Punjabi Khabarsaar
ਪਟਿਆਲਾ

ਪ੍ਰਸਿੱਧ ਰਾਸ਼ਟਰੀ ਕਵੀ ਤੇ ਸਾਹਿਤਕਾਰ ਸਾਗਰ ਸੂਦ ਦੀ ਪ੍ਰਧਾਨਗੀ ਹੇਠ ਸਾਹਿਤਯ ਕਲਸ਼ ਮੈਗਜ਼ੀਨ ਰਿਲੀਜ਼ ਅਤੇ ਕਵੀ ਸੰਮੇਲਨ ਆਯੋਜਿਤ

ਸਾਗਰ ਸੂਦ ਤੇ ਸਾਹਿਤਯ ਕਲਸ਼ ਪੱਤ੍ਰਿਕਾ ਦਾ ਭਾਸ਼ਾ ਤੇ ਸਾਹਿਤ ਲਈ ਯੋਗਦਾਨ ਸ਼ਲਾਘਾਯੋਗ – ਭਗਵਾਨ ਦਾਸ ਗੁਪਤਾ
ਪਟਿਆਲਾ 12 ਅਕਤੂਬਰ: ਸਾਹਿਤਯ ਕਲਸ਼ ਪਰਿਵਾਰ ਵੱਲੋਂ ਗ੍ਰੀਨ ਵੈੱਲ ਅਕੈਡਮੀ, ਪਟਿਆਲਾ ਦੇ ਵਿਹੜੇ ਵਿੱਚ ਵੀ ਇੱਕ ਮਹੀਨਾਵਾਰ ਕਵੀ ਗੋਸ਼ਠੀ ਦਾ ਆਯੋਜਨ ਕੀਤਾ ਗਿਆ ਅਤੇ ਤ੍ਰੈਮਾਸਿਕ ਸਾਹਿਤਯ ਕਲਸ਼ ਮੈਗਜ਼ੀਨ ਦਾ ਜੁਲਾਈ-ਸਤੰਬਰ 2024 ਅੰਕ ਰਿਲੀਜ਼ ਕੀਤਾ ਗਿਆ। ਪ੍ਰੋਗਰਾਮ ਦੇ ਮੁੱਖ ਮਹਿਮਾਨ ਦਿਨੇਸ਼ ਸੂਦ ਸਾਬਕਾ ਗਵਰਨਰ ਲਾਇੰਨਸ ਇੰਟਰਨੈਸ਼ਨਲ ਸਨ।ਪਵਨ ਗੋਇਲ ਪ੍ਰਧਾਨ ਅਗਰਵਾਲ ਸਮਾਜ ਸਭਾ,ਆਰ.ਪੀ.ਗੁਲਾਟੀ, ਉੱਘੇ ਸਮਾਜਸੇਵੀ ਵਾਤਾਵਰਨ ਸਾਹਿਤ , ਕਲਾ ਤੇ ਸੰਗੀਤ ਪ੍ਰੇਮੀ ਭਗਵਾਨ ਦਾਸ ਗੁਪਤਾ ਡਿਸਟ੍ਰਿਕਟ ਡਿਪਟੀ ਗਵਰਨਰ 2025-26 ਰੌਟਰੀ ਇੰਟਰਨੈਸ਼ਨਲ 3090, ਪ੍ਰਸਿੱਧ ਦੰਦਾਂ ਦੇ ਮਾਹਿਰ ਡਾ.ਪੂਨਮ ਪਰਮਾਰ, ਪ੍ਰਿੰਸੀਪਲ ਮੈਡਮ ਮੰਜੂ ਅਤੇ ਡਾ.ਅੰਕੁਰ ਗੁਪਤਾ ਨੇ ਵਿਸ਼ੇਸ਼ ਮਹਿਮਾਨਾਂ ਦੇ ਤੌਰ ਤੇ ਸ਼ਿਰਕਤ ਕੀਤੀ।

ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਦਸਹਿਰੇ ਅਤੇ ਦੁਰਗਾ ਪੂਜਾ ਦੀ ਵਧਾਈ

ਮੰਚ ਸੰਚਾਲਨ ਦੀ ਅਹਿਮ ਭੂਮਿਕਾ ਵਰਿੰਦਰ ਕੌਰ ਨੇ ਬਾਖੂਬੀ ਨਿਭਾਈ। ਸਾਹਿਤਯ ਕਲਸ਼ ਦੇ ਸੰਸਥਾਂਪਕ ਤੇ ਮੁੱਖ ਸੰਪਾਦਕ ਸਾਗਰ ਸੂਦ ਨੇ ਵੀ ਮੰਚ ਸਾਂਝਾ ਕੀਤਾ। ਸਰਸਵਤੀ ਅਰਾਧਨਾ ਤੇ ਸ਼ਮਾ ਰੌਸ਼ਨ ਦੀ ਰਸਮ ਕਰਨ ਤੋਂ ਬਾਅਦ ਮੁਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਵਲੋਂ ਸਾਂਝੇ ਤੌਰ ਤੇ ਮੈਗਜ਼ੀਨ ਰਿਲੀਜ਼ ਕੀਤਾ ਗਿਆ। ਉਪਰੰਤ ਆਏ ਸਾਹਿਤਕਾਰਾਂ ਵਿੱਚ ਅਨੁਪ੍ਰੀਤ ਕੌਰ, ਸਾਗਰ ਸੂਦ, ਸ਼ਸ਼ੀ ਸੂਦ, ਪੁਨੀਤ ਗੋਇਲ, ਨਰਗਿਸ ਤਨਹਾ, ਪਰਵੀਨ ਵਰਮਾ, ਬਲਜਿੰਦਰ ਸਰੋਏ, ਵਰਿੰਦਰ ਕੌਰ, ਵਿਜੇ ਕੁਮਾਰ, ਮੀਨਾਕਸ਼ੀ, ਗਗਨ, ਇੰਦਰਪਾਲ ਸਿੰਘ, ਪ੍ਰੀਤਮ ਦੇਵੀ, ਨਵੀਨ ਕਮਲ ਭਾਰਤੀ, ਗੁਰਦਰਸ਼ਨ ਸਿੰਘ ਗੁਸਿਲ, ਹਰੀ ਦੱਤ ਹਬੀਬ, ਸਤੀਸ਼ ਵਿਦਰੋਹੀ, ਮੰਜੂ ਅਰੋੜਾ, ਕ੍ਰਿਸ਼ਨ ਲਾਲ ਧੀਮਾਨ, ਕੁਲਜੀਤ ਕੌਰ, ਮਨਪ੍ਰੀਤ ਕੌਰ, ਅਲਕਾ ਅਰੋੜਾ, ਡਾ: ਜੈਦੀਪ, ਰਾਜੇਸ਼ ਕੋਟੀਆ, ਗੁਰਪ੍ਰੀਤ ਕੌਰ ਢਿੱਲੋਂ,

ਰਾਜ ਚੋਣ ਕਮਿਸ਼ਨ ਨੇ ਦੋ ਗ੍ਰਾਮ ਪੰਚਾਇਤਾਂ ਲਈ ਚੋਣ ਪ੍ਰੋਗਰਾਮ ਰੱਦ ਕਰਨ ਦਾ ਐਲਾਨ ਕੀਤਾ

ਅਨਵਰ ਹੁਸੈਨ, ਨਵੀ ਮਿੱਤਲ ਅਤੇ ਨਵੀਨ ਕੁਮਾਰ ਨੇ ਆਪੋ-ਆਪਣੀਆਂ ਰਚਨਾਵਾਂ ਨਾਲ ਮਾਂ ਸਰਸਵਤੀ ਦੇ ਚਰਨਾਂ ਵਿੱਚ ਹਾਜ਼ਰੀ ਭਰੀ।ਡਾ: ਅੰਕੁਰ ਗੁਪਤਾ ਅਤੇ ਡਾ: ਪੂਨਮ ਪਰਮਾਰ ਨੇ ਸਾਰਿਆਂ ਨੂੰ ਆਪਣੀ ਸਿਹਤ ਅਤੇ ਦੰਦਾਂ ਦੀ ਸਹੀ ਦੇਖਭਾਲ ਕਰਨ ਲਈ ਪ੍ਰੇਰਿਤ ਕੀਤਾ ੍ਟ ਸ਼੍ਰੀ ਦਿਨੇਸ਼ ਸੂਦ ਜੀ ਨੇ ਸਾਰੇ ਕਵੀਆਂ ਦੀਆਂ ਰਚਨਾਵਾਂ ਸੁਣ ਕੇ ਉਨ੍ਹਾਂ ਦੀ ਸਮੀਖਿਆ ਕੀਤੀ ਅਤੇ ਕੁਝ ਸ਼ੇਅਰ ਸੁਣਾਏ।ਇਸ ਤੋਂ ਇਲਾਵਾ ਸਾਹਿਤ ਕਲਸ਼ ਪਰਿਵਾਰ ਦੇ ਮੈਂਬਰਾਂ ਹਤੀਕਸ਼ਾ, ਡਾ: ਮੀਨੂੰ ਸੁਖਮਨ, ਮਨਜੀਤ ਕੌਰ ਮੀਸ਼ਾ, ਭਗਵਾਨ ਦਾਸ ਗੁਪਤਾ, ਸੁਸ਼ਮਾ ਗੁਪਤਾ, ਬਲਜਿੰਦਰ ਸਰੋਏ, ਸ਼ਰਨਜੀਤ ਕੌਰ ਪ੍ਰੀਤ, ਮਨੀਸ਼ ਅਗਰਵਾਲ, ਕੁਲਜੀਤ ਕੌਰ, ਅਨਵਰ ਹੁਸੈਨ, ਨਿਤਿਨ ਕੁਕਰੇਜਾ, ਮੰਜੂਲਾ ਦਾਸ ਦਾ ਜਨਮ ਦਿਨ ਵੀ ਕੇਕ ਕੱਟ ਕੇ ਮਨਾਇਆ ਗਿਆ।

 

Related posts

SIT ਦੇ ਸਵਾਲਾਂ ਦਾ ਜਵਾਬ ਦੇਣ ਪਟਿਆਲਾ ਪਹੁੰਚੇ ਬਿਕਰਮ ਮਜੀਠੀਆ

punjabusernewssite

ਜਮੀਨ ਦੇ ਪਿੱਛੇ ਖੂਨ ਹੋਇਆ ਸਫੈਦ, ਭਰਾ ਨੇ ਭਰਾ ਮਾ+ਰਿਆਂ, ਪੁਲਿਸ ਵੱਲੋਂ ਕਾਬੂ

punjabusernewssite

ਪੰਜਾਬੀ ਯੂਨੀਵਰਸਿਟੀ ਵਿਚ ਵਿਦਿਆਰਥਨ ਕੂੜੀ ਦੀ ਮੌਤ, ਪ੍ਰੋਫ਼ੈਸਰ ‘ਤੇ ਲੱਗੇ ਕੂੜੀ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਦੇ ਦੋਸ਼

punjabusernewssite