ਪੇਂਡੂੁ ਖੇਤਰਾਂ ’ਚ ਪਿੰਡ ਸਕੱਤਰ ਸਮੇਤ ਬੀਡੀਪੀਓ, ਨਾਇਬ ਤਹਿਸੀਲਦਾਰ, ਤਹਿਸੀਲਦਾਰ ਅਤੇ ਸਿਟੀ ਮੈਜੀਸਟਰੇਟ ਨੂੰ ਦਿੱਤੀ ਵਿਆਹ ਰਜਿਸਟਰੇਸ਼ਨ ਦੀ ਪਾਵਰ
ਸ਼ਹਿਰਾਂ ਵਿਚ ਸੰਯੁਕਤ ਕਮਿਸ਼ਨਰ, ਕਾਰਜਕਾਰੀ ਅਧਿਕਾਰੀ, ਮਿਯੂਨਿਸਿਪਲ ਕਮੇਟੀ ਦੇ ਸਕੱਤਰ, ਨਾਇਬ ਤਹਿਸੀਲਦਾਰ ਅਤੇ ਤਹਿਸੀਲਦਾਰ ਨੂੰ ਵਿਆਹ ਰਜਿਸਟਰਾਰ ਵਜੋ ਕੀਤਾ ਨਾਮਜਦ
ਚੰਡੀਗੜ੍ਹ, 13 ਜੂਨ: ਹਰਿਆਣਾ ਦੇ ਵਿਚ ਹੁਣ ਵਿਆਹ ਦੀ ਰਜਿਸਟਰੇਸ਼ਨ ਕਰਵਾਉਣ ਹੋਰ ਵੀ ਸੌਖਾ ਹੋ ਗਿਆ ਹੈ। ਸੂਬਾ ਸਰਕਾਰ ਨੇ ਹੁਣ ਇਸ ਪ੍ਰਕ੍ਰਿਆ ਨੂੰ ਹੋਰ ਆਸਾਨ ਕਰਦਿਆਂ ਪੇਂਡੂ ਖੇਤਰਾਂ ਵਿਚ ਸਿਟੀ ਮੈਜੀਸਟਰੇਟ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਬੀਡੀਪੀਓ ਸਮੇਤ ਪਿੰਡ ਸਕੱਤਰ ਨੂੰ ਮੈਰਿਜ ਰਜਿਸਟਰਾਰ ਵਜੋ ਨਾਮਜਦ ਕੀਤਾ ਹੈ।
ਹਰਿਆਣਾ ’ਚ ਬਣਨਗੀਆਂ 976 ਖੇਡ ਨਰਸਰੀਆਂ, ਮੁੱਖ ਮੰਤਰੀ ਨੇ ਦਿੱਤੀ ਦੀ ਮੰਜੂਰੀ
ਇਸ ਤੋਂ ਪਹਿਲਾਂ ਗ੍ਰਾਮੀਣ ਪੱਧਰ ’ਤੇ ਸਿਰਫ ਤਹਿਸੀਲਦਾਰ ਦੇ ਕੋਲ ਹੀ ਮੈਰਿਜ ਰਜਿਸਟਰੇਸ਼ਣ ਦਾ ਅਧਿਕਾਰ ਸੀ। ਇਸੇ ਤਰ੍ਹਾਂ ਸ਼ਹਿਰੀ ਖੇਤਰਾਂ ਲਈ ਸੰਯੁਕਤ ਕਮਿਸ਼ਨਰ, ਕਾਰਜਕਾਰੀ ਅਧਿਕਾਰੀ, ਸਕੱਤਰ ਨਗਰ ਸਮਿਤੀ, ਤਹਿਸੀਲਦਾਰ, ਨਾਇਬ ਤਹਿਸੀਲਦਾਰ ਨਾਮਜਦ ਰਜਿਸਟਰਾਰ ਹੋਣਗੇ। ਨਾਗਰਿਕ ਹੁਣ ਆਪਣੇ ਵਿਆਹ ਨੂੰ ਘਰ ਦੇ ਨੇੜੇ ਉਪਰੋਕਤ ਅਧਿਕਾਰੀਆਂ ਰਾਹੀਂ ਸਰਕਾਰੀ ਦਫਤਰ ਵਿਚ ਰਜਿਸਟਰਡ ਕਰਵਾ ਸਕਦੇ ਹਨ। ਮੈਰਿਜ ਰਜਿਸਟਰਾਰ ਦੀ ਗਿਣਤੀ ਵੱਧਣ ਅਤੇ ਘਰ ਤੋਂ ਕੰਮ ਦੂਰੀ ਦੇ ਕਾਰਨ ਹੁਣ ਵਿਆਹ ਰਜਿਸਟਰੇਸ਼ਣ ਕਰਵਾਉਣ ਵਾਲਿਆਂ ਲਈ ਸਹੂਲਤ ਦੇ ਨਾਲ-ਨਾਲ ਸਮੇਂ ਦੀ ਵੀ ਬਚੱਤ ਹੋਵੇਗੀ।
18ਵੀਂ ਲੋਕ ਸਭਾ ਦਾ ਪਹਿਲਾਂ ਇਜਲਾਜ਼ 24 ਜੂਨ ਤੋਂ ਹੋਵੇਗਾ ਸ਼ੁਰੂ
ਬੁਲਾਰੇ ਨੇ ਦਸਿਆ ਕਿ ਵਿਆਹ ਰਜਿਸਟਰੇਸ਼ਣ ਪੋਰਟਲ https://shaadi.edisha.gov.in/ ’ਤੇ ਹੁਣ ਤਕ 2.45 ਲੱਖ ਤੋਂ ਵੱਧ ਵਿਆਹ ਰਜਿਸਟਰਡ ਕੀਤੇ ਜਾ ਚੁੱਕੇ ਹਨ ਜਿਸ ਵਿਚ ਦਸੰਬਰ 2020 ਤੋਂ ਅਪ੍ਰੈਲ 2021 ਦੇ ਸਮੇਂ ਵਿਚ 12,416, ਸਾਲ 2021-22 ਵਿਚ 56,133, ਸਾਲ 2023-23 ਵਿਚ 67,604, ਸਾਲ 2023-24ਠ ਵਿਚ 83,331 ਅਤੇ ਅਪ੍ਰੈਲ 2024 ਤੋਂ 10 ਜੂਨ ਤਕ 26,419 ਵਿਆਹ ਦਾ ਰਜਿਸਟ੍ਰੇਸ਼ਣ ਕੀਤਾ ਜਾਣਾ ਸ਼ਾਮਿਲ ਹੈ। ਹਰਿਆਣਾ ਸਰਕਾਰ ਨੇ ਦਸੰਬਰ 2020 ਵਿਚ ਸੁਸਾਸ਼ਨ ਪਹਿਲ ਤਹਿਤ ਵਿਆਹ ਰਜਿਸਟਰੇਸ਼ਣ ਲਈ ਪੋਰਟਲ ਲਾਂਚ ਕੀਤਾ ਸੀ।