ਬਠਿੰਡਾ, 1 ਜਨਵਰੀ: ਬੀਤੀ ਦੇਰ ਰਾਤ ਸਥਾਨਕ ਡੱਬਵਾਲੀ ਰੋਡ ’ਤੇ ਸਥਿਤ ਪਾਸ਼ ਕਲੋਨੀ ਸ਼ੀਸ਼ ਮਹਿਲ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕਲੋਨੀ ਦੇ ਬਿਲਕੁਲ ਨਾਲ ਲੱਗਦੇ ਇੱਕ ਪ੍ਰਾਈਵੇਟ ਕਲੱਬ ਦੇ ਵਿੱਚ ਪੰਜਾਬੀ ਗਾਇਕਾਂ ਦੀ ਨਾਈਟ ਤੋ ਦੁਖੀ ਹੋ ਕੇ ਇਨਾਂ ਕਲੋਨੀ ਵਾਸੀਆਂ ਨੇ ਕੌਮੀ ਮਾਰਗ ’ਤੇ ਜਾਮ ਲਗਾ ਦਿੱਤਾ। ਇਹ ਵਿਵਾਦ ਉਸ ਸਮੇਂ ਵਧਿਆ ਜਦੋਂ ਰਾਤ 10 ਵਜੇ ਤੋਂ ਬਾਅਦ ਉੱਚੀ ਆਵਾਜ਼ ਦੇ ਵਿੱਚ ਇਹ ਨਾਈਟ ਜਾਰੀ ਰਹੀ, ਜਿਸ ਨੂੰ ਬੰਦ ਕਰਵਾਉਣ ਦੇ ਲਈ ਪਹਿਲਾਂ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਲੋਨੀ ਵਾਸੀਆਂ ਨੇ ਪੁਲਿਸ ਅਧਿਕਾਰੀਆਂ ਨੂੰ ਅਪੀਲ ਕੀਤੀ ਪ੍ਰੰਤੂ ਕੋਈ ਸੁਣਵਾਈ ਨਾ ਹੋਣ ਤੋਂ ਦੁਖੀ ਇਹ ਕਲੋਨੀ ਵਾਸੀ ਇਕੱਠੇ ਹੋ ਕੇ ਬਠਿੰਡਾ ਡੱਬਵਾਲੀ ਕੌਮੀ ਮਾਰਗ ’ਤੇ ਜਾ ਕੇ ਦੋਨੋਂ ਓਵਰਬ੍ਰਿਜ ਕੋਲ ਧਰਨੇ ਉੱਪਰ ਬੈਠ ਗਏ।
ਮਹਿਰਾਜ ਤੋਂ ਬਾਅਦ ਮੁੜ ਨਵੇਂ ਸਾਲ ’ਚ ਨਵਜੋਤ ਸਿੱਧੂ ਬਠਿੰਡਾ ਵਿਚ ਕਰਨਗੇ ਰੈਲੀ
ਮਾਮਲੇ ਦੀ ਨਜਾਕਤ ਨੂੰ ਦੇਖਦੇ ਹੋਏ ਪੁਲਿਸ ਅਧਿਕਾਰੀਆਂ ਵੱਲੋਂ ਇਹ ਨਾਈਟ ਨੂੰ ਤੁਰੰਤ ਬੰਦ ਕਰਵਾ ਦਿੱਤਾ ਗਿਆ। ਇਸ ਮੌਕੇ ਕਲੋਨੀ ਵਾਸੀਆਂ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਸ਼ੀਸ਼ ਮਹਿਲ ਕਲੋਨੀ ਦੀ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਬਰਾੜ ਨੇ ਦੱਸਿਆ ਕਿ ਇਸ ਨਾਈਟ ਦੇ ਨਾਂ ’ਤੇ ਨਾ ਤਾਂ ਹੀ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ ਬਲਕਿ ਕਾਨੂੰਨ ਦੀਆਂ ਵੀ ਧੱਜੀਆਂ ਉਡਾਈਆਂ ਜਾਂਦੀਆਂ ਹਨ। ਉਨਾਂ ਦੱਸਿਆ ਕਿ ਇਸ ਸੱਭਿਆਚਾਰ ਨਾਈਟ ਵਿੱਚ ਸ਼ਾਮਿਲ ਹੋਣ ਲਈ ਆਉਣ ਵਾਲੇ ਲੋਕਾਂ ਦੀਆਂ ਸੈਂਕੜੇ ਕਾਰਾਂ ਅਤੇ ਹੋਰ ਵੀ ਵਹੀਕਲਾਂ ਨੂੰ ਕਲੋਨੀ ਦੇ ਵਿੱਚ ਗਲਤ ਤਰੀਕੇ ਨਾਲ ਪਾਰਕ ਕਰਵਾਇਆ ਜਾਂਦਾ ਹੈ। ਇਸੇ ਤਰ੍ਹਾਂ ਉੱਚੀ ਆਵਾਜ਼ ਵਿੱਚ ਸਾਊਂਡ ਲਗਾਉਣ ਨਾਲ ਬਜ਼ੁਰਗਾਂ ਤੇ ਬੱਚਿਆਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਬਠਿੰਡਾ ਪੁਲਿਸ ਵਲੋਂ ਏਟੀਐਮ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ 12 ਘੰਟੇ ਦੇ ਅੰਦਰ ਅੰਦਰ ਕਾਬੂ
ਉਹਨਾਂ ਕਿਹਾ ਕਿ ਜਿਆਦਾਤਰ ਕਲੋਨੀ ਵਾਸੀਆਂ ਨੇ ਸਵੇਰੇ ਉੱਠ ਕੇ ਆਪਣੇ ਕੰਮ ਧੰਦਿਆਂ ਤੇ ਨੌਕਰੀਆਂ ’ਤੇ ਜਾਣਾ ਹੁੰਦਾ ਹੈ ਜਿਸ ਦੇ ਚਲਦੇ ਅੱਧੀ ਰਾਤ ਤੱਕ ਚੱਲਣ ਵਾਲੇ ਇਨ੍ਹਾਂ ਸਮਾਗਮਾਂ ਕਾਰਨ ਪ੍ਰੇਸ਼ਾਨੀਆਂ ਆਉਂਦਿਆਂ ਹਨ। ਉਨਾਂ ਦੱਸਿਆ ਕਿ ਬੀਤੀ ਰਾਤ ਵੀ ਨਵੇਂ ਸਾਲ ਦੇ ਮੌਕੇ ’ਤੇ ਕੁਝ ਪੰਜਾਬੀ ਗਾਇਕਾਂ ਦੀ ਨਾਈਟ ਚੱਲ ਰਹੀ ਸੀ ਜਿਸ ਦੇ ਵਿੱਚ ਤੇਜ ਉੱਚੀ ਆਵਾਜ਼ ਦੇ ਕਾਰਨ ਕਲੋਨੀ ਵਾਸੀਆਂ ਨੂੰ ਪਰੇਸ਼ਾਨੀ ਹੋ ਰਹੀ ਸੀ। ਜਿਸ ਕਾਰਨ ਉਹ ਸਾਰੇ ਇਕੱਠੇ ਹੋ ਕੇ ਡੀਐਸਪੀ ਸਿਟੀ ਕੁਲਦੀਪ ਸਿੰਘ ਜੋ ਕਿ ਮੌਕੇ ਤੇ ਹਾਜ਼ਰ ਸਨ, ਨੂੰ ਇਸ ਨਾਈਟ ਨੂੰ ਦੀ ਪਰਮਿਸ਼ਨ ਦਿਖਾਉਣ ਦੀ ਮੰਗ ਕੀਤੀ ਸੀ ਪ੍ਰੰਤੂ ਪੁਲਿਸ ਅਧਿਕਾਰੀ ਰਾਤ 10 ਵਜੇ ਤੋਂ ਬਾਅਦ ਇਸ ਸੱਭਿਆਚਾਰ ਨਾਈਟ ਦੀ ਕੋਈ ਪਰਮਿਸ਼ਨ ਦਿਖਾਉਣ ਵਿੱਚ ਅਸਫਲ ਰਹੇ।
ਦੁਖਦਾਇਕ ਖ਼ਬਰ: ਕੈਨੇਡਾ ਵਿੱਚ ਇਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ
ਜਿਸ ਦੇ ਚਲਦੇ ਉਹਨਾਂ ਅਪੀਲ ਕੀਤੀ ਸੀ ਕਿ ਰਾਤ ਦੇ ਕਰੀਬ 11 ਵੱਜਣ ਵਾਲੇ ਹਨ ਤੇ ਇਸ ਨੂੰ ਬੰਦ ਕਰਵਾ ਦਿੱਤਾ ਜਾਵੇ ਪਰੰਤੂ ਪੁਲਿਸ ਅਧਿਕਾਰੀਆਂ ਨੇ ਉਹਨਾਂ ਦੀ ਗੱਲ ਨਹੀਂ ਸੁਣੀ। ਜਿਸ ਕਾਰਨ ਮਜਬੂਰੀਬਸ ਉਹਨਾਂ ਨੂੰ ਨਵੇਂ ਸਾਲ ਦੀ ਪੂਰਬ ਸੰਧਿਆ ਮੌਕੇ ਮੁੱਖ ਮਾਰਗ ’ਤੇ ਧਰਨਾ ਲਗਾਉਣਾ ਪਿਆ। ਉਨ੍ਹਾਂ ਦੱਸਿਆ ਕਿ ਜਲਦੀ ਹੀ ਕਲੋਨੀ ਵਾਸੀ ਇਸ ਮੁੱਦੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੂੰ ਵੀ ਮਿਲਣਗੇ। ਉਧਰ ਇਸ ਕਲੱਬ ਦੇ ਜਨਰਲ ਮੈਨੇਜਰ ਤਰਨ ਬਹਿਲ ਨੇ ਦਾਵਾ ਕੀਤਾ ਕਿ ਇਸ ਸੱਭਿਆਚਾਰ ਨਾਈਟ ਦੇ ਲਈ ਉਹਨਾਂ ਵੱਲੋਂ ਕਲੱਬ ਦੀ ਜਗਾ ਕਿਰਾਏ ’ਤੇ ਦਿੱਤੀ ਗਈ ਸੀ ਅਤੇ ਇਸ ਨਾਈਟ ਨੂੰ ਕਰਵਾਉਣ ਵਾਲਿਆਂ ਕੋਲ ਜਿਲਾ ਪ੍ਰਸ਼ਾਸਨ ਵੱਲੋਂ ਲਈ ਹੋਈ ਪਰਮਿਸ਼ਨ ਸੀ ਪਰੰਤੂ ਫਿਰ ਵੀ ਇਸ ਪ੍ਰੋਗਰਾਮ ਨੂੰ ਬੰਦ ਕਰਵਾ ਦਿੱਤਾ ਗਿਆ।
Share the post "ਨਵੇਂ ਸਾਲ ਦੀ ਨਾਈਟ ਤੋਂ ਭੜਕੇ ਕਲੋਨੀ ਵਾਸੀਆਂ ਨੇ ਲਗਾਇਆ ਕੌਮੀ ਮਾਰਗ ’ਤੇ ਧਰਨਾ"