ਕਾਂਗਰਸ ਸਹਿਤ ਵਿਰੋਧੀਆਂ ਨੇ ਭਾਜਪਾ ਵੱਲੋਂ ਵਾਰ-ਵਾਰ ਡੇਰਾ ਮੁਖੀ ਨੂੰ ਪੈਰੋਲ ਦੇਣ ’ਤੇ ਚੁੱਕੇ ਹਨ ਸਵਾਲ
ਚੰਡੀਗੜ੍ਹ, 3 ਅਕਤੂਬਰ: ਸਾਧਵੀਆਂ ਨਾਲ ਬਲਾਤਕਾਰ ਤੇ ਕਤਲ ਮਾਮਲੇ ਵਿਚ ਸੁਨਾਰੀਆ ਜੇਲ੍ਹ ਵਿਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਦੇ ਮੁੜ ਪੈਰੋਲ ’ਤੇ ਬਾਹਰ ਆਉਣ ਤੋਂ ਬਾਅਦ ਹਰਿਆਣਾ ਦੀ ਸਿਆਸਤ ਤੇਜ਼ ਹੋ ਗਈ ਹੈ। ਹਾਲਾਂਕਿ ਅਦਾਲਤੀ ਹੁਕਮਾਂ ਮੁਤਾਬਕ ਹਰ ਵਾਰ ਦੀ ਤਰ੍ਹਾਂ ਇਸ ਦਫ਼ਾ ਵੀ ਗੁਰਮੀਤ ਰਾਮ ਰਹੀਮ ਯੂ.ਪੀ ਬਾਗਪਤ ਆਸ਼ਰਮ ਵਿਚ ਰਹਿਣ ਲਈ ਚਲੇ ਗਏ ਹਨ ਪ੍ਰੰਤੂ ਅਚਾਨਕ ਡੇਰਾ ਸਿਰਸਾ ਵਿਚ ਸਰਗਰਮੀਆਂ ਵਧ ਗਈਆਂ ਹਨ। ਇਸਦੇ ਇਲਾਵਾ ਡੇਰਾ ਕਮੇਟੀ ਵੱਲੋਂ ਸੂਬੇ ਵਿਚ ਸੰਤਸੰਗਾਂ ਸੱਦ ਲਈਆਂ ਗਈਆਂ ਸਨ।
ਇਹ ਖ਼ਬਰ ਵੀ ਪੜ੍ਹੋ: ਪੰਜਾਬ ਦੇ ਇਸ MP ਦੇ ਘਰ ਨੂੰ ਪੱਕਾ ‘ਟਿਕਾਣਾ’ ਬਣਾਉਣਗੇ Arvind Kejriwal !
ਸਿਆਸੀ ਗਲਿਆਰਿਆਂ ਵਿਚ ਚੱਲ ਰਹੀ ਚਰਚਾ ਮੁਤਾਬਕ ਇੰਨ੍ਹਾਂ ਸੰਤਸੰਗਾਂ ਵਿਚ ਕਿਸੇ ਇੱਕ ਸਿਆਸੀ ਧਿਰ ਦੀ ਵੋਟਾਂ ਵਿਚ ਮਦਦ ਕਰਨ ਦਾ ਇਸ਼ਾਰਾ ਕੀਤਾ ਜਾ ਸਕਦਾ। ਸੂਬੇ ਦੀ ਮੁੱਖ ਵਿਰੋਧੀ ਧਿਰ ਕਾਂਗਰਸ ਸਹਿਤ ਹੋਰਨਾਂ ਸਿਆਸੀ ਧਿਰਾਂ ਵੱਲੋਂ ਪਹਿਲਾਂ ਹੀ ਭਾਜਪਾ ਉਪਰ ਸਿਆਸੀ ਲਾਹਾ ਲੈਣ ਦੇ ਲਈ ਡੇਰਾ ਮੁਖੀ ਨੂੰ ਪੈਰੋਲ ਦੇਣ ਦੇ ਦੋਸ਼ ਲਗਾਏ ਜਾ ਰਹੇ ਹਨ। ਇਸਤੋਂ ਇਲਾਵਾ ਸਿੱਖਾਂ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਹਰਜਿੰਦਰ ਸਿੰਘ ਧਾਮੀ ਅਤੇ ਹੋਰਨਾਂ ਸਿੱਖ ਜਥੇਬੰਦੀਆਂ ਨੇ ਤਾਂ ਇਸ ਮਾਮਲੇ ਵਿਚ ਉੱਚ ਅਦਾਲਤ ਨੂੰ ਦਖ਼ਲਅੰਦਾਜ਼ੀ ਦੀ ਅਪੀਲ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ: ਜੀਰਾ ਹਿੰਸਕ ਘਟਨਾ: ਪੁਲਿਸ ਵੱਲੋਂ 750 ਤੋਂ ਵੱਧ ਲੋਕਾਂ ’ਤੇ ਕੀਤਾ ਪਰਚਾ ਦਰਜ਼
ਦੂਜੇ ਪਾਸੇ ਮਰਹੂਮ ਪੱਤਰਕਾਰ ਛੱਤਰਪਤੀ ਦੇ ਪੁੱਤਰ ਅੰਸ਼ੁਲ ਨੇ ਵੀ ਡੇਰਾ ਮੁਖੀ ਨੂੰ ਵਾਰ-ਵਾਰ ਪੈਰੋਲ ਦੇਣ ਦੇ ਮਾਮਲੇ ਨੂੰ ਕਾਨੂੰਨ ਦੇ ਮਜ਼ਾਕ ਕਰਾਰ ਦਿੱਤਾ ਹੈ। ਚੱਲ ਰਹੀ ਚਰਚਾ ਮੁਤਾਬਕ ਵਿਰੋਧੀ ਧਿਰਾਂ ਨੂੰ ਸ਼ੱਕ ਹੈ ਕਿ ਆਗਾਮੀ 5 ਅਕਤੂਬਰ ਨੂੰ ਹਰਿਆਣਾ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਦੀਆਂ ਵੋਟਾਂ ਦੌਰਾਨ ਭਾਜਪਾ ਡੇਰਾ ਮੁਖੀ ਨੂੰ ਪੈਰੋਲ ਦਿਵਾ ਕੇ ਇਸਦਾ ਸਿਆਸੀ ਲਾਹਾ ਲੈ ਸਕਦੀ ਹੈ ਤੇ ਡੇਰਾ ਪੈਰੋਕਾਰ ਕਿਸੇ ਇੱਕ ਸਿਆਸੀ ਧਿਰ ਦੇ ਹੱਕ ਵਿਚ ਭੁਗਤ ਸਕਦੇ ਹਨ। ਬਹਰਹਾਲ ਵੋਟਾਂ ਨੇੜੇ ਆਉਂਦੇ ਹੀ ਹਰਿਆਣਾ ਦੀ ਸਿਆਸਤ ਪੂਰੀ ਭਖੀ ਹੋਈ ਹੈ।
Share the post "ਡੇਰਾ ਮੁਖੀ ਦੇ ਬਾਹਰ ਆਉਂਦੇ ਹੀ ਹਰਿਆਣਾ ’ਚ ਸੱਦੀਆਂ ਸੰਤਸੰਗਾਂ, ਕੱਢੇ ਜਾ ਰਹੇ ਹਨ ਸਿਆਸੀ ਮਤਲਬ!"