ਫਾਜ਼ਿਲਕਾ 6 ਜੁਲਾਈ : ਪਿਛਲੇ ਕਈ ਦਿਨਾਂ ਤੋਂ ਅਬੋਹਰ ਦੀ ਕੜਾਕਾ ਸਿੰਘ ਢਾਣੀ ਵਿਖ਼ੇ ਅਵਾਰਾ ਲੜਾਕੂ ਪਸ਼ੂਆਂ ਵੱਲੋਂ ਲੋਕਾਂ ਤੇ ਰਾਹੀਗਰਾਂ ਦਾ ਜਾਨੀ ਤੇ ਮਾਲੀ ਨੁਕਸਾਨ ਕੀਤਾ ਜਾ ਰਿਹਾ ਸੀ ਜਿਸ ਤੋਂ ਤੰਗ ਪਰੇਸ਼ਾਨ ਆ ਕੇ ਕੜਾਕਾ ਸਿੰਘ ਢਾਣੀ ਵਾਸੀਆਂ ਨੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨਾਲ ਰਾਬਤਾ ਕਾਇਮ ਕੀਤਾ। ਇਹ ਅਵਾਰਾ ਪਸ਼ੂ (ਸਾਨ੍ਹ) ਨਾ ਸਿਰਫ਼ ਆਪਸ ਵਿਚ ਭਿੜਦੇ ਰਹਿੰਦੇ ਸਨ ਤੇ ਲੋਕਾਂ ਵੱਲੋ ਹਟਾਉਣ ’ਤੇ ਉਨ੍ਹਾਂ ਦੇ ਪਿੱੱਛੇ ਵੀ ਪੈ ਜਾਂਦੇ ਸਨ।
ਨਸ਼ਿਆਂ ਵਿਰੁਧ ਮੁਹਿੰਮ: ਡੀਸੀ ਵੱਲੋਂ ਹਰ ਪਿੰਡ ’ਚ ਗ੍ਰਾਮ ਸੁਰੱਖਿਆ ਕਮੇਟੀਆਂ ਬਣਾਉਣ ਦੇ ਹੁਕਮ
ਇਸ ਤੋਂ ਇਲਾਵਾ ਇਸ ਅਵਾਰਾ ਪਸ਼ੂ ਨੇ ਰਾਹੀਗਰਾਂ ਦੇ ਵਹੀਕਲਾਂ ਦਾ ਵੀ ਕਾਫੀ ਨੁਕਸਾਨ ਕੀਤਾ। ਕੜਾਕਾ ਸਿੰਘ ਢਾਣੀ ਦੇ ਯੂਥ ਪ੍ਰਧਾਨ ਸੇਵਕ ਸਿੰਘ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨਾਲ ਰਾਬਤਾ ਕਾਇਮ ਕਰਨ ਤੋਂ ਤੁਰੰਤ ਬਾਅਦ ਹੀ ਉਹਨਾਂ ਨੇ ਇੰਨ੍ਹਾਂ ਅਵਾਰਾ ਪਸ਼ੂਆਂ ਨੂੰ ਹੀ ਚੁਕਵਾ ਦਿੱਤਾ। ਉਨ੍ਹਾਂ ਇਸਦੇ ਲਈ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ ਹੈ।
Share the post "ਕੜਾਕਾ ਸਿੰਘ ਢਾਣੀ ਦੇ ਨਿਵਾਸੀਆਂ ਨੂੰ ਅਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਮਿਲੀ ਨਿਜਾਤ,ਕੀਤਾ ਡੀਸੀ ਦਾ ਧੰਨਵਾਦ"