ਗੁਲਾਬ ਚੰਦ ਕਟਾਰੀਆ ਨੂੰ ਬਣਾਇਆ ਪੰਜਾਬ ਦਾ ਨਵਾ ਰਾਜ਼ਪਾਲ
ਚੰਡੀਗੜ੍ਹ, 28 ਜੁਲਾਈ: ਸੂਬੇ ’ਚ ਮੌਜੂਦਾ ਆਪ ਸਰਕਾਰ ਦੇ ਹੋਂਦ ਵਿਚ ਆਉਣ ਤੋਂ ਬਾਅਦ ਮੁੱਖ ਮੰਤਰੀ ਨਾਲ ਖ਼ਟਾਸ ਭਰੇ ਸਬੰਧਾਂ ਕਾਰਨ ਚਰਚਾ ਵਿਚ ਰਹੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਾ ਅਸਤੀਫ਼ਾ ਦੇਸ ਦੀ ਰਾਸਟਰਪਤੀ ਨੇ ਪ੍ਰਵਾਨ ਕਰ ਲਿਆ ਹੈ। ਹੁਣ ਉਨ੍ਹਾਂ ਦੀ ਜਗ੍ਹਾਂ ਗੁਲਾਬ ਚੰਦ ਕਟਾਰੀਆ ਨੂੰ ਪੰਜਾਬ ਦੇ ਰਾਜਪਾਲ ਦੇ ਨਾਲ-ਨਾਲ ਯੂਟੀ ਚੰਡੀਗੜ੍ਹ ਦੇ ਮੁੱਖ ਪ੍ਰਸਾਸਕ ਹੋਣਗੇ। ਸ਼੍ਰੀ ਕਟਾਰੀਆ ਮੌਜੂਦਾ ਸਮੇਂ ਆਸਾਮ ਦੇ ਰਾਜਪਾਲ ਵਜੋਂ ਕੰਮ ਕਰ ਰਹੇ ਸਨ, ਜਿੰਨ੍ਹਾਂ ਦੀ ਥਾਂ ਲਛਮਣ ਪ੍ਰਸਾਦ ਆਚਾਰੀਆ ਨੂੰ ਲਗਾਇਆ ਗਿਆ ਹੈ। ਉਨ੍ਹਾਂ ਨੂੰ ਚਰਚਿਤ ਸੂਬੇ ਮਨੀਪੁਰ ਦਾ ਵੀ ਵਾਧੂ ਚਾਰਜ ਦਿੱਤਾ ਗਿਆ ਹੈ।
ਈਟੀਟੀ ਕਾਡਰ ਦੀਆਂ 5994 ਅਸਾਮੀਆਂ ਲਈ ਭਰਤੀ ਪ੍ਰੀਖਿਆ ਸਬੰਧੀ ਤਿਆਰੀਆਂ ਮੁਕੰਮਲ
ਇਸਦੇ ਇਲਾਵਾ ਰਾਸਟਰਪਤੀ ਵੱਲੋਂ ਪੰਜਾਬ ਦੇ ਰਾਜਪਾਲ ਸਹਿਤ ਕੁੱਲ ਪੌਣੀ ਦਰਜ਼ਨ ਸੂਬਿਆਂ ਦੇ ਕੇਂਦਰੀ ਸਾਸਤ ਪ੍ਰਦੇਸ਼ਾਂ ਦੇ ਨਵੇਂ ਰਾਜਪਾਲ ਨਿਯੁਕਤ ਕੀਤੇ ਗਏ ਹਨ। ਰਾਜਪਾਲ ਪੁਰੋਹਿਤ ਵੱਲੋਂ ਕੁੱਝ ਮਹੀਨੇ ਪਹਿਲਾਂ ਆਪਣਾ ਅਸਤੀਫ਼ਾ ਰਾਸਟਰਪਤੀ ਨੂੰ ਸੌਪਿਆ ਹੋਇਆ ਸੀ। ਗੌਰਤਲਬ ਹੈ ਕਿ ਸ਼੍ਰੀ ਪੁਰੋਹਿਤ ਵੱਲੋਂ ਅਕਸਰ ਹੀ ਪੰਜਾਬ ਦੇ ਉੱਚ ਅਧਿਕਾਰੀਆਂ ਨੂੰ ਲੈ ਕੇ ਦੌਰੇ ਕੀਤੇ ਜਾਂਦੇ ਸਨ ਤੇ ਨਾਲ ਹੀ ਵੱਖ ਵੱਖ ਮੁੱਦਿਆਂ, ਖ਼ਾਸਕਰ ਨਸ਼ਿਆਂ ਆਦਿ ਉਪਰ ਬਿਆਨ ਵੀ ਜਾਰੀ ਕੀਤੇ ਜਾਂਦੇ ਸਨ। ਇਹੀਂ ਨਹੀਂ ਵਿਧਾਨ ਸਭਾ ਵੱਲੋਂ ਪਾਸ ਕੀਤੇ ਬਿੱਲ ਰੋਕਣ ਨੂੰ ਵੀ ਲੈ ਕੇ ਵੀ ਉਹ ਚਰਚਾ ਵਿਚ ਰਹੇ ਹਨ, ਜਿਸ ਕਾਰਨ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਵੀ ਜਾਣਾ ਪਿਆ ਸੀ।
ਮੁੱਖ ਮੰਤਰੀ ਨੇ ਮਾਲਵਾ ਨਹਿਰ ਦੇ ਕੰਮ ਦਾ ਲਿਆ ਜਾਇਜ਼ਾ, ਆਜ਼ਾਦੀ ਤੋਂ ਬਾਅਦ ਪੰਜਾਬ ਵਿੱਚ ਬਣੇਗੀ ਪਹਿਲੀ ਨਹਿਰ
ਦੋ ਦਿਨ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰਾਜਪਾਲ ਵੱਲੋਂ ਪੰਜਾਬ ਦੇ ਡੀਜੀਪੀ ਤੇ ਮੁੱਖ ਸਕੱਤਰ ਸਹਿਤ ਹੋਰਨਾਂ ਅਧਿਕਾਰੀਆਂ ਨਾਲ ਲੈ ਕੇ ਕੁੱਝ ਸਰਹੱਦੀ ਜ਼ਿਲਿ੍ਹਆਂ ਦੇ ਕੀਤੇ ਦੌਰੇ ਉਪਰ ਸਵਾਲ ਖ਼ੜੇ ਕੀਤੇ ਗਏ ਸਨ, ਜਿਸਦੇ ਜਵਾਬ ਵਿਚ ਰਾਜਪਾਲ ਪੁਰੋਹਿਤ ਵੱਲੋਂ ਵੀ ਜਵਾਬੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ। ਉਧਰ, ਦੂਜੇ ਸੂਬਿਆਂ ਦੇ ਬਦਲੇ ਗਏ ਰਾਜਪਾਲਾਂ ਵਿਚ ਓਮ ਪ੍ਰਕਾਸ਼ ਮਾਥੁਰ ਨੂੰ ਸਿੱਕਮ, ਝਾਰਖੰਡ ਦੇ ਰਾਜਪਾਲ ਸੀਪੀ ਰਾਧਾਕ੍ਰਿਸਨਨ ਨੂੰ ਮਹਾਰਾਸਟਰਾ, ਕੇਂਦਰੀ ਮੰਤਰੀ ਸੰਤੋਸ ਕੁਮਾਰ ਗੰਗਵਾਰ ਨੂੰ ਝਾਰਖੰਡ, ਵਿਸ਼ਨੂੰ ਦੇਵ ਵਰਮਾ ਨੂੰ ਤੇਲੰਗਾਨਾ, ਹਰੀਭਾਊ ਕ੍ਰਿਸ਼ਨਰਾਵ ਬਾਂਗੜੇ ਨੂੰ ਰਾਜਸਥਾਨ, ਰਮਨ ਡੇਕਾ ਨੂੰ ਛੱਤੀਸ਼ਗੜ੍ਹ, ਸੀਐਚ ਵਿਜੇਸ਼ੰਕਰ ਨੂੰ ਮੇਘਾਲਿਆ ਅਤੇ ਕੇ. ਕੈਲਾਸ਼ਨਾਥ ਨੂੰ ਪਾਡੂਚੇਰੀ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।
Share the post "ਮੁੱਖ ਮੰਤਰੀ ਨਾਲ ‘ਟਸਲਬਾਜ਼ੀ’ ਵਿਚ ਰਹਿਣ ਵਾਲੇ ਪੰਜਾਬ ਦੇ ਰਾਜਪਾਲ ਦਾ ਅਸਤੀਫ਼ਾ ਪ੍ਰਵਾਨ"