ਬਠਿੰਡਾ ਦੇ ਆਦੇਸ਼ ਹਸਪਤਾਲ ਕੋਲ ਬਣੇ ਹੋਟਲ ’ਚ ਏਕੇ-47 ਦੀ ਨੌਕ ’ਤੇ ਲੁੱਟ, ਪੁਲਿਸ ਵੱਲੋਂ ਜਾਂਚ ਜਾਰੀ

0
699

Bathinda News: ਬੀਤੀ ਸ਼ਾਮ ਸਥਾਨਕ ਭੁੱਚੋਂ ਰੋਡ ’ਤੇ ਸਥਿਤ ਆਦੇਸ਼ ਹਸਪਤਾਲ ਨਜਦੀਕ ਹੋਟਲ ਗਰੀਨ ਵਿਚੋਂ ਤਿੰਨ ਅਗਿਆਤ ਨੌਜਵਾਨਾਂ ਕੋਲ ਬੰਦੂਕ ਦੀ ਨੌਕ ’ਤੇ ਮੈਨੇਜ਼ਰ ਨੂੰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾਂ ਦਾ ਦਾਅਵਾ ਹੈ ਕਿ ਮੁਲਜਮਾਂ ਦੇ ਕੋਲ ਏਕੇ-47 ਕਿਸਮ ਦੀ ਗੰਨ ਸੀ, ਜਿਸਦੇ ਕਾਰਨ ਪੁਲਿਸ ਵੀ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਪੜਤਾਲ ਕਰ ਰਹੀ ਹੈ।

ਇਹ ਵੀ ਪੜ੍ਹੋ AIIMS Bathinda ਨੇ ਪਹਿਲਾ ਲਾਈਵ ਰਿਲੇਟਿਡ ਗੁਰਦਾ ਟ੍ਰਾਂਸਪਲਾਂਟ ਕਰਕੇ ਮੀਲ ਪੱਥਰ ਕੀਤਾ ਪ੍ਰਾਪਤ

ਸੂਤਰਾਂ ਮੁਤਾਬਕ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਅਤੇ ਹੋਰ ਤਕਨੀਕੀ ਪਹਿਲੂਆਂ ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ ਹੈ ਤੇ ਜਲਦੀ ਹੀ ਮੁਲਜਮਾਂ ਨੂੰ ਕਾਬੂ ਕੀਤਾ ਜਾ ਸਕਦਾ। ਸੂਚਨਾ ਮੁਤਾਬਕ ਉਕਤ ਮੁਲਜਮਾਂ ਦੇ ਮੂੰਹ ਬੰਨੇ ਹੋਏ ਸਨ ਤੇ ਇੱਕ ਜਣੇ ਦੇ ਉਪਰ ਕੰਬਲੀ ਲਈ ਹੋਈ ਸੀ, ਜਿਸਦੇ ਹੇਠਾਂ ਬੰਦੂਕ ਛੁਪਾ ਕੇ ਰੱਖੀ ਹੋਈ ਸੀ। ਇਸੇ ਬੰਦੂਕ ਦੀ ਨੌਕ ’ਤੇ ਉਹ ਹੋਟਲ ਦੇ ਗੱਲੇ ਵਿਚ ਪੲੈ 7-8 ਹਜ਼ਾਰ ਦੀ ਨਗਦੀ ਲੁੱਟ ਕੇ ਲੈ ਗਏ। ਥਾਣਾ ਕੈਂਟ ਦੀ ਪੁਲਿਸ ਨੇ ਹੋਟਲ ਮਾਲਕ ਲਵ ਗਰਗ ਦੀ ਸਿਕਾਇਤ ’ਤੇ ਪਰਚਾ ਦਰਜ਼ ਕਰ ਲਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here