ਸੰਧਵਾਂ ਨੇ ਪਾਰਟੀ ਪ੍ਰਧਾਨ ਅਤੇ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਮਿਲਣ ‘ਤੇ ਅਮਨ ਅਰੋੜਾ ਅਤੇ ਸ਼ੈਰੀ ਕਲਸੀ ਨੂੰ ਦਿੱਤੀ ਵਧਾਈ

0
26
PIC BY ASHISH MITTAL

ਚੰਡੀਗੜ੍ਹ, 22 ਨਵੰਬਰ:ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਮਿਲਣ ‘ਤੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਅਤੇ ਵਿਧਾਇਕ ਸ੍ਰੀ ਸ਼ੈਰੀ ਕਲਸੀ ਨੂੰ ਵਧਾਈ ਦਿੱਤੀ ਹੈ।ਅੱਜ ਇੱਥੋਂ ਜਾਰੀ ਇੱਕ ਪ੍ਰੈਸ ਬਿਆਨ ‘ਚ ਸ. ਸੰਧਵਾਂ ਨੇ ਸ੍ਰੀ ਅਮਨ ਅਰੋੜਾ ਅਤੇ ਸ੍ਰੀ ਸ਼ੈਰੀ ਕਲਸੀ ਨੂੰ ਨਵੀਂ ਜ਼ਿੰਮੇਵਾਰੀ ਮਿਲਣ ‘ਤੇ ਮੁਬਾਰਕਾਂ ਦਿੰਦਿਆਂ ਕਿਹਾ

ਇਹ ਵੀ ਪੜ੍ਹੋ Big News: ਆਪ ਨੇ ਅਮਨ ਅਰੋੜਾ ਨੂੰ ਬਣਾਇਆ ਨਵਾਂ ਪ੍ਰਧਾਨ, ਬੁੱਧ ਰਾਮ ਦੀ ਥਾਂ ਵੀ ਇਸ ਵਿਧਾਇਕ ਨੂੰ ਦਿੱਤੀ ਜਿੰਮੇਵਾਰੀ

ਕਿ, ‘’ਮੈਨੂੰ ਪੂਰਨ ਆਸ ਹੈ ਕਿ ਸ੍ਰੀ ਅਰੋੜਾ ਅਤੇ ਸ੍ਰੀ ਕਲਸੀ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸ੍ਰੀ ਸੰਦੀਪ ਪਾਠਕ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੰਗਠਨ ਦੇ ਕੰਮ ਨੂੰ ਹੋਰ ਸੁਚਾਰੂ ਢੰਗ ਨਾਲ ਸੰਭਾਲਣਗੇ।ਸ. ਸੰਧਵਾਂ ਨੇ ਦੋਵਾਂ ਆਗੂਆਂ ਨੂੰ ਸਮਰੱਥ ਦੱਸਦਿਆਂ ਕਿਹਾ ਕਿ ਦੋਵੇਂ ਹੀ ਬਤੌਰ ਮੰਤਰੀ ਅਤੇ ਬਤੌਰ ਵਿਧਾਇਕ ਲੋਕਾਂ ਦੀ ਲਗਾਤਾਰ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਦੀ ਅਗਵਾਈ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ।

 

LEAVE A REPLY

Please enter your comment!
Please enter your name here