ਡੀਐਮਸੀ ਹਸਪਤਾਲ ’ਚ ਚੱਲ ਰਿਹਾ ਸੀ ਇਲਾਜ਼, ਹੁਣ ਤੱਕ 3 ਔਰਤਾਂ ਸਹਿਤ ਹੋ ਚੁੱਕੀਆਂ ਹਨ ਚਾਰ ਮੌਤਾਂ
ਬਠਿੰਡਾ, 17 ਜਨਵਰੀ: ਲੰਘੀ 4 ਜਨਵਰੀ ਨੂੰ ਟੋਹਾਣਾ ਵਿਖੇ ਹੋਈ ਕਿਸਾਨ ਮਹਾਂਪੰਚਾਇਤ ਵਿਚ ਹਿੱਸਾ ਲੈਣ ਜਾ ਰਹੇ ਜ਼ਿਲ੍ਹੇ ਦੇ ਪਿੰਡ ਕੋਠਾਗੁਰੂ ਦੇ ਕਿਸਾਨਾਂ ਦੀ ਬਰਨਾਲਾ ਨਜਦੀਕ ਬੱਸ ਹਾਦਸਾਗ੍ਰਸਤ ਹੋਣ ਕਾਰਨ ਜਖ਼ਮੀ ਹੋਏ ਕਿਸਾਨਾਂ ਦੀ ਮੌਤ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸ਼ੁੱਕਵਰਾਰ ਨੂੰ ਪਿੰਡ ਦੇ ਇੱਕ ਹੋਰ ਕਿਸਾਨ ਕਰਮ ਸਿੰਘ ਨੇ ਡੀਐਮਸੀ ਹਸਪਤਾਲ ਵਿਚ ਦਮ ਤੋੜ ਦਿੱਤਾ। ਦੋ ਦਿਨ ਪਹਿਲਾਂ ਜਿਲ੍ਹੇ ਦੇ ਮੀਤ ਪ੍ਰਧਾਨ ਬਸੰਤ ਸਿੰਘ ਕੋਠਾਗੁਰੂ ਦੀ ਵੀ ਏਮਜ਼ ਹਸਪਤਾਲ ਵਿਚ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 53ਵੇਂ ਦਿਨ ’ਚ ਦਾਖ਼ਲ, 20 ਕਿਲੋਂ ਵਜ਼ਨ ਘਟਿਆ
ਜਦੋਂਕਿ ਤਿੰਨ ਕਿਸਾਨ ਔਰਤ ਬੀਬੀਆਂ ਦੀ ਹਾਦਸੇ ਵਾਲੇ ਦਿਨ ਹੀ ਮੌਤ ਹੋ ਗਈ ਸੀ ਤੇ ਇਸ ਹਾਦਸੇ ਵਿਚ ਦਰਜ਼ਨਾਂ ਹੋਰ ਕਿਸਾਨ ਔਰਤ ਤੇ ਮਰਦ ਜਖ਼ਮੀ ਹਨ, ਜਿੰਨ੍ਹਾਂ ਦਾ ਵੱਖ ਵੱਖ ਥਾਵਾਂ ‘ਤੇ ਇਲਾਜ਼ ਚੱਲ ਰਿਹਾ ਹੈ। ਦਸਣਾ ਬਣਦਾ ਹੈ ਕਿ ਇਹ ਸਾਰੇ ਕਿਸਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਜਥੇਬੰਦੀ ਨਾਲ ਸਬੰਧਤ ਸਨ, ਜਿਸਦੇ ਵੱਲੋਂ ਦਹਾਕਿਆਂ ਤੋਂ ਕਿਸਾਨਾਂ ਦੇ ਹੱਕਾਂ ਵਿਚ ਅਵਾਜ਼ ਉਠਾਈ ਜਾ ਰਹੀ ਹੈ। ਉਧਰ ਕਿਸਾਨ ਕਰਮ ਸਿੰਘ ਦੀ ਮੌਤ ’ਤੇ ਜਥੇਬੰਦੀ ਦੇ ਆਗੂਆਂ ਨੇ ਦੁੱਖ ਪ੍ਰਗਟ ਕਰਦਿਆਂ ਐਲਾਨ ਕੀਤਾ ਕਿ ਇੰਨ੍ਹਾਂ ਕਿਸਾਨਾਂ ਦੀ ਸ਼ਹੀਦੀ ਨੂੰ ਵਿਅਰਥ ਨਹੀਂ ਜਾਣ ਦਿੱਤਾ ਜਾਵੇਗਾ ਤੇ ਸਰਕਾਰਾਂ ਦੇ ਮਾਰੂ ਹਮਲਿਆਂ ਖਿਲਾਫ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "ਦੁਖ਼ਦਾਈ ਖ਼ਬਰ: ਸੜਕ ਹਾਦਸੇ ’ਚ ਜਖ਼ਮੀ ਹੋਏ ਕੋਠਾਗੁਰੂ ਦੇ ਇੱਕ ਹੋਰ ਕਿਸਾਨ ਦੀ ਹੋਈ ਮੌ+ਤ"