
👉ਸਾਬਕਾ ਮੁਲਾਜਮ ਦੇ ਨੂੰਹ-ਪੁੱਤ ਨੂੰ ਲੁੱਟਣ ਦੇ ਦੋਸ਼ਾਂ ਹੇਠ ਹੋਈ ਕਾਰਵਾਈ
Bathinda News: ਪਿਛਲੇ ਕਈ ਦਿਨਾਂ ਤੋਂ ਥਾਰ ਵਾਲੀ ਮਹਿਲਾ ਪੁਲਿਸ ਮੁਲਾਜਮ ਕੋਲੋਂ ਚਿੱਟਾ ਬਰਾਮਦ ਹੋਣ ਦੇ ਮਾਮਲੇ ਦੀਆਂ ਖ਼ਬਰਾਂ ਹਾਲੇ ਮੁੱਕੀਆਂ ਨਹੀਂ ਸਨ ਕਿ ਬਠਿੰਡਾ ਪੁਲਿਸ ਇੱਕ ਵਾਰ ਫ਼ਿਰ ਮੁੜ ਚਰਚਾ ਵਿਚ ਆ ਗਈ ਹੈ। ਹੁਣ ਥਾਣਾ ਕੈਂਟ ਦੀ ਪੁਲਿਸ ਨੇ ਇੱਕ ਪੁਲਿਸ ਮੁਲਾਜਮ ਤੇ ਇੱਕ ਸਾਬਕਾ ਹੋਮਗਾਰਡ ਦੇ ਜਵਾਨ ਸਹਿਤ ਤਿੰਨ ਜਣਿਆਂ ਵਿਰੁਧ ਹਥਿਆਰਾਂ ਦੀ ਨੌਕ ’ਤੇ ਲੁੱਟਖੋਹ ਦੇ ਦੋਸ਼ਾਂ ਹੇਠ ਪਰਚਾ ਦਰਜ਼ ਕੀਤਾ ਹੈ।ਵੱਡੀ ਗੱਲ ਇਹ ਹੈ ਕਿ ਇਹ ਕਾਰਵਾਈ ਬਠਿੰਡਾ ਪੁਲਿਸ ਦੇ ਹੀ ਇੱਕ ਸਾਬਕਾ ਥਾਣੇਦਾਰ ਦੀ ਸਿਕਾਇਤ ਉਪਰ ਹੋਈ ਹੈ, ਜਿਸਦੀ ਨੂੰਹ-ਪੁੱਤ ਨੂੰ ਇੰਨ੍ਹਾਂ ਮੁਲਜਮਾਂ ਨੇ ਕਥਿਤ ਤੌਰ ’ਤੇ ਲੁੱਟਣ ਦੀ ਕੋਸਿਸ ਕੀਤੀ ਸੀ। ਘਟਨਾ ਦੀ ਪੁਸ਼ਟੀ ਕਰਦਿਆਂ ਡੀਐਸਪੀ ਸਿਟੀ ਸਰਬਜੀਤ ਸਿੰਘ ਬਰਾੜ ਨੇ ਦਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਸਚਾਈ ਸਾਹਮਣੇ ਆ ਜਾਵੇਗੀ।
ਇਹ ਵੀ ਪੜ੍ਹੋ ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਨੂੰ ਡਿੱਬਰੂਗੜ੍ਹ ਤੋਂ ਪੰਜਾਬ ਲੈ ਕੇ ਆਵੇਗੀ ਪੰਜਾਬ ਪੁਲਿਸ
ਉਧਰ ਸਾਬਕਾ ਥਾਣੇਦਾਰ ਰੇਸ਼ਮ ਸਿੰਘ ਵਾਸੀ ਮੁਲਤਾਨੀਆ ਰੋਡ ਬਠਿੰਡਾ ਨੇ ਪੁਲਿਸ ਕੋਲ ਦਰਜ਼ ਕਰਵਾਈ ਸਿਕਾਇਤ ਵਿਚ ਦਾਅਵਾ ਕੀਤਾ ਹੈ ਕਿ ਕੁੱਝ ਦਿਨ ਪਹਿਲਾਂ ਉਸਦਾ ਲੜਕਾ ਰੁਪਿੰਦਰ ਸਿੰਘ ਆਪਣੀ ਪਤਨੀ ਨਾਲ ਗੱਡੀ ’ਤੇ ਸਵਾਰ ਹੋ ਕੇ ਪਿੰਡ ਗੋਬਿੰਦਪੁਰਾ ਤੋਂ ਆ ਰਿਹਾ ਸੀ ਤਾਂ ਮੁਲਜਮਾਂ, ਜਿਸਦੇ ਵਿਚ ਪੁਲਿਸ ਮੁਲਾਜਮ ਲਾਭ ਸਿੰਘ ਪਹਿਲੀ ਕਮਾਂਡੋ ਬਟਾਲੀਅਨ ਅਤੇ ਸਾਬਕਾ ਹੋਮਗਾਰਡ ਕੌਰ ਅਤੇ ਇੱਕ ਹੋਰ ਨਾਮਾਲੂਮ ਵਿਅਕਤੀ ਨੇ ਉਨ੍ਹਾਂ ਨੂੰ ਘੇਰ ਕੇ ਲੁੱਟਣ ਦੀ ਕੋਸਿਸ ਕੀਤੀ। ਇਸ ਸਬੰਧੀ ਇੰਨ੍ਹਾਂ ਦੀ ਇੱਕ ਵੀਡੀਓ ਵੀ ਪੁਲਿਸ ਨੂੰ ਸੌਂਪੀ ਗਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਰੇਸ਼ਮ ਸਿੰਘ ਦੇ ਬਿਆਨਾਂ ਉਪਰ ਉਕਤ ਤਿੰਨਾਂ ਮੁਲਜਮਾਂ ਵਿਰੁਧ ਥਾਣਾ ਕੈਂਟ ਵਿਚ ਬੀਤੀ ਸ਼ਾਮ ਬੀਐਨਐਸ ਦੀ ਧਾਰਾ 126(2), 62, 351(2), 307,3(5) ਅਤੇ 25, 27, 54, 59 ਆਰਮਜ ਐਕਟ ਤਹਿਤ ਪਰਚਾ ਦਰਜ਼ ਕਰ ਲਿਆ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਬਠਿੰਡਾ ’ਚ ਪੰਜਾਬ ਪੁਲਿਸ ਦੇ ਇੱਕ ਹੋਰ ਮੁਲਾਜਮ ਵਿਰੁਧ ਲੁੱਟਖੋਹ ਦਾ ਪਰਚਾ ਦਰਜ਼"




