Amritsar News: Roop Kaur Sandhu; ਪਹਿਲਾਂ ਹੀ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਕਾਰਨ ਨਮੌਸ਼ੀ ਦਾ ਸਾਹਮਣਾ ਕਰ ਰਹੀ ਅਕਾਲੀ ਲੀਡਰਸ਼ਿਪ ਲਈ ਸਾਬਕਾ ਮਹਿਲਾ ਅਕਾਲੀ ਆਗੂ ਰੂਪ ਕੌਰ ਸੰਧੂ ਵੱਲੋਂ ਵੱਡੀ ਮੁਸ਼ਕਿਲ ਖੜ੍ਹੀ ਕਰਨ ਦੀ ਤਿਆਰੀ ਵਿੱਢ ਦਿੱਤੀ ਹੈ। ਪਹਿਲਾਂ ਬਹਿਰੀਨ ਵਾਲੀ ਬੀਬੀ ਅਤੇ ਉਸਤੋਂ ਬਾਅਦ ਇੱਕ ਹੋਰ ਪੀੜ੍ਹਤ ਬੀਬੀ ਨਾਲ ਹੋਈਆਂ ਧੱਕੇਸ਼ਾਹੀਆ ਨੂੰ ਉਜ਼ਾਗਰ ਕਰਨ ਵਾਲੀ ਬੀਬੀ ਸੰਧੂ ਨੇ ਅੱਜ ਮੁੜ ਇੱਕ ਵੱਡੇ ਅਕਾਲੀ ਆਗੂ ਦੀਆਂ ਕਰਤੂਤਾਂ ਨੂੰ ਜਨਤਕ ਕਰਨ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ 👉CM Bhagwant Singh Mann ਵੱਲੋਂ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀਆਂ ਟੀਮਾਂ ਦਾ ਨਿੱਘਾ ਸਵਾਗਤ
ਬੀਤੀ ਦੇਰ ਸ਼ਾਮ ਆਪਣੇ ਸ਼ੋਸ਼ਲ ਮੀਡੀਆ ‘ਤੇ ਇਸਦਾ ਖੁਲਾਸਾ ਕਰਦਿਆਂ ਖੁਦ ਰੂਪ ਕੌਰ ਸੰਧੂ ਨੇ ਲਿਖਿਆ ਹੈ ਕਿ, ‘‘ਬਹਿਰੀਨ ਵਾਲੀ ਬੀਬੀ ਨਾਲ ਵਾਪਰੇ ਦੁਖਾਂਤ ਨੂੰ ਮੇਰੇ ਵੱਲੋਂ ਦੁਨੀਆਂ ਸਾਹਮਣੇ ਉਜਾਗਰ ਕਰਨ ਤੋਂ ਬਾਅਦ ਬਹੁਤ ਸਾਰੀਆਂ ਹੋਰ ਪੀੜ੍ਹਿਤ ਬੀਬੀਆਂ ਵੱਲੋਂ ਮੋਰੇ ਨਾਲ ਸੰਪਰਕ ਕੀਤਾ ਗਿਆ ਸੀ । ਆਪ ਜੀ ਨਾਲ ਕੀਤੇ ਵਾਅਦੇ ਮੁਤਾਬਿਕ ਉਸ ਵਿੱਚ ਇੱਕ ਹੋਰ ਸੀਨੀਅਰ ਅਕਾਲੀ ਆਗੂ ਵੱਲੋਂ ਇੱਕ ਬੀਬੀ ਨਾਲ ਕੀਤੇ ਕੁਕਰਮ ਨੂੰ ਬਿਆਨ ਕਰਦੇ ਦੁਖਾਂਤ ਦੀ ਕਹਾਣੀ ਕੱਲ ਦੁਨੀਆਂ ਸਾਹਮਣੇ ਨਸ਼ਰ ਕਰਾਂਗੀ। ”
ਇਸਦੇ ਨਾਲ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਹੈ ਕਿ, ‘‘ ਉਸਦੇ ਵੱਲੋਂ ਉਜਾਗਰ ਕੀਤੇ ਜਾ ਰਹੇ ਇਹਨਾਂ ਸੰਜੀਦਾ ਪੰਥਕ ਮਸਲਿਆਂ ਅਤੇ ਅਖੌਤੀ ਪੰਥਕ ਆਗੂਆਂ ਦੀਆਂ ਇਹਨਾਂ ਬੱਜਰ ਕੁਰਹਿਤਾਂ ਨੂੰ ਕਿਸੇ ਰਾਜਨੀਤਿਕ ਧੜੇ ਦੇ ਹੱਕ ਜਾਂ ਵਿਰੋਧ ਵਿੱਚ ਨਾ ਵਰਤਿਆ ਜਾਵੇ। ਮੇਰਾ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਨਾ ਕਿਸੇ ਪੰਥਕ ਧਿਰ ਨਾਲ ਕੋਈ ਲੈਣਾ ਦੇਣਾ। ਵਾਹਿਗੁਰੂ ਦਾ ਓਟ ਆਸਰਾ ਲੈ ਕੇ ਤੁਰੀ ਹਾਂ ਉਹੋ ਮੇਰਾ ਰਾਖਾ ਅਤੇ ਨਾਨਕ ਨਾਮ ਲੇਵਾ ਸੰਗਤ ਹੀ ਮੇਰੀ ਧਿਰ ਹੈ।” ਜਿਕਰਯੋਗ ਹੈ ਕਿ ਬਹਿਰੀਨ ਵਾਲੀ ਬੀਬੀ ਦੇ ਮਾਮਲੇ ਵਿਚ ਪਹਿਲਾਂ ਹੀ ਅਮਰਜੀਤ ਚਾਵਲਾ ਫ਼ਰਾਰ ਚੱਲ ਰਹੇ ਹਨ ਅਤੇ ਇਸ ਮਾਮਲੇ ਵਿਚ ਬਣੀ ਜਾਂਚ ਕਮੇਟੀ ਵੱਲੋਂ ਵਿਰਸਾ ਸਿੰਘ ਵਲਟੋਹਾ ਤੇ ਸਰਬਜੀਤ ਸਿੰਘ ਝਿੰਜਰ ਆਦਿ ਨੂੰ ਪੁਛਗਿਛ ਲਈ ਸੱਦਿਆ ਹੋਇਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




