ਬਠਿੰਡਾ, 5 ਜੁਲਾਈ: ਮਗਨਰੇਗਾ ਕਾਮਿਆਂ ਦੀ ਖੱਜਲ-ਖੁਆਰੀ ਦੇ ਵਿਰੋਧ ਵਿਚ ਅੱਜ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੀ ਜਿਲ੍ਹਾ ਕਮੇਟੀ ਵਲੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਦਫਤਰ ਮੂਹਰੇ ਦਿੱਤੇ ਗਏ ਰੋਸ ਧਰਨੇ ਵਿਚ ਪੁੱਜੇ ਸੈਂਕੜੇ ਬੇਜ਼ਮੀਨੇ-ਸਾਧਨਹੀਨ ਪੇਂਡੂ ਕਿਰਤੀਆਂ ਨੇ ਸੂਬਾ ਸਰਕਾਰ ਦਾ ਜੋਰਦਾਰ ਪਿੱਟ ਸਿਆਪਾ ਕੀਤਾ। ਧਰਨੇ ਦੀ ਪ੍ਰਧਾਨਗੀ ਮਿੱਠੂ ਸਿੰਘ ਘੁੱਦਾ ਨੇ ਕੀਤੀ ਅਤੇ ਮੰਚ ਦੀ ਕਾਰਵਾਈ ਜਿਲ੍ਹੇ ਦੇ ਜਨਰਲ ਸਕੱਤਰ ਪ੍ਰਕਾਸ਼ ਸਿੰਘ ਨੰਦਗੜ੍ਹ ਨੇ ਚਲਾਈ। ਏਡੀਸੀ (ਡੀ) ਦੀ ਗੈਰ ਮੌਜੂਦਗੀ ਵਿਚ ਉਨ੍ਹਾਂ ਦੇ ਸੁਪਰਡੈਂਟ ਨੂੰ ਮੰਗ ਪੱਤਰ ਸੌਂਪਿਆ ਗਿਆ।
ਲੁਧਿਆਣਾ ’ਚ ਸਿਵ ਸੈਨਾ ਆਗੂ ’ਤੇ ਜਾ.ਨ ਲੇਵਾ ਹ+ਮਲਾ, ਹਾਲਾਤ ਗੰਭੀਰ
ਇਸ ਦੌਰਾਨ ਧਰਨਾਕਾਰੀ ਮੰਗ ਕਰ ਰਹੇ ਸਨ ਕਿ ਮਗਨਰੇਗਾ ਕੰਮਾਂ ਵਿਚ ਹਰ ਤਰ੍ਹਾਂ ਦਾ ਸਿਆਸੀ ਦਖ਼ਲ ਬੰਦ ਕੀਤਾ ਜਾਵੇ, ਮਜ਼ਦੂਰਾਂ ਦੀ ਪਿੰਡੋਂ ਦੂਰ, ਰੋਹੀ-ਬੀਆਬਾਨ ਵਿਚ ਹਾਜ਼ਰੀ ਲਗਾਉਣੀ ਤੁਰੰਤ ਰੋਕੀ ਜਾਵੇ, ਹਾਜ਼ਰੀ ਜਾੱਬ ਕਾਰਡ ’ਤੇ ਲਾਈ ਜਾਵੇ, ਮੇਟ ਦੀ ਨਿਯੁਕਤੀ ਮਗਨਰੇਗਾ ਐਕਟ ਦੀਆਂ ਧਾਰਾਵਾਂ ਦੀ ਸੇਧ ਵਿਚ ਕੀਤੀ ਜਾਵੇ, ਰਾਜ ਕਰਦੀ ਪਾਰਟੀ ਦੇ ਸਥਾਨਕ ਆਗੂਆਂ ਦੇ ਕਹਿਣ ’ਤੇ ਮਗਨਰੇਗਾ ਕਿਰਤੀਆਂ ਦੀ ਖੱਜਲ-ਖੁਆਰੀ ਬੰਦ ਕੀਤੀ ਜਾਵੇ ਅਤੇ ਕੀਤੇ ਕੰਮ ਦੇ ਪੈਸੇ ਅਦਾ ਕੀਤੇ ਜਾਣ।
Big Breaking: ਭਾਈ ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ ਸੰਸਦ ਮੈਂਬਰ ਵਜੋਂ ਚੁੱਕੀ ਸੰਹੁ
ਧਰਨੇ ਨੂੰ ਸੰਬੋਧਨ ਕਰਨ ਲਈ ਉਚੇਚੇ ਪੁੱਜੇ ਜੱਥੇਬੰਦੀ ਦੇ ਸੂਬਾਈ ਵਿੱਤ ਸਕੱਤਰ ਸਾਥੀ ਮਹੀਪਾਲ ਨੇ ਦੱਸਿਆ ਕਿ ਕਾਨੂੰਨੀ ਵਿਵਸਥਾ ਹੋਣ ਦੇ ਬਾਵਜੂਦ ਅੱਜ ਤੱਕ ਮਗਨਰੇਗਾ ਤਹਿਤ ਕੰਮ ਮਿਲਣ ਤੋਂ ਵਾਂਝੇ ਰਹਿ ਗਏ ਕਿਰਤੀਆਂ ਵਿਚੋਂ ਕਿਸੇ ਇਕ ਨੂੰ ਵੀ ਬੇਰੁਜ਼ਗਾਰੀ ਭੱਤਾ ਨਹੀਂ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਸੰਦਾਂ ਲਈ ਆਉਂਦੇ ਪੈਸਿਆਂ ’ਚ ਭਾਰੀ ਘਪਲੇ ਕੀਤੇ ਗਏ ਹਨ।
ਇੰਗਲੈਂਡ ਦੇ ਵਿਚ ਲੇਬਰ ਪਾਰਟੀ ਵੱਡੀ ਜਿੱਤ ਵੱਲ, ਰਿਸ਼ੀ ਸੁਨਕ ਦੀ ਪਾਰਟੀ ਬੁਰੀ ਤਰ੍ਹਾਂ ਹਾਰੀ
ਇਸ ਮੌਕੇ ਬੋਲਦਿਆਂ ਔਰਤ ਮੁਕਤੀ ਮੋਰਚਾ ਪੰਜਾਬ ਦੀ ਸੂਬਾਈ ਆਗੂ ਬੀਬੀ ਦਰਸ਼ਨਾ ਜੋਸ਼ੀ ਨੇ ਗਰਭਵਤੀ ਔਰਤਾਂ, ਛੋਟੇ ਬੱਚਿਆਂ ਦੀਆਂ ਮਾਵਾਂ ਲਈ ਉਚੇਚੇ ਡਾਕਟਰੀ ਪ੍ਰਬੰਧ ਅਤੇ ਦਵਾਈਆਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ।ਮੱਖਣ ਸਿੰਘ ਤਲਵੰਡੀ ਸਾਬੋ, ਗੁਰਮੀਤ ਸਿੰਘ ਜੈ ਸਿੰਘ ਵਾਲਾ, ਦਰਸ਼ਨ ਸਿੰਘ ਬਾਜਕ, ਬਲਦੇਵ ਸਿੰਘ ਪੂਹਲੀ, ਮੇਜਰ ਸਿੰਘ ਤੁੰਗਵਾਲੀ, ਸੁਖਦੇਵ ਸਿੰਘ ਰਾਜਗੜ੍ਹ ਕੁੱਬੇ, ਬਾਵਾ ਸਿੰਘ ਦਿਓਣ ਨੇ ਵੀ ਵਿਚਾਰ ਰੱਖੇ।
Share the post "ਮਗਨਰੇਗਾ ਕਾਮਿਆਂ ਦੀ ਖੱਜਲ-ਖੁਆਰੀ ਵਿਰੁੱਧ ਏਡੀਸੀ (ਡੀ) ਦੇ ਦਫਤਰ ਮੂਹਰੇ ਗਰਜੇ ਦਿਹਾਤੀ ਮਜ਼ਦੂਰ"