ਗਿੱਦੜਵਹਾ ਤੋਂ ਬਰੀਜ਼ਾ ਕਾਰ ਖੋਹਣ ਵਾਲਾ ‘ਸੰਜੇ’ ਬਠਿੰਡਾ ਦੇ ਸੀਆਈਏ ਸਟਾਫ਼ ਵੱਲੋਂ ਗ੍ਰਿਫਤਾਰ

0
58

ਦੋ ਹੋਰ ਸਾਥੀ ਵੀ ਕੀਤੇ ਕਾਬੂ, ਇੱਕ ਪਿਸਟਲ ਤੇ ਕਾਰ ਬਰਾਮਦ
ਬਠਿੰਡਾ, 27 ਮਾਰਚ (ਅਸ਼ੀਸ਼ ਮਿੱਤਲ): ਮਾੜੇ ਅਨਸਰਾਂ ਤੇ ਨਕੇਲ ਕੱਸਣ ਲਈ ਵਿੱਢੀ ਗਈ ਮੁਹਿੰਮ ਤਹਿਤ ਸੀ.ਆਈ.ਏ ਸਟਾਫ-1 ਦੀ ਪੁਲਿਸ ਪਾਰਟੀ ਵੱਲੋਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਜਣਿਆਂ ਨੂੰ ਕਾਬੂ ਕਰਦਿਆਂ ਉਨ੍ਹਾਂ ਕੋਲੋਂ ਇੱਕ ਪਿਸਟਲ ਤੇ ਕਾਰ ਵੀ ਬਰਾਮਦ ਕੀਤੀ ਹੈ। ਇੰਨ੍ਹਾਂ ਵਿਚ ਗ੍ਰਿਫਤਾਰ ਕੀਤਾ ਗਿਆ ਮੁੱਖ ਮੁਜਰਮ ਸੰਜੇ ਪਿਛਲੇ ਦਿਨੀਂ ਗਿੱਦੜਵਹਾ ਤੋਂ ਬਰੀਜ਼ਾ ਕਾਰ ਖੋਹਣ ਦੇ ਮਾਮਲੇ ਵਿਚ ਲੋੜੀਦਾ ਸੀ। ਮਾਮਲੇ ਦੀ ਜਾਣਕਾਰੀ ਦਿੰਦਿਆਂ ਐੱਸ.ਪੀ (ਡੀ) ਬਠਿੰਡਾ ਅਜੈ ਗਾਂਧੀ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਥਰਮਲ ਓਵਰ ਬਰਿੱਜ ਨੇੜੇ ਸਿਵੀਆਂ ਟੀ ਪੁਆਇੰਟ ਕੋਲ ਸਪੈਸ਼ਲ ਨਾਕਾਬੰਦੀ ਕਰਕੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।

ਪੁਲਿਸ ਮੁਲਾਜਮ ਦੇ ਚੋਰੀ ਕੀਤੇ ਪਿਸਤੌਲ ਨਾਲ ਲੁੱਟਾ ਖੋਹਾਂ ਕਰਨ ਵਾਲਾ ਕਾਬੂ

ਦੌਰਾਨੇ ਚੈਕਿੰਗ ਮਿਲੀ ਗੁਪਤ ਸੂਚਨਾ ਦੇ ਅਧਾਰ ’ਤੇ ਇਹ ਕਾਰਵਾਈ ਕੀਤੀ ਗਈ। ਇਸ ਮੌਕੇ 3 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 1 ਪਿਸਟਲ 9 ਐੱਮ.ਐੱਮ. ਸਮੇਤ 8 ਕਾਰਤੂਸ ਜਿੰਦਾ ਅਤੇ ਇੱਕ ਅਸਟੀਮ ਕਾਰ ਬਰਾਮਦ ਕੀਤੀ ਗਈ। ਐਸ.ਪੀ ਨੇ ਅੱਗੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਹਿਚਾਣ ਸੰਜੇ ਕੁਮਾਰ ਉਰਫ ਸੰਜੂ ਵਾਸੀ ਸਿੱਖ ਮੁਹੱਲਾ ਗਿੱਦੜਬਾਹਾ, ਸ਼ਮਿੰਦਰ ਸਿੰਘ ਉਰਫ ਸ਼ੰਮੀ ਪਿੰਡ ਉੜਾਂਗਾਂ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਤੇ ਸ਼ਾਹਬਾਜ ਸਿੰਘ ਵਾਸੀ ਪਿੰਡ ਘੁੜਿਆਲਾ ਜਿਲ੍ਹਾ ਫਾਜਿਲਕਾ ਦੇ ਤੌਰ ‘ਤੇ ਹੋਈ ਹੈ। ਇਹ ਤਿੰਨੇ ਦੋਸ਼ੀ ਨਜਾਇਜ ਅਸਲੇ ਦੀ ਨੋਕ ਪਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਦੇ ਹਨ ਅਤੇ ਅੱਜ ਵੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਬਠਿੰਡਾ ਸਾਈਡ ਆ ਰਹੇ ਸਨ। ਕਥਿਤ ਤਿੰਨ ਦੋਸ਼ੀਆਂ ਦੇ ਵਿਰੁਧ ਪਹਿਲਾਂ ਵੀ ਕਈ ਮੁਕੱਦਮੇ ਦਰਜ਼ ਹਨ।

 

LEAVE A REPLY

Please enter your comment!
Please enter your name here