ਬਠਿੰਡਾ, 19 ਅਗਸਤ:ਐੱਸ. ਐੱਸ. ਡੀ. ਕਾਲਜ ਆਫ ਪ੍ਰੋਫੈਸ਼ਨਲ ਸਟੱਡੀਜ਼ ਭੋਖੜਾ (ਬਠਿੰਡਾ) ਵਿੱਚ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਕਾਲਜ ਡਾਇਰੈਕਟਰ ਪ੍ਰੋ. ਐਨ.ਕੇ.ਗੋਸਾਈਂ ਨੇ ਸ਼ਿਰਕਤ ਕੀਤੀ। ਆਪਣੇ ਸੰਬੋਧਨ ਵਿੱਚ ਪ੍ਰੋ. ਗੋਸਾਈਂ ਨੇ ਵਿਦਿਆਰਥੀਆਂ ਨੂੰ ਪੰਜਾਬੀ ਸੱਭਿਆਚਾਰ ਅਤੇ ਨੈਤਿਕ ਕਦਰਾਂ-ਕੀਮਤਾਂ ਸਬੰਧੀ ਜਾਣੂ ਕਰਵਾਇਆ।ਇਸ ਉਪਰੰਤ ਵਿਦਿਆਰਥੀਆਂ ਦੇ ਗਿੱਧਾ, ਸੋਲੋ ਡਾਂਸ ਅਤੇ ਮਹਿੰਦੀ ਮੁਕਾਬਲੇ ਕਰਵਾਏ ਗਏ।
ਬੱਚਿਆਂ ਦੇ ਮਾਹਰ ਡਾਕਟਰ ਸ਼ਤੀਸ ਜਿੰਦਲ ਨੇ ਹੁਣ ਖੋਲਿਆ ਆਪਣਾ ਕਲੀਨਿਕ
ਗਿੱਧੇ ਦੇ ਮੁਕਾਬਲਿਆ ਵਿੱਚੋਂ ਨੇਮਪਾਲ ਕੌਰ ਦੀ ਟੀਮ ਨੇ ਪਹਿਲਾ ਸਥਾਨ,ਹੁਸਨਦੀਪ ਕੌਰ ਦੀ ਟੀਮ ਨੇ ਦੂਸਰਾ ਸਥਾਨ, ਸੋਲੋ ਡਾਂਸ ਮੁਕਾਬਲਿਆਂ ਵਿੱਚੋਂ ਕਾਜਲ ਨੇ ਪਹਿਲਾ ਅਤੇ ਪਲਕਪ੍ਰੀਤ ਕੌਰ ਨੇ ਦੂਸਰਾ ਸਥਾਨ ਅਤੇ ਮਹਿੰਦੀ ਮੁਕਾਬਲਿਆਂ ਵਿੱਚੋਂ ਰੇਸ਼ਮਾ ਕੌਰ ਨੇ ਪਹਿਲਾ ਅਤੇ ਹਰਜੋਤ ਕੌਰ ਨੇ ਦੂਸਰਾ ਸਥਾਨ ਹਾਸਿਲ ਕੀਤਾ। ਇਹਨਾਂ ਮੁਕਾਬਲਿਆਂ ਦੌਰਾਨ ਜੱਜ ਦੀ ਭੂਮਿਕਾ ਆਰਟਸ ਵਿਭਾਗ ਦੇ ਮੁਖੀ ਡਾ. ਪਵਨਦੀਪ ਕੌਰ, ਕਮਰਸ ਵਿਭਾਗ ਦੇ ਮੁਖੀ ਪ੍ਰੋ. ਯਾਦਵਿੰਦਰ ਕੌਰ ਅਤੇ ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ. ਕੋਮਲ ਗਰਗ ਨੇ ਨਿਭਾਈ।
SSD Girls College ਵਿਖੇ 100 KWP ਸੋਲਰ ਪਾਵਰ ਪਲਾਂਟ ਦਾ ਉਦਘਾਟਨ
ਇਹਨਾਂ ਮੁਕਾਬਲਿਆਂ ਦੇ ਅਧਾਰ ਤੇ ਮਿਸ ਤੀਜ ਦਾ ਖਿਤਾਬ ਨੇਮਪਾਲ ਕੌਰ, ਰਨਰਅੱਪ ਹਰਜੋਤ ਕੌਰ ਅਤੇ ਮਿਸ ਸਮਾਇਲ ਰੇਸ਼ਮਾਂ ਕੌਰ ਦੇ ਸਿਰ ਸਜਿਆ। ਇਸ ਉਪਰੰਤ ਕਾਲਜ ਦੇ ਵਾਇਸ ਪ੍ਰਿੰਸੀਪਲ ਅੰਸ਼ਦੀਪ ਕੌਰ ਬਰਾੜ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ । ਇਸ ਮੌਕੇ ਸਟਾਫ਼ ਵਿੱਚੋਂ ਡਾ. ਕਿਰਨਦੀਪ ਕੌਰ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਰਮਨਦੀਪ ਕੌਰ, ਪ੍ਰੋ. ਜਸਮੀਨ ਕੌਰ, ਪ੍ਰੋ. ਲ਼ਖਵਿੰਦਰ ਕੌਰ, ਪ੍ਰੋ. ਮਨਪ੍ਰੀਤ ਕੌਰ ਅਤੇ ਪ੍ਰੋ. ਕੁਲਵਿੰਦਰ ਕੌਰ ਹਾਜਰ ਸਨ।