ਲੁਟੇਰਿਆਂ ਨੇ ਅੱਧੀ ਰਾਤ ਨੂੰ ਨਗਰ ਕੋਂਸਲ ਦੇ ਪ੍ਰਧਾਨ ਨੂੰ ਹਥਿਆਰਾਂ ਦੀ ਨੋਕ ’ਤੇ ਲੁੱਟਿਆ

0
4
31 Views

ਬਠਿੰਡਾ, 24 ਜੁਲਾਈ: ਬੀਤੀ ਅੱਧੀ ਰਾਤ ਭੁੱਚੋਂ ਮੰਡੀ ਦੇ ਸਾਬਕਾ ਨਗਰ ਕੋਂਸਲ ਪ੍ਰਧਾਨ ਜੌਨੀ ਬਾਂਸਲ ਨੂੰ ਕਾਰ ਸਵਾਰ ਲੁਟੇਰਿਆਂ ਵੱਲੋਂ ਅੱਧੀ ਰਾਤ ਨੂੰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਲੁੱਟ ਦੀ ਘਟਨਾ ਇੱਕ ਸੀਸੀਟੀਵੀ ਕੈਮਰੇ ਵਿਚ ਵੀ ਕੈਦ ਹੋ ਗਈ ਹੈ। ਜਾਣਕਾਰੀ ਦਿੰਦਿਆਂ ਜੋਨੀ ਨੇ ਦੱਸਿਆ ਕਿ ਉਸਦਾ ਆਦੇਸ਼ ਹਸਪਤਾਲ ਕੋਲ ਇੱੱਕ ਰੈਂਸਟੋਰੈਂਟ ਹੈ, ਜਿਸਨੂੰ ਬੰਦ ਕਰਕੇ ਕਰੀਬ ਇੱਕ ਵਜੇਂ ਉਹ ਐਕਟਿਵਾ ’ਤੇ ਸਵਾਰ ਹੋ ਕੇ ਘਰ ਵਾਪਸ ਆ ਰਿਹਾ ਸੀ।

ਕਿਸਾਨ ਆਗੂਆਂ ਦਾ ਵਫ਼ਦ ਰਾਹੁਲ ਗਾਂਧੀ ਨੂੰ ਮਿਲਿਆ, ਕੀਤੀ ਸੰਸਦ ਵਿਚ ਮੁੱਦਾ ਚੁੱਕਣ ਦੀ ਮੰਗ

ਇਸ ਦੌਰਾਨ ਜਦ ਉਹ ਭੁੱਚੋ ਮੰਡੀ ਸ਼ਹਿਰ ਵਾਲੀ ਸੜਕ ’ਤੇ ਜੌੜਾ ਧਰਮਕੰਡਾ ਦੇ ਨਜਦੀਕ ਪਹੁੰਚਿਆ ਤਾਂ ਅੱਗੇ ਆ ਕੇ ਇੱਕ ਸਕੌਡਾ ਕਾਰ ਰੁਕ ਗਈ ਤੇ ਜਿਸਦੇ ਵਿਚੋਂ ਉਤਰੇ ਚਾਰ ਨੌਜਵਾਨਾਂ ਨੇ ਹਥਿਆਰਾਂ ਦੀ ਨੌਕ ’ਤੇ ਉਸਨੂੰ ਘੇਰ ਲਿਆ। ਬਾਸਲ ਨੇ ਦਾਅਵਾ ਕੀਤਾ ਕਿ ਉਸਨੇ ਆਪਣੀ ਜੇਬ ਵਿਚ ਪਿਆ 9 ਹਜ਼ਾਰ ਅਤੇ ਦੋ ਮੋਬਾਇਲ ਉਨ੍ਹਾਂ ਨੂੰ ਦੇ ਦਿੱਤੇ, ਜਿਸਤੋਂ ਬਾਅਦ ਲੁਟੇਰਿਆਂ ਨੇ ਐਕਟਿਵਾ ਦੀ ਡਿੱਗੀ ਦੀ ਵੀ ਤਲਾਸ਼ੀ ਲਈ ਤੇ ਉਸ ਵਿਚ ਪਿਆ 2 ਲੱਖ ਰੁਪਇਆ ਵੀ ਖੋਹ ਕੇ ਲੈ ਗਏ। ਇਸ ਘਟਨਾ ਦੀ ਸੂਚਨਾ ਮਿਲਣ ’ਤੇ ਤੁਰੰਤ ਪੁਲਿਸ ਵੀ ਮੌਕੇ ’ਤੇ ਪੁੱਜ ਗਈ ਪ੍ਰੰਤੂ ਹਾਲੇ ਤੱਕ ਲੁਟੇਰਿਆਂ ਦਾ ਕੋਈ ਥਹੁ ਪਤਾ ਨਹੀਂ ਲੱਗਿਆ।

 

LEAVE A REPLY

Please enter your comment!
Please enter your name here