ਸਿੰਘ ਸਾਹਿਬਾਨਾਂ ਦੇ ਹੁਕਮ ਤੋਂ ਪਹਿਲਾਂ ਅਤੇ ਹੁਕਮ ਤੋਂ ਬਾਅਦ ਸੁਧਾਰ ਲਹਿਰ ਦੇ ਆਗੂ ਬਿਆਨਬਾਜੀ ਤੋਂ ਗੁਰੇਜ ਕਰਨ
ਚੰਡੀਗੜ 28 ਨਵੰਬਰ: ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਕੱਲ ਅਹਿਮ ਮੀਟਿੰਗ ਚੰਡੀਗੜ ਵਿੱਚ ਹੋਈ ਜਿਸ ਵਿੱਚ ਮੌਜੂਦਾ ਪੰਥਕ ਅਤੇ ਸਿਆਸੀ ਹਲਾਤਾਂ ਤੇ ਲੰਮਾ ਸਮਾਂ ਚਰਚਾ ਹੋਈ। ਇਸ ਮੀਟਿੰਗ ਵਿਚ ਕਨਵੀਨਰ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ, ਸਾਬਕਾ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਐੱਮਪੀ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਮੰਤਰੀ ਸਰਵਨ ਸਿੰਘ ਫਿਲੌਰ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ,
ਪ੍ਰਧਾਨ ਦੀ ਗਿਰਫਤਾਰੀ ਦੇ ਵਿਰੋਧ ‘ਚ ਤਹਿਸੀਲਦਾਰਾਂ ਨੇ ਵਿਜੀਲੈਂਸ ਵਿਰੁੱਧ ਖੋਲਿਆ ਮੋਰਚਾ
ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ , ਸੰਤਾ ਸਿੰਘ ਉਮੈਦਪੁਰੀ, ਮੈਂਬਰ ਸਕੱਤਰ ਚਰਨਜੀਤ ਸਿੰਘ ਬਰਾੜ ਅਤੇ ਬੀਬੀ ਪਰਮਜੀਤ ਕੌਰ ਲਾਂਡਰਾਂ ਹਾਜਰ ਰਹੇ।ਇਸ ਮੌਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਤਲਬ ਕੀਤੀ ਸੁਧਾਰ ਲਹਿਰ ਦੀ ਲੀਡਰਸ਼ਿਪ ਨੇ ਅਹਿਦ ਲਿਆ ਕਿ ਸਮੁੱਚੀ ਲੀਡਰਸ਼ਿਪ ਨਿਮਾਣੇ ਸਿੱਖ ਵਜੋ ਪੇਸ਼ ਹੋਵੇਗੀ। ਇਸ ਤੋਂ ਇਲਾਵਾ ਤਲਬ ਕੀਤੀ ਲੀਡਰਸ਼ਿਪ ਵਿੱਚ ਸੁਖਦੇਵ ਸਿੰਘ ਢੀਡਸਾ, ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ ਤਿੰਨੇ ਐਗਜੈਕਟਿਵ ਕਮੇਟੀ ਮੈਂਬਰ ਅਤੇ ਸੁਰਜੀਤ ਸਿੰਘ ਰੱਖੜਾ ਪ੍ਰਜੀਡੀਅਮ ਮੈਂਬਰ ਦੇ ਅਸਤੀਫ਼ੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਮਨਜੂਰ ਕਰ ਲਏ ਗਏ। ਇੱਥੇ ਵਰਨਣਯੋਗ ਹੈ ਕਿ ਬੀਬੀ ਜਗੀਰ ਕੌਰ,
ਦੁੱਖਦਾਇਕ ਖਬਰ: ਸੁਪਰ ਸੀਡਰ ‘ਚ ਆਉਣ ਕਾਰਨ ਨੌਜਵਾਨ ਕਿਸਾਨ ਦੀ ਹੋਈ ਮੌਤ
ਸਰਵਨ ਸਿੰਘ ਫਿਲੌਰ ਐਗਜੈਕਟਿਵ ਮੈਂਬਰ ਅਤੇ ਅਤੇ ਪ੍ਰਮਿੰਦਰ ਸਿੰਘ ਢੀਡਸਾ ਪ੍ਰਜੀਡੀਅਮ ਮੈਂਬਰ ਪਹਿਲਾਂ ਹੀ ਅਸਤੀਫੇ ਦੇ ਕੇ ਸਪੱਸਟੀਕਰਨ ਦੇਣ ਗਏ ਸਨ। ਸਾਂਝੇ ਬਿਆਨ ਵਿੱਚ ਸਮੁੱਚੀ ਲੀਡਰਸਿੱਪ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਨੂੰ ਵਿਸ਼ਵਾਸ ਦਿਵਾਇਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਧਾਰਮਿੱਕ, ਸਿਆਸੀ ਜਾਂ ਹੋਰ ਕਿਸੇ ਵੀ ਕਿਸਮ ਦੀ ਸੇਵਾ ਉਹਨਾਂ ਵਿੱਚੋਂ ਕਿਸੇ ਨੂੰ ਵੀ ਲੱਗੇਗੀ ਤਾਂ ਉਹ ਸਿਰ ਝੁਕਾ ਕੇ ਸਮੱਰਪਿੱਤ ਹੋ ਕੇ ਨਿਮਾਣੇ ਸਿੱਖ ਦੇ ਤੌਰ ਤੇ ਨਿਭਾਉਣਗੇ। ਇਸ ਮੀਟਿੰਗ ਵਿੱਚ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਸੁਧਾਰ ਲਹਿਰ ਦੇ ਸਾਰੇ ਆਗੂਆਂ ਨੂੰ ਬੇਨਤੀ ਕੀਤੀ ਕਿ ਸਿੰਘ ਸਾਹਿਬਾਨ ਜੀ ਦੇ 2 ਦਸੰਬਰ ਨੂੰ ਸੁਣਾਏ ਜਾਣ ਵਾਲੇ ਫੈਸਲੇ ਤੋਂ ਪਹਿਲਾਂ ਅਤੇ ਫੈਸਲੇ ਤੋਂ ਬਾਅਦ ਵਿੱਚ ਕੋਈ ਵੀ ਆਗੂ ਬਿਆਨਬਾਜੀ ਨਾ ਕਰੇ।
Share the post "ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਲਬ ਕੀਤੇ ਸੁਧਾਰ ਲਹਿਰ ਦੇ ਆਗੂਆਂ ਨੇ ਸੌਂਪੇ ਵਡਾਲਾ ਨੂੰ ਅਸਤੀਫੇ"