ਜੈਪੁਰ, 20 ਅਕਤੂਬਰ : ਸਪਤ ਸ਼ਕਤੀ ਕਮਾਂਡ ਦੇ ਕਮਾਂਡਰ ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਵੱਲੋਂ ਸੰਚਾਲਨ ਤਿਆਰੀ ਦਾ ਜਾਇਜ਼ਾ ਲੈਣ ਲਈ ਗੰਡੀਵ ਡਿਵੀਜ਼ਨ ਦਾ ਦੌਰਾ ਕੀਤਾ ਗਿਆ। ਉਨ੍ਹਾਂ ਨੇ ਰਾਸ਼ਟਰ ਦੀ ਸੁਰੱਖਿਆ ਵਿੱਚ ਆਪਣੀ ਅਟੁੱਟ ਵਚਨਬੱਧਤਾ ਅਤੇ ਪੇਸ਼ੇਵਰ ਉੱਤਮਤਾ ਲਈ ਗਾਂਡੀਵ ਡਿਵੀਜ਼ਨ ਦੀ ਸ਼ਲਾਘਾ ਕੀਤੀ। ਜਨਰਲ ਅਫਸਰ ਨੇ ਆਧੁਨਿਕ ਮਾਪਦੰਡਾਂ ਨੂੰ ਪੂਰਾ ਕਰਨ ਅਤੇ ਲੜਾਈ ਦੀ ਕੁਸ਼ਲਤਾ ਨੂੰ ਵਧਾਉਣ ਲਈ ਸਿਖਲਾਈ ਅਭਿਆਸਾਂ ਦੇ ਨਿਰੰਤਰ ਵਿਕਾਸ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।ਆਰਮੀ ਕਮਾਂਡਰ ਦੇ ਦੌਰੇ ਨੇ ਸੰਚਾਲਨ ਉੱਤਮਤਾ, ਤਕਨੀਕੀ ਏਕੀਕਰਣ ਅਤੇ ਰਣਨੀਤਕ ਦੂਰਦਰਸ਼ਤਾ ’ਤੇ ਧਿਆਨ ਕੇਂਦਰਿਤ ਕਰਨ ਦੀ ਪੁਸ਼ਟੀ ਕੀਤੀ। ਜਿਸ ਨੇ ਗੰਡੀਵ ਡਵੀਜ਼ਨ ਦੇ ਸਾਰੇ ਅਹੁਦਿਆਂ ਨੂੰ ਪ੍ਰੇਰਿਤ ਕੀਤਾ।