ਚੰਡੀਗੜ੍ਹ, 20 ਮਈ: ਪੰਜਾਬ ਵਿੱਚ ਲਗਾਤਾਰ ਵੱਧ ਰਹੀ ਗਰਮੀ ਨੇ ਲੋਕਾਂ ਦੀ ਹਾਇ-ਤੋਬਾ ਬਾਅਦ ਕਰਾ ਰੱਖੀ ਹੈ। ਦਿਨ ਚੜਦਿਆਂ ਹੀ ਲੋਕਾਂ ਨੂੰ ਤਿੱਖੀ ਧੁੱਪ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਜੇਕਰ ਗੱਲ ਕਰੀਏ ਮੌਸਮ ਵਿਭਾਗ ਦੀ ਤਾਂ ਪੰਜਾਬ ਦੇ ਨਾਲ ਨਾਲ ਉੱਤਰੀ ਭਾਰਤ ਦੇ ਕਈ ਰਾਜਾ ਵਿੱਚ ਰੈਡ ਅਲਰਟ ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਪੰਜਾਬ ਦੇ ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਵਿੱਚ ਰੈਡ ਅਲਰਟ ਜਾਰੀ ਕੀਤਾ ਹੈ। ਉਥੇ ਹੀ ਦੂਜੇ ਪਾਸੇ ਗਰਮੀ ਨੇ ਪਿਛਲੇ ਸਾਰੇ ਰਿਕਾਰਡ ਤੋੜਨ ਦੀ ਤਿਆਰੀ ਕਰ ਲਈ ਹੈ। ਦੱਸ ਦਈਏ ਕਿ ਪੰਜਾਬ ‘ਚ 21 ਮਈ 1978 ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ 47.7 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੀ ਤੇ ਐਤਕੀ ਇਹ ਰਿਕਾਰਡ ਟੁੱਟਣ ਦੀ ਪੂਰੀ ਉਮੀਦ ਹੈ।
ਪੰਜਾਬ ਫੇਰੀ ਦੌਰਾਨ PM ਮੋਦੀ ਦਾ ਕਿਸਾਨ ਕਰਨਗੇ ਵਿਰੋਧ ! ਰਣਨੀਤੀ ਲਈ ਸੱਦੀ ਮੀਟਿੰਗ
ਬੀਤੇ ਦਿਨ ਦੀ ਗੱਲ ਕਰੀਏ ਤਾਂ ਬਠਿੰਡਾ ਵਿੱਚ ਤਾਪਮਾਨ 46.3 ਡਿਗਰੀ, ਪਠਾਨਕੋਟ ਵਿੱਚ 45.5 ਡਿਗਰੀ, ਪਟਿਆਲਾ ਵਿੱਚ 45 ਅਤੇ ਲੁਧਿਆਣਾ ਵਿੱਚ 44.2 ਡਿਗਰੀ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕਰ ਦਿੱਤੀ ਸੀ। ਹੁਣ ਪੰਜਾਬ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਸਵੇਰੇ 7 ਵਜੇ ਤੋਂ ਦੁਪਹਿਰੇ 12 ਵਜੇ ਤੱਕ ਹੀ ਲੱਗਣਗੇ। ਇਸ ਤੋਂ ਇਲਾਵਾ ਇੱਕ ਜੂਨ ਤੋਂ ਲੈ ਕੇ 30 ਜੂਨ ਤੱਕ ਸਰਕਾਰ ਨੇ ਪਹਿਲਾ ਹੀ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੋਇਆ ਹੈ।