ਪੰਜਾਬ ਫ਼ੇਰੀ ਤੋਂ ਪਹਿਲਾਂ Sachin Pilot ਵੱਲੋਂ Raja Warring ਦੀ ਤਾਰੀਫ਼ ਦੀ ਸਿਆਸੀ ਗਲਿਆਰਿਆਂ ਵਿਚ ਚਰਚਾ!

Date:

spot_img

Punjab News: ਪੰਜਾਬ ਕਾਂਗਰਸ ਦੀ ਲਗਾਤਾਰ ਸਾਢੇ 4 ਸਾਲ ਤੱਕ ਕਮਾਂਡ ਸੰਭਾਲਣ ਵਾਲੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Raja Warring) ਦੀ ਪੰਜਾਬ ਮਾਮਲਿਆਂ ਦੇ ਇੰਚਾਰਜ਼ ਸਚਿਨ ਪਾਇਲਟ (Sachin Pilot) ਅਚਾਨਕ ਕੀਤੀ ਤਾਰੀਫ਼ ਦੀ ਸਿਆਸੀ ਗਲਿਆਰਿਆਂ ਵਿਚ ਚਰਚਾ ਹੈ। ਸਮੁੱਚੀ ਕਾਂਗਰਸ ਦੇ ਪ੍ਰਮੁੱਖ ਧੜਿਆਂ ਵੱਲੋਂ ਵਿਰੋਧ ਕਰਨ ਦੇ ਬਾਵਜੂਦ ਮੈਦਾਨ ‘ਚ ਡਟੇ ਰਹੇ ਰਾਜਾ ਵੜਿੰਗ ਨੂੰ ਹਟਾਉਣ ਵਿਚ ਵੱਡਾ ਯੋਗਦਾਨ ਪਾਉਣ ਵਾਲੇ ਪਾਇਲਟ ਨੇ ਹੁਣ ਉਸਨੂੰ Fighter ਦਸਿਆ ਹੈ। ਬੀਤੇ ਕੱਲ ਇੱਕ ਖਬਰ ਏਜੰਸੀ ਨਾਲ ਆਪਣੀ ਗੱਲਬਾਤ ਦੌਰਾਨ ਸ਼੍ਰੀ ਪਾਇਲਟ ਨੇ ਰਾਜਾ ਵੜਿੰਗ ਨੂੰ ਇੱਕ ਲੜਾਕੂ, ਊਰਜਾਵਾਨ ਅਤੇ ਮਿਹਨਤੀ ਨੌਜਵਾਨ ਨੇਤਾ ਦੱਸਿਆ। ਪਾਇਲਟ ਦੇ ਅਨੁਸਾਰ, ਵੜਿੰਗ ਦੇ ਕੰਮ ਵਿੱਚ ਕਦੇ ਵੀ ਉਤਸ਼ਾਹ ਅਤੇ ਊਰਜਾ ਦੀ ਕਮੀ ਨਹੀਂ ਹੁੰਦੀ। ਉਹ ਹਮੇਸ਼ਾ ਜ਼ਮੀਨੀ ਪੱਧਰ ਦੇ ਵਰਕਰਾਂ ਨਾਲ ਜੁੜੇ ਰਹਿੰਦੇ ਹਨ ਅਤੇ ਕਦੇ ਵੀ ਕਿਸੇ ਵੀ ਮੁਸ਼ਕਲ ਸਥਿਤੀ ਤੋਂ ਪਿੱਛੇ ਨਹੀਂ ਹਟਦੇ। ਪਾਇਲਟ ਨੇ ਕਿਹਾ ਕਿ ਵੜਿੰਗ ਵਿੱਚ ਸੰਘਰਸ਼ ਕਰਨ ਦੀ ਅਸਾਧਾਰਨ ਸਮਰੱਥਾ ਹੈ।

ਇਹ ਵੀ ਪੜ੍ਹੋ Sachin Pilot ਅੱਜ ਤੋਂ ਸ਼ੁਰੂ ਕਰਨਗੇ ਪੰਜਾਬ ਦਾ 5 ਰੋਜ਼ਾ ਦੌਰਾ; 11 ਜ਼ਿਲ੍ਹਿਆਂ ਵਿਚ ਜਾਣਗੇ

ਇਹ ਵੀ ਦਾਅਵਾ ਕੀਤਾ ਸੀ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਦੀ ਵੱਡੀ ਭੂਮਿਕਾ ਰਹਿਣ ਜਾ ਰਹੀ ਹੈ। ਗੱਲ ਇੱਥੇ ਹੀ ਖ਼ਤਮ ਨਹੀਂ ਹੋਈ, ਬਲਕਿ ਉਸਤੋਂ ਬਾਅਦ ਸਚਿਨ ਪਾਇਲਟ ਵੱਲੋਂ ਰਾਜਾ ਵੜਿੰਗ ਨਾਲ ਉਸਦੇ ਘਰ ਜਾ ਕੇ ਮੁਲਾਕਾਤ ਵੀ ਕੀਤੀ ਗਈ। ਜਿਕਰਯੋਗ ਹੈ ਕਿ ਰਾਜਾ ਵੜਿੰਗ ਨੇ ਸਿੱਧੈ ਤੌਰ ‘ਤੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਉਤਾਰਨ ਲਈ ਸਚਿਨ ਪਾਇਲਟ ਨੂੰ ਜਿੰਮੇਵਾਰ ਠਹਿਰਾਇਆ ਸੀ। ਉਨ੍ਹਾਂ ਕਾਂਗਰਸ ਦੇ ਜਨਤਕ ਮੰਚ ਤੋਂ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਸਿਰਫ਼ ਰਾਹੁਲ ਗਾਂਧੀ ਨੂੰ ਹੀ ਆਪਣਾ ਆਗੂ ਮੰਨਦੇ ਹਨ। ਜਿਸਦੇ ਚੱਲਦੇ ਪਾਇਲਟ ਨੇ ਉਨ੍ਹਾਂ ਦੀ ਨਰਾਜ਼ਗੀ ਨੂੰ ਘਟਾਉਣ ਦੀ ਕੋਸ਼ਿੱਸ ਕਰਦਿਆਂ ਸਪੱਸ਼ਟ ਕੀਤਾ ਕਿ ਵੜਿੰਗ ਨਾਲ ਉਨ੍ਹਾਂ ਦਾ ਸਬੰਧ ਹਾਲ ਹੀ ਦੇ ਰਾਜਨੀਤਿਕ ਕਰੀਅਰ ਤੱਕ ਸੀਮਿਤ ਨਹੀਂ ਹੈ, ਸਗੋਂ ਦਹਾਕਿਆਂ ਪੁਰਾਣਾ ਹੈ। ਇਸ ਲਈ ਉਹ ਵੜਿੰਗ ਦੀਆਂ ਯੋਗਤਾਵਾਂ, ਸਮਰਪਣ ਅਤੇ ਸੰਗਠਨਾਤਮਕ ਹੁਨਰਾਂ ਨੂੰ ਡੂੰਘਾਈ ਨਾਲ ਪਛਾਣਦੇ ਹਨ। ਪਾਇਲਟ ਨੇ ਉਸ ਮੁਸ਼ਕਲ ਸਮੇਂ ਨੂੰ ਯਾਦ ਕੀਤਾ ਜਦੋਂ ਪੰਜਾਬ ਵਿੱਚ ਕਾਂਗਰਸ ਇੱਕ ਰਾਜਨੀਤਿਕ ਸੰਕਟ ਵਿੱਚੋਂ ਗੁਜ਼ਰ ਰਹੀ ਸੀ ਅਤੇ ਪਾਰਟੀ ਕੋਲ ਸਿਰਫ 15-16 ਵਿਧਾਇਕ ਬਚੇ ਸਨ। ਉਸ ਸਮੇਂ ਦੌਰਾਨ ਰਾਜਾ ਵੜਿੰਗ ਨੇ ਸੂਬਾ ਪ੍ਰਧਾਨ ਦਾ ਅਹੁਦਾ ਸੰਭਾਲਿਆ। ਉਸ ਚੁਣੌਤੀਪੂਰਨ ਸਮੇਂ ਦੌਰਾਨ, ਵੜਿੰਗ ਨੇ ਚਾਰ ਸਾਲਾਂ ਤੋਂ ਵੱਧ ਸਮੇਂ ਲਈ ਅਣਥੱਕ ਮਿਹਨਤ ਕੀਤੀ। ਉਨ੍ਹਾਂ ਨੇ ਵਰਕਰਾਂ ਨੂੰ ਮੁੜ ਇਕਜੁੱਟ ਕਰਨ ਅਤੇ ਸੰਗਠਨ ਨੂੰ ਮੁੜ ਸੁਰਜੀਤ ਕਰਨ ਲਈ ਸੂਬੇ ਦੇ ਹਰ ਕੋਨੇ ਵਿੱਚ ਯਾਤਰਾ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

spot_img
spot_img

Share post:

Popular

More like this
Related

Sachin Pilot ਅੱਜ ਤੋਂ ਸ਼ੁਰੂ ਕਰਨਗੇ ਪੰਜਾਬ ਦਾ 5 ਰੋਜ਼ਾ ਦੌਰਾ; 11 ਜ਼ਿਲ੍ਹਿਆਂ ਵਿਚ ਜਾਣਗੇ

Punjab News: ਪੰਜਾਬ ਕਾਂਗਰਸ ਦੇ ਮਾਮਲਿਆਂ ਦੇ ਇੰਚਾਰਜ਼ Sachin...

Haryana में अब तक 15.52 लाख मीट्रिक टन धान की सरकारी खरीद, लगभग 50 प्रतिशत का उठान

👉किसानों को 1,221 करोड़ रुपये का भुगतान 👉मुख्य सचिव अनुराग...

CM Nayab Singh Saini ने स्वीडन दौरे के दूसरे दिन कई निवेशकों से की सीधी मुलाकात

👉शहरी विकास के साथ जीवन की गुणवत्ता और सार्वजनिक...