ਬਠਿੰਡਾ, 28 ਨਵੰਬਰ: ਸਰਦਾਰ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ(ਰਜਿ.) ਬਠਿੰਡਾ ਵੱਲੋਂ ਕਰਵਾਏ ਜਾ ਰਹੇ 30ਵੇਂ ਸਲਾਨਾ ਚਾਰ ਰੋਜ਼ਾ ਕਲਾ ਉਤਸਵ ਦਾ ਸ਼ਾਨਦਾਰ ਆਗਾਜ਼ ਅੱਜ ’ਟੀਚਰਜ਼ ਹੋਮ’ ਸੰਸਥਾ ਨੇੜੇ ਫੌਜੀ ਚੌਂਕ ਬਠਿੰਡਾ ਵਿਖੇ ਹੋ ਗਿਆ ਹੈ। ਇਸ ਸਾਲ ਇਹ ਕਲਾ ਮੇਲਾ ਵਿਸ਼ਵ ਪ੍ਰਸਿੱਧ ਆਰਟਿਸਟ ਸ਼੍ਰੀ ਸਤੀਸ਼ ਗੁਜਰਾਲ ਨੂੰ ਸਮਰਪਿਤ ਹੈ। ਇਸ ਕਲਾ ਮੇਲੇ ਵਿੱਚ ਬਠਿੰਡਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਤੋਂ ਇਲਾਵਾ ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਦਿੱਲੀ ਆਦਿ ਵੱਖ-ਵੱਖ ਸਥਾਨਾਂ ਤੋਂ 50 ਤੋਂ ਵੱਧ ਚਿੱਤਰਕਾਰਾਂ ਦੀਆਂ ਪੇਂਟਿੰਗਾਂ ਦਰਸਾਈਆਂ ਜਾ ਰਹੀਆਂ ਹਨ। ਵੀਰਵਾਰ ਤੋਂ ਸ਼ੁਰੂ ਹੋ ਕੇ ਇਹ ਸਮਾਗਮ ਐਤਵਾਰ ਤੱਕ ਜਾਰੀ ਰਹੇਗਾ। ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਡਾ. ਅਮਰੀਕ ਸਿੰਘ ਅਤੇ ਜਨਰਲ ਸਕੱਤਰ ਆਰਟਿਸਟ ਗੁਰਪ੍ਰੀਤ ਬਠਿੰਡਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ 30ਵੇਂ ਸਲਾਨਾ ਕਲਾ ਸੰਮੇਲਨ ਦੌਰਾਨ ਪਹਿਲੇ ਦਿਨ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਵੱਖ-ਵੱਖ ਵਿਸ਼ਿਆਂ ਤੇ ਅਧਾਰਿਤ ਕਲਾ ਮੁਕਾਬਲੇ ਕਰਵਾਏ ਜਾਣਗੇ।
ਮੇਲੇ ਦੌਰਾਨ ਸੋਸਾਇਟੀ ਵੱਲੋਂ ਕੁੱਝ ਨਾਮਵਰ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਜਿਨਾਂ ਵਿਚ ਲਾਈਫ ਟਾਈਮ ਅਚੀਵਮੈਂਟ ਅਵਾਰਡ ਕੇਵਲ ਕ੍ਰਿਸ਼ਨ ਨੂੰ ਅਤੇ ਸਾਲਾਨਾ ਕਲਾ ਸਨਮਾਨ ਤਹਿਤ ਕੁਲਦੀਪ ਸਿੰਘ ਚੰਡੀਗੜ੍ਹ, ਸਰਬਜੀਤ ਸਿੰਘ ਚੰਡੀਗੜ੍ਹ ਅਤੇ ਮੋਹਨਜੀਤ ਕੌਰ ਲਹਿਰਾ ਗਾਗਾ, ਜਸਪਾਲ ਸਿੰਘ ਪਾਲਾ, ਭਾਵਨਾ ਗਰਗ, ਟੇਕ ਚੰਦ ਆਦਿ ਚਿੱਤਰਕਾਰਾਂ ਦੇ ਨਾਮ ਸ਼ਾਮਿਲ ਹਨ। ਇਹਨਾਂ ਤੋਂ ਇਲਾਵਾ ਇਸ ਕਲਾ ਪ੍ਰਦਰਸ਼ਨੀ ਵਿੱਚ ਭਾਗ ਲੈਣ ਵਾਲੇ ਸਾਰੇ ਚਿੱਤਰਕਾਰਾਂ ਦਾ ਸਨਮਾਨ ਕੀਤਾ ਜਾਵੇਗਾ। ਨਾਲ ਹੀ ਕਲਾ ਮੁਕਾਬਲੇ ਵਿੱਚ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ, ਟਰਾਫੀਆਂ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਚਿੱਤਰਕਾਰ ਸਰਦਾਰ ਸੋਭਾ ਸਿੰਘ ਹੁਰਾਂ ਦਾ ਜਨਮਦਿਨ ਇਸੇ ਪ੍ਰਦਰਸ਼ਨੀ ਦੌਰਾਨ 29 ਨਵੰਬਰ ਦੀ ਸ਼ਾਮ ਨੂੰ ਮਨਾਇਆ ਜਾਵੇਗਾ ਅਤੇ 30 ਨਵੰਬਰ ਦੀ ਸ਼ਾਮ ਨੂੰ ਵੱਖ-ਵੱਖ ਚਿੱਤਰਕਾਰ ਲਾਈਵ ਪੇਂਟਿੰਗ ਵੀ ਬਣਾਉਣਗੇ।
ਇਹ ਵੀ ਪੜ੍ਹੋ 20 ਹਜ਼ਾਰ ਦੀ ਰਿਸ਼ਵਤ ਲੈਂਦਾ ਤਹਿਸੀਲਦਾਰ ਐਸੋਸੀਏਸ਼ਨ ਦਾ ਪ੍ਰਧਾਨ ਵਿਜੀਲੈਂਸ ਵੱਲੋਂ ਕਾਬੂ
ਪ੍ਰਬੰਧਕਾਂ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਉਚੇਚੇ ਤੌਰ ਤੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਇਸ ਮੌਕੇ ਸਰਪ੍ਰਸਤ ਅਮਰਜੀਤ ਸਿੰਘ, ਪ੍ਰਧਾਨ ਡਾਕਟਰ ਅਮਰੀਕ ਸਿੰਘ, ਜਨਰਲ ਸਕੱਤਰ ਗੁਰਪ੍ਰੀਤ ਆਰਟਿਸਟ ਪੇਂਟਰ, ਸੁਰੇਸ਼ ਮੰਗਲਾ, ਸੋਹਣ ਸਿੰਘ, ਹਰਦਰਸ਼ਨ ਸੋਹਲ, ਬਲਰਾਜ ਬਰਾੜ ਮਾਨਸਾ, ਯਸ਼ਪਾਲ ਜੈਤੋ, ਕੇਵਲ ਕ੍ਰਿਸ਼ਨ, ਹਰੀ ਚੰਦ ਸਾਬਕਾ ਪ੍ਰਧਾਨ, ਸੰਦੀਪ ਸ਼ੇਰਗਿਲ, ਮਿਥੁਨ ਮੰਡਲ, ਵਿਜੇ ਭੂਦੇਵ, ਭਾਵਨਾ ਗਰਗ, ਬਸੰਤ ਸਿੰਘ, ਪ੍ਰੇਮ ਚੰਦ, ਅਮਰੀਕ ਮਾਨਸਾ, ਗੁਰਪ੍ਰੀਤ ਮਾਨਸਾ, ਗੁਰਜੀਤ ਪਲਾਹਾ, ਟੇਕ ਚੰਦ, ਰਿਤੇਸ਼ ਕੁਮਾਰ, ਅਮਿਤ, ਇੰਦਰਜੀਤ ਸਿੰਘ, ਪਰਸ਼ੋਤਮ ਕੁਮਾਰ, ਪਰਮਿੰਦਰ ਪੈਰੀ, ਚਿੰਤਨ ਸ਼ਰਮਾਂ, ਸੁਖਰਾਜ ਕੌਰ, ਨਿਸ਼ਾ ਗਰਗ, ਅੰਮ੍ਰਿਤਾ ਨੰਦਨ, ਸ਼ੀਤਲ ਨੰਦਨ, ਰੂਬੀ ਰਾਣੀ, ਪਰਮਿੰਦਰ ਕੌਰ, ਮਨਪ੍ਰੀਤ ਕੌਰ, ਰਮਨਦੀਪ ਕੌਰ, ਰੇਖਾ ਕੁਮਾਰੀ, ਸੀਰਜ, ਕਨਿਕਾ, ਸਿਮਰੋਜ਼, ਕ੍ਰਿਸ਼ਮੀਤ, ਆਦਿ ਹਾਜ਼ਿਰ ਸਨ।
Share the post "ਸ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ ਵੱਲੋਂ 30ਵਾਂ ਚਾਰ ਰੋਜ਼ਾ ਸਲਾਨਾ ਕਲਾ ਮੇਲਾ ਹੋਇਆ ਸ਼ੁਰੂ"