ਨਵੀ ਦਿੱਲੀ, 18 ਜਨਵਰੀ :ਪਿਛਲੇ ਸਾਲ 8-9 ਅਗਸਤ ਦੀ ਰਾਤ ਨੂੰ ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ-ਹਸਪਤਾਲ ਦੀ ਇੱਕ ਮਹਿਲਾ ਟਰੇਨੀ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ ਸਿਆਲਦਾਹ ਦੀ ਅਦਾਲਤ ਨੇ ਅੱਜ ਵੱਡਾ ਫੈਸਲਾ ਸੂਣਾਉਂਦਿਆਂ ਇਸ ਮਾਮਲੇ ਵਿਚ ਪੁਲਿਸ ਵੱਲੋਂ ਮੁਲਜਮ ਬਣਾਏ ਗਏ ਸੰਜੇ ਰਾਏ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ। ਹੁਣ ਦੋਸ਼ੀ ਸੰਜੇ ਰਾਏ ਨੂੰ 20 ਜਨਵਰੀ ਨੂੰ ਸਜ਼ਾ ਸੁਣਾਈ ਜਾਵੇਗੀ। ਸੀਬੀਆਈ ਨੇ ਦੋਸ਼ੀ ਸੰਜੇ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ ਈਰਾਨ ਦੀ ਸੁਪਰੀਮ ਕੋਰਟ ’ਚ ਅੱਤਵਾਦੀ ਹਮਲਾ, ਦੋ ਜੱਜਾਂ ਦਾ ਗੋਲੀਆਂ ਮਾਰ ਕੇ ਕੀਤਾ ਕ+ਤਲ
ਇਸ ਮਾਮਲੇ ਵਿਚ ਰਿਕਾਰਡ ਤੋੜ ਸਮੇਂ ਵਿਚ ਸੁਣਵਾਈ ਕਰਦਿਆਂ ਅਦਾਲਤ ਨੇ ਸੰਜੇ ਰਾਏ ਨੂੰ ਭਾਰਤੀ ਨਿਆਂ ਸੰਹਿਤਾ ਦੀ ਧਾਰਾ 64, 66 ਅਤੇ 103 (1) ਦੇ ਤਹਿਤ ਬਲਾਤਕਾਰ ਅਤੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਟਰੇਨੀ ਡਾਕਟਰ ਦੀ 9 ਅਗੱਸਤ ਦੀ ਸਵੇਰ ਲਾਸ਼ ਕਾਲਜ਼ ਦੇ ਸੈਮੀਨਾਰ ਹਾਲ ਵਿੱਚ ਮਿਲਣ ਤੋਂ ਬਾਅਦ ਇਹ ਮਾਮਲਾ ਪੂਰੇ ਦੇਸ ਭਰ ਵਿਚ ਚਰਚਾ ਦਾ ਵਿਸ਼ਾ ਬਣ ਗਿਆ ਸੀ ਤੇ ਸਮੂਹ ਦੇਸ਼ ਦੇ ਡਾਕਟਰਾਂ ਨੇ ਇਸ ਕਾਂਡ ਵਿਚ ਰੋਸ਼ ਪ੍ਰਦਰਸ਼ਨ ਕੀਤਾ ਸੀ ਤੇ ਬੰਗਾਲ ਵਿਚ ਤਾਂ ਕਰੀਬ ਦੋ ਮਹੀਨੇ ਸਿਹਤ ਸੇਵਾਵਾਂ ਠੱਪ ਵਾਂਗ ਹੀ ਰਹੀਆਂ ਸਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "ਕੋਲਕਾਤਾ ਦੀ ਟਰੇਨੀ ਡਾਕਟਰ ਨਾਲ ਬਲਾਤਕਾਰ ਤੇ ਕਤਲ ਮਾਮਲੇ ਵਿਚ ਸੰਜੇ ਰਾਏ ਦੋਸ਼ੀ ਕਰਾਰ"