

ਐਸਐਸਪੀ ਦੀਪਕ ਪਾਰੀਕ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਵਿਚ ਸਾਰੇ ਸਿਕਾਇਤਕਰਤਾਵਾਂ ਤੋਂ ਇਲਾਵਾ ਦੂਜੇ ਪੱਖਾਂ ਨੂੰ ਵੀ ਸੁਣਨਗੇ, ਜਿਸਤੋਂ ਬਾਅਦ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਅਸਲ ਦੇ ਵਿਚ ਇਸ ਕਿੱਤੇ ਨਾਲ ਜੁੜੇ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਇਹ ਮੁੱਦਾ ਗੁੰਡਾ ਟੈਕਸ ਦਾ ਨਹੀਂ, ਬਲਕਿ ਰੋਜ਼ਗਾਰ ਦਾ ਹੈ, ਕਿਉਂਕਿ ਤਲਵੰਡੀ ਸਾਬੋ ਦੇ ਕਈ ਪਿੰਡਾਂ ਨੂੰ ਉਜਾੜ ਕੇ ਲਗਾਈ ਗਈ ਇਸ ਰਿਫ਼ਾਈਨਰੀ ਵਿਚ ਹੁਣ ਆਸਪਾਸ ਦੇ ਪਿੰਡਾਂ ਤੇ ਕਸਬਿਆਂ ਦੇ ਲੋਕਾਂ ਨੂੰ ਰੁਜ਼ਗਾਰ ਘੱਟ ਤੇ ਬਿਮਾਰੀਆਂ ਜਿਆਦਾ ਮਿਲਦੀਆਂ ਹਨ। ਸਥਾਨਕ ਜਾਗਰੂਕ ਲੋਕ ਰਿਫ਼ਾਈਨਰੀ ਵੱਲੋਂ ਲੋਕ ਭਲਾਈ ਕੰਮਾਂ ’ਤੇ ਖ਼ਰਚੇ ਜਾਣ ਵਾਲੇ ਸੀਐਸਆਰ ਫੰਡਾਂ ਦੀ ਵੰਡ ਉਪਰ ਵੀ ਸਵਾਲ ਖ਼ੜੇ ਕਰ ਰਹੇ ਹਨ ਤੇ ਇਸਦੀ ਵੀ ਉੱਚ ਪੱਧਰੀ ਜਾਂਚ ਦੀ ਮੰਗ ਕਰ ਰਹੇ ਹਨ। ਇਸਤੋਂ ਇਲਾਵਾ ਰੁਜਗਾਰ ਦੇ ਮਾਮਲੇ ਵਿਚ ਸਥਾਨਕ ਲੋਕਾਂ ਵੱਲੋਂ ਰਿਫ਼ਾਈਨਰੀ ’ਤੇ ਕਾਣੀ ਵੰਡ ਦਾ ਦੋਸ਼ ਲਗਾਇਆ ਜਾ ਰਿਹਾ।

ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੀ ਭੈਣ ਨੇ ਬਤੌਰ ਕਾਂਸਟੇਬਲ ਪੰਜਾਬ ਪੁਲਿਸ ਵਿਚ ਸ਼ੁਰੂ ਕੀਤੀ ਨੌਕਰੀ

ਸੂਤਰਾਂ ਮੁਤਾਬਕ ਮੌਜੂਦਾ ਸਰਕਾਰ ਦੇ ਵੱਲੋਂ ਵੀ ਰਿਫ਼ਾਈਨਰੀ ਅਧਿਕਾਰੀਆਂ ਨੂੰ ਸਥਾਨਕ ਲੋਕਾਂ ਨੂੰ ਰੁਜਗਾਰ ਦੇਣ ਲਈ ਕਿਹਾ ਗਿਆ ਸੀ। ਟਰੱਕ ਕਾਰੋਬਾਰ ਨਾਲ ਜੁੜੇ ਲੋਕਾਂ ਮੁਤਾਬਕ ਜਿੰਨ੍ਹਾਂ 22 ਵੱਡੇ ਘਰਾਣਿਆਂ ਨੂੰ ਰਿਫ਼ਾਈਨਰੀ ਵਿਚੋਂ ਬਣਨ ਵਾਲੇ ਮਾਲ ਦੀ ਢੋਆ-ਢੁਆਈ ਦੇ ਟੈਂਡਰ ਦਿੱਤੇ ਗਏ ਹਨ, ਉਨ੍ਹਾਂ ਨੂੰ ਕੰਟੇਨਰਾਂ ਰਾਹੀਂ ਇਹ ਮਾਲ ਢੋਹਣ ਦੀ ਸ਼ਰਤ ਹੈ ਪ੍ਰੰਤੂ ਸਾਰੇ ਟ੍ਰਾਂਸਪੋਟਰਾਂ ਕੋਲ ਆਪਣੇ ਕੰਟੇਨਰ ਨਹੀਂ ਹਨ ਤੇ ਇਹ ਵੱਡੇ ਘਰਾਣੇ ਰਿਫ਼ਾਈਨਰੀ ਵੱਲੋਂ ਦਿੱਤੇ ਰੇਟ ਤੋਂ ਘੱਟ ਰੇਟ ਉਪਰ ਅੱਗੇ ਟਰੇਡਿੰਗ ਕਰਕੇ ਮਾਲ ਦੀ ਢੋਆ-ਢੁਆਈ ਕਰਵਾ ਰਹੇ ਹਨ। ਹੁਣ ਦੇਖਣਾ ਹੋਵੇਗਾ ਕਿ ਪੰਜਾਬੀਆਂ ਨੂੰ ਰੋਜ਼ਗਾਰ ਦੀ ਹਾਮੀ ਭਰਨ ਵਾਲੀ ਭਗਵੰਤ ਮਾਨ ਸਰਕਾਰ ਇਸ ਮਾਮਲੇ ਦੀ ਕਦ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਦੀ ਹੈ ਤਾਂ ਕਿ ਹਰ ਸਾਲ ਛਿਮਾਹੀ ਬਾਅਦ ਉੱਠਣ ਵਾਲੇ ਇਸ ਗੁੰਡਾ ਟੈਕਸ ਦੇ ਮੁੱਦੇ ’ਤੇ ਰੋਕ ਲਗਾਈ ਜਾ ਸਕੇ।

 

Related posts

ਓ.ਟੀ.ਐਸ-3: ਵਿੱਤ ਮੰਤਰੀ ਚੀਮਾ ਵੱਲੋਂ ਅਧਿਕਾਰੀਆਂ ਨੂੰ 16 ਅਗਸਤ ਤੱਕ ਬਕਾਇਆ ਨਿਪਟਾਰਾ ਯਕੀਨੀ ਬਣਾਉਣ ਦੇ ਨਿਰਦੇਸ਼

punjabusernewssite

ਪੰਜਾਬ ਵਿਧਾਨ ਸਭਾ ਵੱਲੋਂ ਸਰਬਸੰਮਤੀ ਨਾਲ ਪੰਜਾਬ ਗੁੱਡਜ਼ ਐਂਡ ਸਰਵਿਸ ਟੈਕਸ ਸੋਧ ਬਿੱਲ 2024 ਪਾਸ

punjabusernewssite

ਰਾਈਟ ਟੂ ਬਿਜਨਸ ਐਕਟ 2020 ਅਧੀਨ ਅਪਰੂਵਲ ਜਾਰੀ ਕਰਨ ਚ ਬਠਿੰਡਾ ਮੋਹਰੀ : ਸ਼ੌਕਤ ਅਹਿਮਦ ਪਰੇ

punjabusernewssite