ਮੋਗਾ, 4 ਅਕਤੂਬਰ: ਆਗਾਮੀ 15 ਅਕਤੂਬਰ ਨੂੰ ਹੋ ਰਹੀਆਂ ਪੰਚਾਇਤ ਚੋਣਾਂ ਦੇ ਦੌਰਾਨ ਅੱਜ ਕਾਗਜ਼ਾਂ ਦੀ ਨਾਮਜਦਗੀਆਂ ਦੇ ਆਖਰੀ ਦਿਨ ਮੋਗਾ ਦੇ ਵਿੱਚ ਵੱਡਾ ਹੰਗਾਮਾ ਹੋਣ ਦੀ ਸੂਚਨਾ ਮਿਲੀ ਹੈ। ਇੱਥੇ ਬੀਡੀਪੀਓ ਦਫਤਰ ਅੱਗੇ ਵੱਖ-ਵੱਖ ਪਿੰਡਾਂ ਤੋਂ ਕਾਗਜ਼ ਭਰਨ ਆਏ ਸੰਭਾਵੀ ਉਮੀਦਵਾਰਾਂ ਦੇ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਕਾਗਜ ਪਾੜਣ ਦੀ ਸੂਚਨਾ ਸਾਹਮਣੇ ਆਈ ਹੈ।
Hongkong ਤੋਂ I-Phone 16 ਤਸਕਰੀ ਕਰਕੇ ਲਿਆ ਰਹੀ ਔਰਤ ਦਿੱਲੀ ਏਅਰਪੋਰਟ ’ਤੇ ਕਾਬੂ
ਇਸ ਤੋਂ ਇਲਾਵਾ ਕਿਹਾ ਜਾ ਰਿਹਾ ਕਿ ਇਸ ਮੌਕੇ ਇਹਨਾਂ ਬਦਮਾਸ਼ ਕਿਸਮ ਦੇ ਨੌਜਵਾਨਾਂ ਵੱਲੋਂ ਲੋਕਾਂ ਨੂੰ ਡਰਾਉਣ ਦੇ ਲਈ ਹਵਾਈ ਫਾਇਰ ਵੀ ਕੀਤੇ ਗਏ। ਘਟਨਾ ਦਾ ਪਤਾ ਚੱਲਦਿਆਂ ਹੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੌਕੇ ‘ਤੇ ਪੁੱਜ ਗਈ ਹੈ ਪ੍ਰੰਤੂ ਕਿਹਾ ਜਾ ਰਿਹਾ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ।
ਬੇਕਾਬੂ ਟਰੱਕ ਨੇ ਟਰੈਕਟਰ-ਟਰਾਲੀ ’ਤੇ ਜਾ ਰਹੇ ਮਜਦੂਰ ਦਰੜ੍ਹੇ, 10 ਦੀ ਹੋਈ ਮੌ+ਤ
ਇਸ ਦੌਰਾਨ ਲੋਕਾਂ ਨੇ ਇੱਥੇ ਪਾੜ ਕੇ ਸੁੱਟੀਆਂ ਦਰਜਨਾਂ ਫਾਈਲਾਂ ਵੀ ਸੜਕਾਂ ‘ਤੇ ਰੁਲਦੀਆਂ ਦਿਖਾਈਆਂ, ਜਿਹਨਾਂ ਨੂੰ ਤਿਆਰ ਕਰਨ ਦੇ ਲਈ ਉਹ ਪਿਛਲੇ ਕਈ ਦਿਨਾਂ ਤੋਂ ਭੱਜ ਦੌੜ ਕਰਦੇ ਆ ਰਹੇ ਸਨ। ਇਸ ਤੋਂ ਇਲਾਵਾ ਕਈ ਉਹਨਾਂ ਪਿੰਡਾਂ ਦੇ ਉਮੀਦਵਾਰਾਂ ਦੇ ਨਾਮਜਦਗੀ ਕਾਗਜਾਂ ਦੀਆਂ ਫਾਈਲਾਂ ਵੀ ਪਾੜ ਦਿੱਤੀਆਂ ਗਈਆਂ ਜਿੱਥੇ ਸਰਬ ਸੰਮਤੀ ਹੋਈ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਢਲੀ ਸੂਚਨਾ ਮੁਤਾਬਕ ਇਹ ਘਟਨਾ ਸਿਰਫ ਲੰਡੇ ਕੇ ਪਿੰਡ ਦੀਆਂ ਦੋ ਪਾਰਟੀਆਂ ਦੇ ਵਿੱਚ ਹੱਥੋਪਾਈ ਹੋਣ ਕਾਰਨ ਵਾਪਰੀ ਹੈ।