ਨਵੀਂ ਦਿੱਲੀ, 20 ਅਕਤੂਬਰ: ਐਤਵਾਰ ਸਵੇਰ ਰੋਹਿਨੀ ਇਲਾਕੇ ’ਚ ਸਥਿਤ ਸੀਆਰਪੀਐਫ਼ ਸਕੂਲ ਦੇ ਨਜਦੀਕ ਇੱਕ ਵੱਡਾ ਧਮਕਾ ਹੋਣ ਦੀ ਸੂਚਨਾ ਹੈ। ਇਸ ਧਮਾਕੇ ਤੋ ਬਾਅਦ ਇਲਾਕੇ ’ਚ ਧੂੰਆਂ ਫੈਲ ਗਿਆ। ਇਸ ਧਮਾਕੇ ਕਾਰਨ ਆਸਪਾਸ ਰਹਿਣ ਵਾਲੇ ਲੋਕ ਸਹਿਮ ਗਏ। ਘਟਨਾ ਦਾ ਪਤਾ ਚੱਲਦੇ ਹੀ ਫ਼ਾਈਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਫ਼ੋਰੇਂਸਕ ਮਾਹਰਾਂ ਸਹਿਤ ਵੱਡੀ ਗਿਣਤੀ ਵਿਚ ਪੁਲਿਸ ਪੁੱਜੀ ਹੋਈ ਹੈ। ਹਾਲੇ ਤੱਕ ਧਮਾਕੇ ਦਾ ਪਤਾ ਨਹੀਂ ਲੱਗ ਸਕਿਆ ਪ੍ਰੰਤੂੁ ਪੁਲਿਸ ਵੱਲੋਂ ਜਾਂਚ ਜਾਰੀ ਹੈ।
Share the post "Rohini CRPF school blast: ਦਿੱਲੀ ’ਚ ਸਕੂਲ ਨਜਦੀਕ ਹੋਇਆ ਧਮਾਕਾ, ਜਾਂਚ ਸ਼ੁਰੂ"