WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਅਪਰਾਧ ਜਗਤ

ਬਠਿੰਡਾ ’ਚ ਪੈਟਰੋਲ ਪੰਪ ਦੇ ਕਰਿੰਦੇ ਤੋਂ 5 ਲੱਖ ਲੁੱਟਣ ਵਾਲੇ ‘ਲੁਟੇਰੇ’ ਪੁਲਿਸ ਵੱਲੋਂ ਕਾਬੂ!

ਬਠਿੰਡਾ, 3 ਸਤੰਬਰ: ਬੀਤੇ ਕੱਲ ਬਠਿੰਡਾ ਸ਼ਹਿਰ ਦੇ ਨਾਲ ਲੱਗਦੇ ਪਿੰਡ ਜੋਧਪੁਰ ਰੋਮਾਣਾ ਦੇ ਇੱਕ ਪੈਟਰੋਲ ਪੰਪ ਦੇ ਮੁਲਾਜਮ ਤੋਂ ਦਿਨ-ਦਿਹਾੜੇ ਲੱਖਾਂ ਦੀ ਲੁੱਟ ਕਰਨ ਵਾਲੇ ਮੁਲਜਮਾਂ ਨੂੰ ਬਠਿੰਡਾ ਪੁਲਿਸ ਨੇ ਕੁੱਝ ਹੀ ਘੰਟਿਆਂ ਵਿਚ ਕਾਬੂ ਕਰਨ ’ਚ ਸਫ਼ਲਤਾ ਹਾਸਲ ਕਰ ਲਈ ਹੈ। ਸੂਤਰਾਂ ਮੁਤਾਬਕ ਇਸ ਪੰਪ ਦੇ ਇੱਕ ਸਾਬਕਾ ਮੁਲਾਜਮ ਸਹਿਤ ਕੁੱਲ ਸੱਤ ਜਣਿਆਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਪੁਲਿਸ ਵੱਲੋਂ ਸੱਤਾਂ ਨੂੰ ਹੀ ਕਾਬੂ ਕਰਨ ਦੀ ਸੂਚਨਾ ਹੈ। ਗ੍ਰਿਫਤਾਰ ਕੀਤੇ ਇੰਨ੍ਹਾਂ ਮੁਲਜਮਾਂ ਵਿਚੋਂ ਇੱਕ ਮੁਲਜਮ ਵਿਰੁਧ ਪਹਿਲਾਂ ਵੀ ਤਿੰਨ ਅਤੇ ਇੱਕ ਵਿਰੁਧ ਇੱਕ ਪਰਚਾ ਦਰਜ਼ ਦਸਿਆ ਜਾ ਰਿਹਾ ਹੈ।

 

PSPCL ਦਾ ਸਹਾਇਕ ਲਾਈਨਮੈਨ 10,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ

ਕਾਬੂ ਕੀਤੇ ਕਥਿਤ ਦੋਸ਼ੀਆਂ ਦੀ ਪਹਿਚਾਣ ਜਸਵੀਰ ਸਿੰਘ ਉਰਫ ਜੱਸਾ ਵਾਸੀ ਜੋਧਪੁਰ ਰੋਮਾਣਾ, ਅਜੈਬ ਸਿੰਘ ਉਰਫ ਬਿੱਲਾ ਤੇ ਬੋਬੀ ਸਿੰਘ ਵਾਸੀ ਚੱਕ ਰਲਦੂ ਸਿੰਘ ਵਾਲਾ , ਅਵਤਾਰ ਸਿੰਘ ਉਰਫ ਮੋਟਾ ਤੇ ਨਗਵੀਰ ਸਿੰਘ ਉਰਫ ਨਵੀ ਵਾਸੀ ਗਹਿਰੀ ਬੁੱਟਰ, ਸੁਖਵੀਰ ਸਿੰਘ ਉਰਫ ਬੰਟੀ ਤੇ ਜਗਜੀਤ ਸਿੰਘ ਉਰਫ਼ ਜਗ ਵਾਸੀ ਫੂਸ ਮੰਡੀ ਦੇ ਤੌਰ ’ਤੇ ਹੋਈ ਦੱਸੀ ਜਾ ਰਹੀ ਹੈ।ਸੂਤਰਾਂ ਮੁਤਾਬਕ ਪੁਲਿਸ ਨੇ ਕਥਿਤ ਦੋਸ਼ੀਆਂ ਪਾਸੋਂ ਲੁੱਟ ਕੀਤੀ ਗਈ 5 ਲੱਖ ਦੀ ਰਾਸ਼ੀ ਵੀ ਬਰਾਮਦ ਕਰਵਾ ਲਈ ਗਈ ਹੈ। ਇਸਤੋਂ ਇਲਾਵਾ ਘਟਨਾ ਸਮੇਂ ਵਰਤੇ ਮੋਟਰਸਾਈਕਲ ਤੇ ਰਾਡ ਆਦਿ ਵੀ ਕਬਜ਼ੇ ਵਿਚ ਲੈ ਲਏ ਗਏ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਇਸ ਕਾਂਡ ਵਿਚ ਮੁੱਖ ਸਾਜਸ਼ਘਾੜਾ ਤੇ ਪੰਪ ’ਤੇ ਮੌਜੂਦ ਜਸਵੀਰ ਸਿੰਘ ਉਰਫ਼ ਜੱਸਾ ਵਾਸੀ ਜੋਧਪੁਰ ਰੋਮਾਣਾ ਨੇ ਪੰਪ ਮੁਲਾਜਮ ਤਲਜਿੰਦਰ ਸਿੰਘ ਦੇ ਪੈਸੇ ਲੈ ਕੇ ਚਲੇ ਜਾਣ ਬਾਰੇ ਵਟਸਐਪ ਕਾਲ ਰਾਹੀਂ ਅਜੈਬ ਬਿੱਲੇ ਨੂੰ ਸੂਚਿਤ ਕੀਤਾ ਸੀ, ਜਿਸਨੇ ਅੱਗੇ ਘੇਰ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਫਾਜਿਲਕਾ ਪੁਲਿਸ ਦਾ ਚੋਰੀ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਅਨਸਰਾਂ ਖਿਲਾਫ ਵੱਡਾ ਐਕਸ਼ਨ

ਜਿਕਰਯੋਗ ਹੈ ਕਿ ਇਹ ਘਟਨਾ ਪਿੰਡ ਜੋਧਪੁਰ ਰੌਮਾਣਾ ਤੋਂ ਜੱਸੀ ਪੌ ਵਾਲੀ ਨੂੰ ਜਾਂਦੀ ਸੜਕ ਉਪਰ ਵਾਪਰੀ ਸੀ। ਜਿੱਥੇ ਜੋਧਪੁਰ ਰੌਮਾਣਾ ਸਥਿਤ ਪੰਪ ਤੋਂ ਤਰਜਿੰਦਰ ਸਿੰਘ ਨਾਂ ਦਾ ਇੱਕ ਮੁਲਾਜ਼ਮ ਕਰੀਬ ਪੰਜ ਲੱਖ ਦਾ ਕੈਸ਼ ਲੈ ਕੇ ਜੱਸੀ ਚੌਂਕ ਸਥਿਤ ਆਪਣੇ ਦੂਜੇ ਪੰਪ ਉਪਰ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਰਾਸਤੇ ਵਿਚ ਦੋ ਮੋਟਰਸਾਇਕਲਾਂ ’ਤੇ ਸਵਾਰ ਪੰਜ ਨਕਾਬਪੋਸ਼ ਲੁਟੇਰਿਆਂ ਵੱਲੋਂ ਪੈਟਰੋਲ ਪੰਪ ਦੇ ਕੈਸ਼ੀਅਰ ਤੋਂ ਪੈਸਿਆਂ ਵਾਲਾ ਬੈਗ ਖੋਹ ਲਿਆ ਤੇ ਉਸ ਦੀ ਕੁਟਮਾਰ ਵੀ ਕੀਤੀ। ਇਸ ਘਟਨਾ ਦਾ ਪਤਾ ਲੱਗਦੇ ਹੀ ਡੀਐਸਪੀ ਰਾਜੇਸ਼ ਸ਼ਰਮਾ, ਡੀਐਸਪੀ ਦਿਹਾਤੀ ਹਿਨਾ ਗੁਪਤਾ ਅਤੇ ਸੀਆਈਏ 1-2 ਦੀਆਂ ਟੀਮਾਂ ਵੱਲੋਂ ਮੌਕੇ ’ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਇਸ ਸਬੰਧ ਵਿਚ ਥਾਣਾ ਸਦਰ ਬਠਿੰਡਾ ਵਿਖੇ ਮੁਕੱਦਮਾ ਨੰਬਰ 310(2) ਬੀਐਨਐਸ ਤਹਿਤ ਦਰਜ ਕੀਤਾ ਗਿਆ ਸੀ।

 

Related posts

ਮੇਲਾ ਕਤਲ ਕਾਂਡ: ਗੋਲੀ ਕਾਂਡ ’ਚ ਸ਼ਾਮਲ ਮੁਜਰਮਾਂ ਨੂੰ ਪੁਲਿਸ ਨੇ ਲਿਆਂਦਾ ਬਠਿੰਡਾ

punjabusernewssite

75 ਹਜ਼ਾਰ ਰੁਪਏ ਰਿਸ਼ਵਤ ਲੈਂਦੀ ‘ਥਾਣੇਦਾਰਨੀ’ ਵਿਜੀਲੈਂਸ ਨੇ ਮੌਕੇ ਤੋਂ ਕੀਤੀ ਕਾਬੂ

punjabusernewssite

ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ: ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ 83 ਕਿਲੋ ਹੈਰੋਇਨ, 100 ਕੁਇੰਟਲ ਭੁੱਕੀ, 1 ਕੁਇੰਟਲ ਗਾਂਜਾ, 4.52 ਲੱਖ ਨਸ਼ੀਲੀਆਂ ਗੋਲੀਆਂ ਕੀਤੀਆਂ ਨਸ਼ਟ

punjabusernewssite