Delhi News:ਭਾਰਤੀ ਜਨਤਾ ਪਾਰਟੀ ਵੱਲੋਂ ਵੀਰਵਾਰ 20 ਫ਼ਰਵਰੀ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਵਾਲੀ ਸ਼੍ਰੀਮਤੀ ਰੇਖਾ ਗੁਪਤਾ ਦੇਸ਼ ਦੀ ਰਾਜਧਾਨੀ ’ਚ ਚੌਥੀ ਮਹਿਲਾ ਹੈ, ਜਿਸਦੇ ਹਿੱਸੇ ਮੁੱਖ ਮੰਤਰੀ ਬਣਨ ਦਾ ਮਾਣ ਆਇਆ ਹੈ। ਹਾਲਾਂਕਿ ਪਿਛਲੇ ਕਈ ਦਿਨਾਂ ਤੋਂ ਮੁੱਖ ਮੰਤਰੀ ਦੀ ਰੇਸ ’ਚ ਰੇਖਾ ਗੁਪਤਾ ਦਾ ਨਾਮ ਵੀ ਚੱਲ ਰਿਹਾ ਸੀ। ਉਹਨਾਂ ਤੋਂ ਪਹਿਲਾਂ ਤਿੰਨ ਹੋਰ ਮਹਿਲਾਵਾਂ ਦਿੱਲੀ ਦੇ ਮੁੱਖ ਮੰਤਰੀ ਵਜੋਂ ਸੇਵਾ ਕਰ ਚੁੱਕੀਆਂ ਹਨ, ਜਿੰਨ੍ਹਾਂ ਵਿਚੋਂ ਮਰਹੂਮ ਸ਼ੀਲਾ ਦੀਕਸ਼ਤ ਦੇ ਨਾਮ ਦਿੱਲੀ ਵਿਚ ਸਭ ਤੋਂ ਲੰਮਾ ਸਮਾਂ ਮੁੱਖ ਮੰਤਰੀ ਰਹਿਣ ਦਾ ਰਿਕਾਰਡ ਹੈ।
ਇਹ ਵੀ ਪੜ੍ਹੋ ਮੁੱਖ ਮੰਤਰੀ ਨੇ ਰਾਵੀ-ਬਿਆਸ ਜਲ ਟ੍ਰਿਬਿਊਨਲ ਅੱਗੇ ਜ਼ੋਰਦਾਰ ਢੰਗ ਨਾਲ ਉਭਾਰਿਆ ਸੂਬੇ ਦਾ ਪੱਖ
ਹਾਲਾਂਕਿ ਦਿੱਲੀ ਵਿਚ ਪਹਿਲੀ ਮਹਿਲਾ ਮੁੱਖ ਮੰਤਰੀ ਦੇਣ ਵਾਲੀ ਵੀ ਭਾਜਪਾ ਹੀ ਹੈ। ਭਾਜਪਾ ਵੱਲੋਂ ਉਸ ਸਮੇਂ ਦੀ ਸੰਸਦ ਮੈਂਬਰ ਸ਼ੁਸਮਾ ਸਵਰਾਜ ਬਤੌਰ ਦਿੱਲੀ ਦੀ ਪੰਜਵੀਂ ਮੁੱਖ ਮੰਤਰੀ ਵਜੋਂ 12 ਅਕਤੂਬਰ 1998 ਤੋਂ 3 ਦਸੰਬਰ 1998 ਤੱਕ ਸਿਰਫ਼ 52 ਦਿਨ ਕੰਮ ਕੀਤਾ। ਇਸਤੋਂ ਬਾਅਦ ਉਨ੍ਹਾਂ ਦੀ ਥਾਂ ਮੁੜ ਕਾਂਗਰਸ ਵੱਲੋਂ ਸ਼ੀਲਾ ਦੀਕਸ਼ਤ ਨੇ ਇਹ ਜਿੰਮੇਵਾਰੀ ਸੰਭਾਲੀ ਤੇ ਉਹ ਲਗਾਤਾਰ 3 ਦਸੰਬਰ 1998 ਤੋਂ 28 ਦਸੰਬਰ 2013 ਤੱਕ 15 ਸਾਲ 25 ਦਿਨਾਂ ਤੱਕ ਇਸ ਅਹੁੱਦੇ ’ਤੇ ਰਹੀ। ਹਾਲਾਂਕਿ ਉਸਤੋਂ ਬਾਅਦ ਕਾਂਗਰਸ ਦਾ ਕਦੇ ਮੁੜ ਦਿੱਲੀ ਦੀ ਸੱਤਾ ਵਿਚ ਵਾਪਸ ਆਉਣ ਦਾ ਸਬੱਬ ਨਹੀਂ ਬਣਿਆ।
ਇਹ ਵੀ ਪੜ੍ਹੋ ਹਰਿਆਣਾ ’ਚ ਇਸ ਵਾਰ ਸਰੋਂ ਦੀ ਸਰਕਾਰੀ ਖਰੀਦ ਹੋਵੇਗੀ 15 ਮਾਰਚ ਤੋਂ ਸ਼ੁਰੂ :ਮੁੱਖ ਮੰਤਰੀ
ਬੇਸ਼ੱਕ ਉਨ੍ਹਾਂ ਤੋਂ ਬਾਅਦ ਅਰਵਿੰਦ ਕੇਜ਼ਰੀਵਾਲ ਦਿੱਲੀ ਦੇ ਮੁੱਖ ਮੰਤਰੀ ਬਣੇ ਪ੍ਰੰਤੂ ਕੁੱਝ ਮਹੀਨੇ ਪਹਿਲਾਂ ਇੱਕ ਕਥਿਤ ਘਪਲੇ ਵਿਚ ਨਾਮ ਆਉਣ ਤੋਂ ਬਾਅਦ ਉਨ੍ਹਾਂ ਆਪਣੀ ਥਾਂ ਸੀਨੀਅਰ ਮੰਤਰੀ ਆਤਿਸ਼ੀ ਨੂੰ ਇਹ ਜਿੰਮੇਵਾਰੀ ਸੌਪ ਦਿੱਤੀ। ਆਤਿਸ਼ੀ ਨੇ ਦਿੱਲੀ ਦੀ ਮੁੱਖ ਮੰਤਰੀ ਵਜੋਂ 21 ਸਤੰਬਰ 2024 ਤੋਂ ਅੱਜ 20 ਫ਼ਰਵਰੀ 2025 ਤੱਕ ਕੰਮ ਕੀਤਾ।ਸ਼ੁਸਮਾ ਸਵਰਾਜ਼ ਦੀ ਤਰ੍ਹਾਂ ਆਤਿਸ਼ੀ ਤੋ ਵੀ ਬਾਅਦ ਇਹ ਅਹੁੱਦਾ ਸੰਭਾਲਣ ਵਾਲੀ ਰੇਖਾ ਗੁਪਤਾ ਵੀ ਮਹਿਲਾ ਹੀ ਹੈ। ਜਿੰਨ੍ਹਾਂ ਵੱਲੋਂ ਅੱਜ ਦਿੱਲੀ ਦੀ 10ਵੀਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਗਈ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਰੇਖਾ ਗੁਪਤਾ ਬਣੇ ਦਿੱਲੀ ਦੇ ਚੌਥੇ ਮਹਿਲਾ ਮੁੱਖ ਮੰਤਰੀ, ਸਭ ਤੋਂ ਵੱਧ ਰਾਜ਼ ਕਰਨ ਦਾ ਰਿਕਾਰਡ ਹੈ ਸ਼ੀਲਾ ਦੀਕਸ਼ਤ ਕੋਲ"