ਇੱਕ ਨੇ ਕੀਤੀ ਖ਼ੁਦ.ਕਸ਼ੀ ਤੇ ਦੂਜੇ ਦੀ ਕਾਰ ਹਾਦਸੇ ਵਿਚ ਗਈ ਜਾਨ
ਲੁਧਿਆਣਾ/ਮੋਗਾ, 28 ਜੂਨ: ਪਿਛਲੇ ਕੁੱਝ ਸਮੇਂ ਤੋਂ ਵਿਦੇਸ਼ ’ਚ ਗਏ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸੇ ਤਰ੍ਹਾਂ ਦੀਆਂ ਵਾਪਰੀਆਂ ਦੋ ਵੱਖ ਵੱਖ ਘਟਨਾਵਾਂ ਵਿਚ ਪੰਜਾਬ ਦੇ ਲੁਧਿਆਣਾ ਅਤੇ ਮੋਗਾ ਜ਼ਿਲਿ੍ਆਂ ਨਾਲ ਸਬੰਧਤ ਨੌਜਵਾਨਾਂ ਦੀ ਕੈਨੇਡਾ ਵਿਚ ਮੌਤ ਹੋਣ ਦੀ ਸੂਚਨਾ ਹੈ। ਇੱਕ ਨੌਜਵਾਨ ਵੱਲੋਂ ਨਿਆਗਰਾ ਫ਼ਾਲਜ ਵਿਚ ਖ਼ੁਦਕਸ਼ੀ ਕਰ ਲਈ ਤੇ ਦੂਜੇ ਨੌਜਵਾਨ ਦੀ ਸੜਕ ਹਾਦਸੇ ਵਿਚ ਜਾਨ ਚਲੀ ਗਈ। ਦੋਨੋਂ ਹੀ ਨੌਜਵਾਨ ਆਪਣੇ ਮਾਪਿਆਂ ਦੇ ਇਕੱਲੇ-ਇਕੱਲੇ ਪੁੱਤ ਸਨ। ਘਟਨਾ ਤੋਂ ਬਾਅਦ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਦੋ ਭਿਆਨਕ ਸੜਕ ਹਾਦਸਿਆਂ ਵਿਚ ਚਾਰ ਨੌਜਵਾਨਾਂ ਦੀ ਹੋਈ ਦਰਦਨਾਕ ਮੌ+ਤ
ਮਿਲੀ ਸੂਚਨਾ ਮੁਤਾਬਕ ਲੁਧਿਆਣਾ ਦੇ ਪਿੰਡ ਅੱਬੂਵਾਲ ਦਾ ਚਰਨਦੀਪ ਸਿੰਘ(22ਸਾਲ) ਕਰੀਬ 10 ਮਹੀਨੇ ਪਹਿਲਾਂ ਕੈਨੇਡਾ ਗਿਆ ਸੀ।ਉਸਦੇ ਵੱਲੋਂ ਕੈਨੇਡਾ ਤੇ ਅਮਰੀਕਾ ਦੀ ਸਰਹੱਦ ਨਜਦੀਕ ਨਿਆਗਰਾ ਫ਼ਾਲਜ਼ ਵਿਚ ਛਲਾਂਗ ਮਾਰ ਕੇ ਆਪਣੀ ਜਿੰਦਗੀ ਖ਼ਤਮ ਕਰ ਲਈ। ਇੱਕ ਸਧਾਰਨ ਕਿਸਾਨ ਪ੍ਰਵਾਰ ਨਾਲ ਸਬੰਧਤ ਇਸ ਨੌਜਵਾਨ ਵੱਲੋਂ ਇਹ ਕਦਮ ਕਿਉਂ ਚੁੱਕਿਆ ਗਿਆ, ਇਸਦੇ ਬਾਰੇ ਹਾਲੇ ਤੱਕ ਪਤਾ ਨਹੀਂ ਲੱਗਿਆ। ਦੂਜੀ ਘਟਨਾ ਵਿਚ ਮੋਗਾ ਜ਼ਿਲ੍ਹੇ ਵਿਚ ਆਉਂਦੇ ਪਿੰਡ ਕਾਨ ਸਿੰਘ ਵਾਲਾ ਦੇ ਚਰਨਪ੍ਰੀਤ ਸਿੰਘ (21 ਸਾਲ) ਵੀ ਕਰੀਬ 11 ਮਹੀਨੇ ਪਹਿਲਾਂ ਆਈਲੇਟਸ ਕਰਕੇ ਕੈਨੇਡਾ ਗਿਆ ਸੀ। ਅੱਜ ਕੱਲ ਉਹ ਸਰੀ ਦੇ ਵਿਚ ਰਹਿ ਰਿਹਾ ਸੀ। ਜਾਣਕਾਰੀ ਮੁਤਾਬਕ ਉਹ ਆਪਣੇ ਦੋਸਤ ਨਾਲ ਕਿਤੇ ਕਾਰ ਵਿਚ ਸਵਾਰ ਹੋ ਕੇ ਜਾ ਰਿਹਾ ਸੀ ਕਿ ਰਾਸਤੇ ਵਿਚ ਇੱਕ ਹੋਰ ਕਾਰ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ।