ਸਿਲਵਰ ਓਕਸ ਸਕੂਲਾਂ ਵਿਖੇ ਉਤਸਾਹ ਨਾਲ ਮਨਾਇਆ ਗਿਆ ਗਣਤੰਤਰ ਦਿਵਸ

0
10

ਬਠਿੰਡਾ, 26 ਜਨਵਰੀ : ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ-2 ਅਤੇ ਸਿਲਵਰ ਓਕਸ ਸਕੂਲ ਡੱਬਵਾਲੀ ਰੋਡ ਵਿਖੇ ਗਣਤੰਤਰ ਦਿਵਸ ਬੜੇ ਹੀ ਉਤਸ਼ਾਹ ਅਤੇ ਸਤਿਕਾਰ ਨਾਲ ਮਨਾਇਆ ਗਿਆ। ਤਿਰੰਗੇ, ਕੇਸਰੀ, ਚਿੱਟੇ ਅਤੇ ਹਰੇ ਗੁਬਾਰਿਆਂ ਅਤੇ ਝੰਡਿਆਂ ਨਾਲ ਸਜੇ ਸਕੂਲਾਂ ਨੇ ਸਮਾਗਮ ਵਿੱਚ ਸਭ ਦਾ ਸਵਾਗਤ ਕੀਤਾ। ਸਮਾਗਮ ਦੀ ਸ਼ੁਰੂਆਤ ਸ਼ੁਕਰਵਾਰ ਸਵੇਰੇ 10:00 ਵਜੇ ਸਕੂਲ ਦੇ ਖੁੱਲੇ ਮੈਦਾਨ ਵਿੱਚ ਮਹਿਮਾਨਾਂ, ਸਟਾਫ਼ ਅਤੇ ਵਿਦਿਆਰਥੀਆਂ ਨਾਲ ਹੋਈ, ਜਿੱਥੇ ਐੱਨ.ਸੀ.ਸੀ. ਕੈਡਿਟਸ ਨੇ ਮਾਰਚ ਪਾਸਟ ਕਰਕੇ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਉੱਥੇ ਹੀ ਉਨ੍ਹਾਂ ਨੇ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਅਤੇ ਬਸੰਤ ਪੰਚਮੀ ਦੇ ਤਿਉਹਾਰ ਨੂੰ ਸੁਰੱਖਿਅਤ ਅਤੇ ਖੁਸ਼ੀ ਨਾਲ ਮਨਾਉਣ ਦਾ ਪ੍ਰਣ ਲਿਆ।

ਤਰੱਕੀਆਂ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਸਟੇਸ਼ਨ ਕੀਤੇ ਅਲਾਟ

ਡਾਇਰੈਕਟਰ ਸਿਲਵਰ ਓਕਸ ਸਕੂਲ ਸ੍ਰੀਮਤੀ ਬਰਨਿੰਦਰ ਪਾਲ ਸੇਖੋਂ, ਪ੍ਰਿੰਸੀਪਲ ਸ੍ਰੀਮਤੀ ਨੀਤੂ ਅਰੋੜਾ (ਸੁਸ਼ਾਂਤ ਸਿਟੀ-2) ਅਤੇ ਸ੍ਰੀਮਤੀ ਰਵਿੰਦਰ ਸਰਾਂ (ਡੱਬਵਾਲੀ ਰੋਡ) ਨੇ ਤਿਰੰਗਾ ਝੰਡਾ ਲਹਿਰਾਇਆ ਅਤੇ ਸਾਰਿਆਂ ਨੇ ਮਿਲ ਕੇ ਰਾਸ਼ਟਰੀ ਗੀਤ ਗਾਇਆ।ਕੋਆਇਰ ਗਰੁੱਪਾਂ ਦੇ ਵਿਦਿਆਰਥੀਆਂ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਦੇਸ਼ ਭਗਤੀ ਦੇ ਗੀਤ ਗਾਏ ਜਿਨ੍ਹਾਂ ਨੇ ਮਾਂ-ਭੂਮੀ ਪ੍ਰਤੀ ਸਾਰਿਆਂ ਦੀਆਂ ਭਾਵਨਾਵਾਂ ਨੂੰ ਜਗਾਇਆ।  ਵਿਦਿਆਰਥੀਆਂ ਨੇ ਡਾਂਸ ਦੁਆਰਾ ਸਾਡੀ ਸਰਹਦਾਂ ਦੀ ਰਾਖੀ ਕਰਨ ਵਾਲੇ ਸੈਨਿਕਾਂ ਦੇ ਜੀਵਨ ਨੂੰ ਚੰਗੀ ਤਰ੍ਹਾਂ ਪ੍ਰਦਰਸ਼ਿਤ ਕੀਤਾ।

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਵੱਲੋਂ ਚੋਣ ਇੰਚਾਰਜਾਂ ਦੀਆਂ ਨਿਯੁਕਤੀਆਂ

ਗਣਤੰਤਰ ਦਿਵਸ ਦੇ ਸੰਬੰਧ ਵਿੱਚ ਵੱਖ-ਵੱਖ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਗਏ। ਵਿਦਿਆਰਥੀਆਂ ਨੇ ਮਨਮੋਹਕ ਲੋਕ- ਨਾਚ, ਲੋਕ-ਗੀਤ ਅਤੇ ਦੇਸ਼-ਭਗਤੀ ਦੇ ਗੀਤਾਂ ਨਾਲ ਸਾਰਿਆਂ ਦਾ ਮਨ ਮੋਹ ਲਿਆ। ਇਸ ਤੋਂ ਇਲਾਵਾ ਕਈ ਹੋਰ ਮੁਕਾਬਲੇ (ਝੰਡਾ ਡਰਾਇੰਗ, ਕਵਿਤਾ, ਰਾਜ ਪ੍ਰਤੀਕ ਪ੍ਰਦਰਸ਼ਨ, ਸਲੋਗਨ ਰਾਈਟਿੰਗ, ਪੋਸਟਰ ਮੇਕਿੰਗ ਅਤੇ ਕੁਇਜ਼ ਮੁਕਾਬਲੇ) ਦਾ ਆਯੋਜਨ ਵੀ ਕੀਤਾ ਗਿਆ।

 

LEAVE A REPLY

Please enter your comment!
Please enter your name here