ਬਰਨਾਲਾ,27 ਨਵੰਬਰ: ਜਿਲੇ ਦੇ ਪਿੰਡ ਭੈਣੀ ਫੱਤਾ ਵਿਖੇ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਵਿੱਚ ਇੱਕ ਨੌਜਵਾਨ ਕਿਸਾਨ ਦੀ ਬੇਵਕਤੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਸੁਖਬੀਰ ਸਿੰਘ ਪੁੱਤਰ ਜਗਰਾਜ ਸਿੰਘ ਵਜੋਂ ਹੋਈ ਹੈ ਜਿਸ ਦੀ ਉਮਰ ਹਾਲੇ ਮਹਿਜ 20 ਸਾਲ ਤੋਂ ਵੀ ਘੱਟ ਦੱਸੀ ਜਾ ਰਹੀ ਹੈ। ਇਹ ਘਟਨਾ ਕਣਕ ਦੀ ਬਜਾਈ ਸਮੇਂ ਵਾਪਰੀ ਹੈ। ਸੂਚਨਾ ਮੁਤਾਬਕ ਨੌਜਵਾਨ ਸੁਖਬੀਰ ਸਿੰਘ ਘਟਨਾ ਸਮੇਂ ਆਪਣੇ ਖੇਤ ਵਿੱਚ ਸੁਪਰ ਸੀਡਰ ਦੇ ਨਾਲ ਕਣਕ ਦੀ ਬਿਜਾਈ ਕਰ ਰਿਹਾ ਸੀ।
ਤਿੰਨ ਔਰਤਾਂ ਨਾਲ ਛੇੜਛਾੜ ਦੇ ਦੋਸ਼ਾਂ ਹੇਠ ਕੈਨੇਡਾ ‘ਚ ਪੰਜਾਬੀ ਨੌਜਵਾਨ ਗ੍ਰਿਫਤਾਰ
ਇਸ ਦੌਰਾਨ ਜਦ ਉਹ ਟਰੈਕਟਰ ਦੀ ਸੀਟ ਤੋਂ ਥੋੜਾ ਉੱਠ ਕੇ ਪਿੱਛੇ ਸੁਪਰ ਸੀਡਰ ਵਾਲਾ ਝਾਤ ਮਾਰਨ ਲੱਗਿਆ ਤਾਂ ਅਚਾਨਕ ਉਸ ਦਾ ਪੈਰ ਫਿਸਲ ਕੇ ਡਿੱਗ ਪਿਆ ਅਤੇ ਪਹਿਲਾਂ ਉਸਦੇ ਉਪਰੋਂ ਟਰੈਕਟਰ ਦਾ ਟਾਇਰ ਲੰਘ ਗਿਆ ਤੇ ਉਸਤੋਂ ਬਾਅਦ ਸੁਪਰਸੀਡਰ ਵਿੱਚ ਆਉਣ ਕਾਰਨ ਉਸ ਦੇ ਸਰੀਰ ਦੇ ਟੋਟੇ ਹੋ ਗਏ। ਘਟਨਾ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।