ਬਠਿੰਡਾ, 30ਸਤੰਬਰ: ਪੰਚਾਇਤੀ ਚੋਣਾਂ ਦੌਰਾਨ ਚੋਣ ਅਮਲੇ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਸਬੰਧੀ ਪੰਜਾਬ ਭਰ ਵਿੱਚ ਡੈਮੋਕਰੈਟਿਕ ਟੀਚਰ ਫਰੰਟ ਬਠਿੰਡਾ ਵੱਲੋਂ ਜ਼ਿਲ੍ਹਾ ਪੱਧਰੀ ਵਫ਼ਦ ਅਡੀਸਨਲ ਡਿਪਟੀ ਕਮਿਸ਼ਨਰ ਬਠਿੰਡਾ ਮੈਡਮ ਪੂਨਮ ਸਿੰਘ ਨੂੰ ਮਿਲਿਆ।ਉਨ੍ਹਾਂ ਵੱਲੋਂ ਮੁੱਖ ਚੋਣ ਅਧਿਕਾਰੀ ਪੰਜਾਬ ਦੇ ਨਾਂ ਮੰਗ ਪੱਤਰ ਭੇਜਦੇ ਹੋਏ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜੱਥੇਬੰਦੀ ਦੇ ਜਿਲ੍ਹਾ ਪ੍ਰਧਾਨ ਰੇਸ਼ਮ ਸਿੰਘ, ਸਕੱਤਰ ਜਸਵਿੰਦਰ ਸਿੰਘ ,ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਅਤੇ ਜਥੇਬੰਦਕ ਸਕੱਤਰ ਕੁਲਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਇਨ੍ਹਾਂ ਚੋਣਾਂ ਦੌਰਾਨ ਆਮ ਤੌਰ ਤੇ ਪਿੰਡ ਪੱਧਰ ਦੀ ਸਿਆਸੀ ਖਹਿਬਾਜ਼ੀ ਦਾ ਖਮਿਆਜ਼ਾ ਚੋਣ ਅਮਲੇ ਨੂੰ ਭੁਗਤਣਾਂ ਪੈਂਦਾ ਹੈ। ਵਿੱਤ ਸਕੱਤਰ ਅਨਿਲ ਭੱਟ, ਬਲਜਿੰਦਰ ਕੌਰ, ਭੋਲਾ ਰਾਮ, ਬਲਕਰਨ ਸਿੰਘ, ਰਣਦੀਪ ਕੌਰ ਖਾਲਸਾ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਆਮ ਤੌਰ ਤੇ ਪੰਚਾਇਤੀ ਚੋਣਾਂ ਦੀ ਹਿੰਸਾ ਦਾ ਸ਼ਿਕਾਰ ਚੋਣ ਅਮਲਾ ਹੁੰਦਾ ਰਿਹਾ ਹੈ।
ਜ਼ਿਲ੍ਹੇ ਵਿੱਚ ਝੋਨੇ ਦੀ ਖਰੀਦ ਲਈ ਸਾਰੇ ਪ੍ਰਬੰਧ ਮੁਕੰਮਲ – ਡਿਪਟੀ ਕਮਿਸ਼ਨਰ
ਆਗੂਆਂ ਨੇ ਕਿਹਾ ਪਿੰਡਾਂ ਵਿਚ ਆਮ ਤੌਰ ਤੇ ਲੋਕ ਨਿੱਜੀ ਤੌਰ ਤੇ ਇੱਕ ਦੂਜੇ ਨਾਲ ਜੁੜੇ ਹੁੰਦੇ ਹਨ ਅਤੇ ਦੁਸ਼ਮਣੀਆਂ ਵੀ ਨਿੱਜੀ ਹੋਣ ਕਰਕੇ ਹਾਰ ਬਰਦਾਸ਼ਤ ਕਰਨੀ ਬੇਹੱਦ ਮੁਸ਼ਕਲ ਹੁੰਦੀ ਹੈ। ਇਸ ਕਰਕੇ ਹਾਰ ਦਾ ਗੁੱਸਾ ਚੋਣ ਅਮਲੇ ਨੂੰ ਭੁਗਤਣਾਂ ਪੈਂਦਾ ਹੈ। ਸੂਬਾ ਆਗੂਆਂ ਨੇ ਮੰਗ ਕੀਤੀ ਕਿ ਇਹ ਚੋਣਾਂ ਕੇਵਲ ਪਿੰਡਾਂ ਵਿਚ ਹੋ ਰਹੀਆਂ ਹਨ ਇਸ ਕਰਕੇ ਜ਼ਿਆਦਾ ਚੋਣ ਅਮਲੇ ਦੀ ਜ਼ਰੂਰਤ ਨਹੀਂ ਪੈਂਦੀ। ਇਸ ਕਰਕੇ ਔਰਤ ਅਧਿਆਪਕਾਂਵਾ, ਅੰਗਹੀਣਾਂ, ਸੇਵਾ ਨਵਿਰਤੀ ਤੇ ਬੈਠੇ ਅਧਿਆਪਕਾਂ ਅਤੇ ਗੰਭੀਰ ਬਿਮਾਰੀਆਂ ਤੋਂ ਪੀੜਤਾਂ, ਨੂੰ ਚੋਣ ਡਿਊਟੀ ਤੋਂ ਪੂਰੀ ਤਰ੍ਹਾਂ ਛੋਟ ਦਿੱਤੀ ਜਾਵੇ। ਇਸ ਤੋਂ ਬਿਨਾਂ ਚੋਣ ਅਮਲੇ ਵਿੱਚ ਲੱਗੇ ਕਰਮਚਾਰੀਆਂ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾਣ। ਸਾਰਾ ਸਾਲ ਚੋਣਾਂ ਦਾ ਕੰਮ ਕਰਦੇ ਬੀ ਐੱਲ ਓਜ਼ ਜਿੰਨਾ ਦੀਆਂ ਛੁੱਟੀਆਂ ਵੀ ਚੋਣਾਂ ਦੇ ਕੰਮਾਂ ਵਿੱਚ ਲੱਗ ਜਾਂਦੀਆਂ ਹਨ ਨੂੰ ਵੀ ਇਹਨਾ ਚੋਣ ਡਿਊਟੀਆਂ ਤੋਂ ਛੋਟ ਦਿੱਤੀ ਜਾਵੇ ।
ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਸਰੂਪ ਚੰਦ ਸਿੰਗਲਾ ਦੀ ਅਗਵਾਈ ਹੇਠ 50 ਪਰਿਵਾਰ ਭਾਜਪਾ ਵਿਚ ਹੋਏ ਸ਼ਾਮਲ
ਵੋਟਾਂ ਦੀ ਗਿਣਤੀ ਸਮੇਂ ਪੁਲੀਸ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਜਾਣ, ਚੋਣ ਅਮਲ ਦੌਰਾਨ ਦੁਰਘਟਨਾ, ਬਿਮਾਰੀ ਜਾਂ ਕਿਸੇ ਵੀ ਹੋਰ ਕਾਰਨ ਕਰਕੇ ਦੁਰਘਟਨਾ ਗ੍ਰਸਤ ਹੋਏ ਕਰਮਚਾਰੀਆਂ ਨੂੰ ਯੋਗ ਮੁਆਵਜ਼ਾ, ਪਰਿਵਾਰ ਨੂੰ ਨੌਕਰੀ ਆਦਿ ਦਿੱਤੇ ਜਾਣ ਦਾ ਪ੍ਰਬੰਧ ਕੀਤਾ ਜਾਵੇ। ਚੋਣ ਰਹਿਰਸਲਾਂ ਛੁੱਟੀ ਵਾਲੇ ਦਿਨ ਨਾ ਕੀਤੀਆਂ ਜਾਣ।ਆਗੂਆਂ ਨੇ ਅਡੀਸਨਲ ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ ਮੰਗ ਪੱਤਰ ਦਿੰਦੇ ਹੋਏ ਚੋਣ ਕਮਿਸਨ ਤੋਂ ਉੱਕਤ ਮੰਗਾਂ ਪੂਰੀਆਂ ਕਰਨ ਦੀ ਅਪੀਲ ਕੀਤੀ। ਏ ਡੀ ਸੀ ਮੈਡਮ ਨੇ ਔਰਤ ਅਧਿਆਪਕਾਂ ਦੀ ਬਤੌਰ ਪੀ ਆਰ ਓ ਡਿਉਟੀ ਲਗਾਉਣ, ਸਰੁੱਖਿਆ ਦੇ ਪੁਖਤਾ ਪ੍ਰਬੰਧ ਕਰਨ, ਬੀ ਐਲ ਓ ਨੂੰ ਚੋਣ ਡਿਊਟੀ ਤੋਂ ਛੋਟ ਦੇਣ ਅਤੇ ਐਤਵਾਰ ਨੂੰ ਰਹਿਰਸਲ ਨਾ ਲਗਾਉਣ ਜਿਹੀਆਂ ਮੰਗ ਜ਼ਿਲ੍ਹਾ ਪੱਧਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਆਗੂਆ ਨੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਤਿੱਖਾ ਸੰਘਰਸ਼ ਕਰਨ ਦੀ ਚਿਤਾਵਨੀ ਵੀ ਦਿੱਤੀ। ਇਸ ਸਮੇਂ ਗੋਨਿਆਣੇ ਮੰਡੀ ਬਲਾਕ ਦੇ ਮੀਤ ਪ੍ਰਧਾਨ ਜਤਿੰਦਰ ਸਿੰਘ,ਵਿਤ ਸਕੱਤਰ ਸਰਦੂਲ ਸਿੰਘ, ਬਠਿੰਡਾ ਬਲਾਕ ਦੇ ਵਿੱਤ ਸਕਤਰ ਰਾਮ ਸਿੰਘ ਬਰਾੜ ਆਦਿ ਦੀ ਆਗੂ ਵੀ ਸ਼ਾਮਿਲ ਸਨ।
Share the post "ਚੋਣ ਡਿਊਟੀਆਂ ਦੌਰਾਨ ਅਧਿਆਪਕਾਂ ਦੀਆਂ ਸਮੱਸਿਆਂਵਾਂ ਅਤੇ ਮੰਗਾਂ ਸਬੰਧੀ ਡੀ. ਟੀ਼. ਐੱਫ. ਨੇ ਏ ਡੀ ਸੀ ਬਠਿੰਡਾ ਰਾਹੀਂ ਭੇਜਿਆ ਚੋਣ ਕਮਿਸਨ ਨੂੰ ਮੰਗ ਪੱਤਰ"