
ਬਠਿੰਡਾ, 3 ਦਸੰਬਰ : ਮਜਦੂਰ ਮੰਗਾਂ ਨੂੰ ਲੈ ਕੇ ਦਿਹਾਤੀ ਮਜ਼ਦੂਰ ਸਭਾ ਵੱਲੋ ਵਿਸ਼ਾਲ ਰੋਸ ਮੀਟਿੰਗਾਂ ਕੀਤੀਆਂ ਗਈਆਂ ਹਨ। ਜਿਹਨ੍ਹਾਂ ਨੂੰ ਸੰਬੋਧਨ ਕਰਦਿਆਂ ਮਜਦੂਰ ਆਗੂ ਪ੍ਰਕਾਸ਼ ਨੰਦਗੜ੍ਹ ਅਤੇ ਜਗਸੀਰ ਸਿੰਘ ਬਲਾਕ ਸਕੱਤਰ ਨੇ ਕਿਹਾ ਕਿ ਨਰੇਗਾ ਮਜ਼ਦੂਰਾ ਨੂੰ ਹਾਜਰੀ ਲਗਾਉਣ ਸਮੇ ਖੱਜਲ ਖੁਆਰ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ Big News :13 ਵਰ੍ਹੇ ਪਹਿਲਾਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਫ਼ਖਰੇ-ਕੌਮ ਦਾ ਖਿਤਾਬ ਵਾਪਸ ਲਿਆ
ਪਿਛਲੇ ਲੰਮੇ ਸਮੇਂ ਤੋਂ ਨਰੇਗਾ ਮਜਦੂਰਾਂ ਦੀ ਦਿਹਾੜੀ ਚ ਵਾਧਾ ਨਹੀ ਕੀਤਾ ਜਾ ਰਿਹਾ, ਕੁਝ ਸੈਕਟਰੀਆ ਵਲੋ ਮੇਟਾ ਨੂੰ ਨਰੇਗਾ ਦਾ ਕੰਮ ਨਹੀ ਦਿੱਤਾ ਜਾ ਰਿਹਾ,ਕੱਟੇ ਹੋਏ ਰਾਸ਼ਨ ਕਾਰਡ ਮੁੜ ਬਹਾਲ ਨਹੀ ਕੀਤੇ ਜਾ ਰਹੇ ਹਨ, ਘਰਾਂ ਦੀਆਂ ਰਜਿਸਟਰੀਆਂ ਨਹੀ ਕੀਤੀਆ ਜਾ ਰਹੀਆਂ, ਮਜਦੂਰਾਂ ਸਿਰ ਕਰਜੇ ਮੁਆਫ਼ ਨਹੀ ਕੀਤੇ ਜਾ ਰਹੇ ਆਦਿ ਮੰਗਾਂ ਨੂੰ ਮਨਾਉਣ ਲਈ ਪੂਰੇ ਪੰਜਾਬ ਦੇ ਜਿਲ੍ਹਾ ਡੀਸੀ ਦਫਤਰਾਂ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ 13 ਦਸੰਬਰ ਨੂੰ ਕੀਤੇ ਜਾਣਗੇ।




