WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਫ਼ਾਜ਼ਿਲਕਾ

ਫਾਜਿਲਕਾ ਜਿਲ੍ਹੇ ਦੀ ਪਰਾਲੀ ਸੰਭਾਲ ਲਈ ਨਿਵੇਕਲੀ ਪਹਿਲ, 50 ਹਜਾਰ ਕੁਇੰਟਲ ਪਰਾਲੀ ਭੇਜੀ ਜਾਵੇਗੀ ਗਊਸ਼ਾਲਾਵਾਂ ਵਿਚ

ਫਾਜਿਲਕਾ, 26 ਅਕਤੂਬਰ: ਪਰਾਲੀ ਪ੍ਰਬੰਧਨ ਲਈ ਫਾਜਿਲਕਾ ਜਿਲ੍ਹਾ ਪ੍ਰਸ਼ਾਸਨ ਨੇ ਇਕ ਨਿਵੇਕਲੀ ਪਹਿਲਕਦਮੀ ਕੀਤੀ ਹੈ। ਜਿਲ੍ਹਾ ਪ੍ਰਸ਼ਾਸਨ ਨੇ ਪਰਾਲੀ ਪ੍ਰਬੰਧਨ ਵਿਚ ਗਊਸਾਲਾਵਾਂ ਨੂੰ ਭਾਗੀਦਾਰ ਬਣਾਇਆ ਹੈ। ਇੰਨ੍ਹਾਂ ਗਊਸਾਲਾਵਾਂ ਵਿਚ ਇਸ ਪਰਾਲੀ ਨੂੰ ਪਸੂ ਚਾਰੇ ਵਜੋਂ ਵਰਤਿਆਂ ਜਾਵੇਗਾ। ਇਸ ਪ੍ਰੋਜ਼ੈਕਟ ਤਹਿਤ ਇੰਨ੍ਹਾਂ ਗਉਸਾਲਾਵਾਂ ਦੀ ਪ੍ਰਸ਼ਾਸਨ ਵੱਲੋਂ ਪਰਾਲੀ ਖਰੀਦ ਵਿਚ ਮਦਦ ਕੀਤੀ ਜਾਵੇਗੀ ਅਤੇ ਬਦਲੇ ਵਿਚ ਇਹ ਗਉਸ਼ਾਲਾਵਾਂ ਪਰਾਲੀ ਲੈਣ ਦੇ ਨਾਲ ਨਾਲ ਹੋਰ ਬੇਸਹਾਰਾ ਜਾਨਵਾਰਾਂ ਨੂੰ ਵੀ ਆਸਰਾ ਦੇਣਗੀਆਂ।

BIG NEWS: ਪੰਜਾਬ ਕੈਬਨਿਟ ਮੰਤਰੀ ਮੀਤ ਹੇਅਰ ਵੀ ਜਲਦ ਬੱਝਣ ਜਾ ਰਹੇ ਨੇ ਵਿਆਹ ਦੇ ਬੱਧਨ ‘ਚ

ਇਸ ਤਰਾਂ ਇਕ ਪਾਸੇ ਪਰਾਲੀ ਨੂੰ ਬਿਨ੍ਹਾਂ ਸਾੜੇ ਇਸਦੀ ਸੰਭਾਲ ਹੋ ਸਕੇਗੀ ਦੂਜੇ ਪਾਸੇ ਹੋਰ ਜਿਆਦਾ ਬੇਸਹਾਰਾ ਜਾਨਵਰਾਂ ਦੀ ਗਊਸਾਲਾਵਾਂ ਵਿਚ ਸੰਭਾਲ ਹੋ ਸਕੇਗੀ ਜ਼ੋ ਕਿ ਹੁਣ ਬੇਸਹਾਰਾ ਫਿਰਦੇ ਹਨ ਅਤੇ ਕਈ ਵਾਰ ਹਾਦਸਿਆਂ ਦਾ ਵੀ ਕਾਰਨ ਬਣਦੇ ਹਨ।ਇਹ ਗਉਸ਼ਾਲਾਵਾਂ ਵੱਖ ਵੱਖ ਐਨਜੀਓ ਵੱਲੋਂ ਚਲਾਈਆਂ ਜਾ ਰਹੀਆਂ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਅੱਜ ਇੱਥੇ ਵੱਖ ਵੱਖ ਗਉਸਾਲਾ ਕਮੇਟੀਆਂ ਦੇ ਅਹੁਦੇਦਾਰਾਂ, ਖੇਤੀਬਾੜੀ, ਪੇਂਡੂ ਵਿਕਾਸ, ਪਸ਼ੂ ਪਾਲਣ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਸਾਂਝੀ ਬੈਠਕ ਕਰਕੇ ਇਸ ਪ੍ਰੋਜ਼ੈਕਟ ਨੂੰ ਪੂਰਾ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।

ਪੰਜਾਬ ਦੇ ਸੇਵਾ ਕੇਂਦਰਾਂ ਵਿੱਚ ਪਿਛਲੇ 5 ਸਾਲਾਂ ਨਾਲੋਂ ਹੁਣ ਤੱਕ ਸਭ ਤੋਂ ਘੱਟ ਕੇਸ ਬਕਾਇਆ: ਅਮਨ ਅਰੋੜਾ

ਇਸ ਸਬੰਧੀ ਪ੍ਰੋਜ਼ੈਕਟ ਦੀ ਸੰਪੂਰਨ ਕਾਰਜ ਪ੍ਰਣਾਲੀ ਪ੍ਰਸ਼ਾਸਨ ਨੇ ਪਹਿਲਾਂ ਹੀ ਤਿਆਰ ਕਰਵਾ ਲਈ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧੀ ਜਿਲ੍ਹੇ ਦੀਆਂ 27 ਗਊਸਾਲਾਵਾਂ ਨੂੰ ਪ੍ਰੋਜ਼ੈਕਟ ਵਿਚ ਸ਼ਾਮਿਲ ਕੀਤਾ ਗਿਆ ਹੈ, ਜਿਸ ਵਿਚੋਂ ਇਕ ਸਰਕਾਰੀ ਕੈਂਟਲ ਪੌਂਡ ਵੀ ਸ਼ਾਮਿਲ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਦੀਆਂ 27 ਗਊਸਾਲਾਵਾਂ ਵਿਚ 49500 ਕੁਇੰਟਲ ਪਰਾਲੀ ਦੀ ਸੰਭਾਲ ਦੇ ਨਾਲ ਨਾਲ ਇੰਨ੍ਹਾਂ ਵਿਚ 700 ਹੋਰ ਬੇਸਹਾਰਾ ਜਾਨਵਰ ਵੀ ਸੰਭਾਲੇ ਜਾਣਗੇ।

ਮਨਪ੍ਰੀਤ ਪਲਾਟ ਕੇਸ: ਬਿਕਰਮ ਸ਼ੇਰਗਿੱਲ ਤੇ ਪੰਕਜ ਕਾਲੀਆਂ ਦੇ ਅਦਾਲਤ ਵਲੋਂ ਗ੍ਰਿਫਤਾਰੀ ਵਰੰਟ ਜਾਰੀ

ਡਿਪਟੀ ਕਮਿਸ਼ਨਰ ਨੇ ਇਸ ਮੌਕੇ ਗਉਸ਼ਾਲਾ ਕਮੇਟੀਆਂ ਦੇ ਅਹੁਦੇਦਾਰਾਂ ਨੂੰ ਕਿਹਾ ਕਿ ਪ੍ਰਸ਼ਾਸਨ ਅੱਗੇ ਤੋਂ ਵੀ ਗਉਸ਼ਾਲਾਵਾਂ ਦੀ ਹਰ ਪ੍ਰਕਾਰ ਨਾਲ ਮਦਦ ਜਾਰੀ ਰੱਖੇਗਾ। ਬੈਠਕ ਵਿਚ ਡੀਡੀਪੀਓ ਸੰਜੀਵ ਕੁਮਾਰ, ਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ: ਰਾਜੀਵ ਛਾਬੜਾ, ਸਰਕਲ ਮਾਲ ਅਫ਼ਸਰ ਤੇ ਗਉਸਾਲਾ ਕਮੇਟੀਆਂ ਦੇ ਅਹੁਦੇਦਾਰ ਹਾਜਰ ਸਨ।

Related posts

ਸਧਾਰਨ ਵਿਅਕਤੀ ਦੇ ਪੁੱਤ ਨੂੰ ਪੰਜਾਬ ਦੀ ਸੇਵਾ ਦਾ ਮੌਕਾ ਮਿਲਿਆ ਪਰ ਰਵਾਇਤੀ ਪਾਰਟੀਆਂ ਨੂੰ ਹਜ਼ਮ ਨਹੀਂ ਹੋ ਰਿਹਾ-ਭਗਵੰਤ ਮਾਨ

punjabusernewssite

ਬਠਿੰਡਾ ’ਚ ਵਿਤ ਮੰਤਰੀ ਦਾ ਕਿਸਾਨਾਂ ਵਲੋਂ ਭਰਵਾਂ ਵਿਰੋਧ

punjabusernewssite

ਟਿਕਰੀ ਬਾਰਡਰ ‘ਤੇ ਕਿਸਾਨ ਯੂਨੀਅਨ ਉਗਰਾਹਾਂ ਮਨਾਏਗੀ ਸੰਗਰਾਮੀ ਤੀਆਂ

punjabusernewssite