ਸਵਾ ਸਾਲ ਪਹਿਲਾਂ ਪੜ੍ਹਾਈ ਲਈ ਗਿਆ ਸੀ ਕੈਨੇਡਾ
ਕੋਟਕਪੂਰਾ,31 ਦਸੰਬਰ: ਕੈਨੇਡਾ ਵਿੱਚ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਮਿਰਤਕ ਕਰਨਵੀਰ ਸਿੰਘ ਸਿਰਫ਼ 20 ਸਾਲ ਦਾ ਸੀ ਜੋ ਸਵਾ ਸਾਲ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਿਆ ਸੀ। ਨੌਜਵਾਨ ਦੇ ਪਿਤਾ ਮੁਤਾਬਕ ਅਚਾਨਕ ਹੀ ਦੋ ਦਿਨਾਂ ਵਿਚ ਬੀਮਾਰ ਹੋਣ ਤੋਂ ਬਾਅਦ ਉਸ ਦੀ ਮੌਤ ਹੋ ਗਈ। ਇਹ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤ ਸੀ। ਉਹ ਕੈਨੇਡਾ ਦੇ ਵਿੰਨੀਪੈਗ ਇਲਾਕੇ ਦੇ ਵਿੱਚ ਰਹਿ ਰਿਹਾ ਸੀ।
ਰਾਜਸਥਾਨ ’ਚ ਭਾਜਪਾ ਦਾ ਵੱਡਾ ਫੈਸਲਾ: ਸਿੱਖ ਆਗੂ ਨੂੰ ਚੋਣਾਂ ਤੋਂ ਪਹਿਲਾਂ ਬਣਾਇਆ ਮੰਤਰੀ
ਪਤਾ ਲੱਗਿਆ ਹੈ ਕਿ ਬਾਸਕਟਬਾਲ ਦੇ ਖਿਡਾਰੀ ਕਰਨਵੀਰ ਨੂੰ ਮਾਪਿਆਂ ਨੇ ਬੜੇ ਔਖੇ ਹੋ ਕੇ ਸਟੱਡੀ ਵੀਜੇ ‘ਤੇ ਵਿਦੇਸ਼ ਭੇਜਿਆ ਸੀ। ਉਸਨੇ ਆਪਣੀ ਮੁਢਲੀ ਪੜ੍ਹਾਈ ਡੀਏਵੀ ਸਕੂਲ ਤੋਂ ਕੀਤੀ ਸੀ ਅਤੇ ਪੜ੍ਹਾਈ ਦੌਰਾਨ ਬਾਸਕਟਬਾਲ ਚੈਂਪੀਅਨਸ਼ਿਪ ਵਿੱਚ ਨੈਸ਼ਨਲ ਪੱਧਰ ‘ਤੇ ਕਈ ਮੈਡਲ ਜਿੱਤੇ ਸਨ । ਉਹ ਇੱਕ ਸਾਲ ਚਾਰ ਮਹੀਨੇ ਪਹਿਲਾਂ ਮਾਪਿਆਂ ਵਿਦੇਸ਼ ਗਿਆ ਸੀ। ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ 24 ਦਸੰਬਰ ਨੂੰ ਉਹਨਾਂ ਦੇ ਲੜਕੇ ਦਾ ਫੋਨ ਆਇਆ ਕਿ ਉਸਦੀ ਪਿੱਠ ਵਿੱਚ ਹਲਕਾ ਦਰਦ ਹੈ ਪਰ ਪਤਾ ਨਹੀਂ 26 ਦਸੰਬਰ ਨੂੰ ਉਹ ਇਕਦਮ ਸੀਰੀਅਸ ਹੋ ਗਿਆ ਅਤੇ ਕੱਲ ਉਸਦੀ ਮੌਤ ਦੀ ਖਬਰ ਆ ਗਈ।
ਬਠਿੰਡਾ ’ਚ ਸ਼ੱਕੀ ਹਾਲਾਤ ਵਿਚ ਇੱਕ ਹੋਰ ਨੌਜਵਾਨ ਦੀ ਹੋਈ ਮੌਤ!
ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੇ ਪੁੱਤ ਦੀ ਲਾਸ਼ ਨੂੰ ਜਲਦ ਤੋਂ ਜਲਦ ਪੰਜਾਬ ਲਿਆਂਦਾ ਜਾਵੇ ਤਾਂ ਜੋ ਉਹ ਅੰਤਿਮ ਵਾਰ ਆਪਣੇ ਲਾਡਲੇ ਪੁੱਤ ਦਾ ਮੂੰਹ ਵੇਖ ਸਕਣ ਅਤੇ ਆਪਣੇ ਹੱਥੀ ਅੰਤਿਮ ਰਸਮਾਂ ਨਿਭਾ ਸਕਣ। ਉਧਰ ਇਸ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਪੀੜਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪੁੱਜੇ। ਸ: ਸੰਧਵਾਂ ਨੇ ਪਰਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ।