ਬਠਿੰਡਾ, 18 ਜੁਲਾਈ: ਸਥਾਨਕ ਮਾਲਵਾ ਕਾਲਜ ਅਤੇ ਮਾਲਵਾ ਕਾਲਜ ਆਫ ਫਿਜੀਕਲ ਐਜੂਕੇਸ਼ਨ ਵਿਖੇ ਅੱਜ ਵਾਤਾਵਰਣ ਚੇਤਨਾ ਮੁਹਿੰਮ ਤਹਿਤ ਕਾਲਜ ਵਿਚ 80 ਦੇ ਕਰੀਬ ਬੂਟੇ ਲਗਾਏ ਗਏ। ਇਹ ਬੂਟੇ ਕਾਲਜ ਵਿੱਚ ਟਰੀ ਲਵਰਜ਼ ਸੁਸਾਇਟੀ ਬਠਿੰਡਾ ਦੇ ਸਹਿਯੋਗ ਤਹਿਤ ਲਗਾਏ ਗਏ। ਇਹਨਾਂ ਬੂਟਿਆਂ ਵਿੱਚ ਨਿੰਮ, ਪਿੱਪਲ, ਬੋਹੜ, ਸੁਹਾਂਜਣਾ ਅਤੇ ਟਾਹਲੀ ਦੇ ਬੂਟੇ ਲਗਾਏ ਗਏ। ਇਸ ਮੌਕੇ ਮਾਲਵਾ ਕਾਲਜ ਆਫ ਫਿਜੀਕਲ ਐਜੂਕੇਸ਼ਨ ਦੇ ਡੀਨ ਆਰ.ਸੀ. ਸ਼ਰਮਾ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਵਿਸ਼ਵੀਕਰਨ ਦੇ ਦੌਰ ਵਿੱਚ ਅੱਜ ਰੁੱਖ ਲਗਾਉਣਾ ਸਭ ਤੋਂ ਵੱਡੀ ਲੋੜ ਹੈ ਕਿਉਂਕਿ ਮਨੁੱਖ ਦਿਨ ਬ ਦਿਨ ਟੈਕਨੋਲਜੀ ਦੇ ਸਹਾਰੇ ਆਪਣੀ ਜ਼ਿੰਦਗੀ ਨੂੰ ਜੀਅ ਰਿਹਾ ਹੈ
“ਇੱਕ ਪੌਦਾ ਮਾਂ ਦੇ ਨਾਂ” ਮੁਹਿੰਮ ਦਾ ਹੋਕਾ ਦਿੰਦੀ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਪਹਿਲੀ ਮੈਰਾਥਨ ਦਾ ਸ਼ਾਨਦਾਰ ਆਯੋਜਨ
ਅਤੇ ਟੈਕਨੋਲਜੀ ਦਾ ਗੁਲਾਮ ਹੋ ਰਿਹਾ ਹੈ। ਇਸ ਮੌਕੇ ਟਰੀ ਲਵਰਜ਼ ਸੁਸਾਇਟੀ ਦੇ ਪ੍ਰਧਾਨ ਸੁਲੀਲ ਬਾਂਸਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਅਜਿਹੇ ਉਪਰਾਲੇ ਵੱਡੀ ਪੱਧਰ ਤੇ ਹੋਣੇ ਚਾਹੀਦੇ ਹਨ ਤਾਂ ਜੋ ਅਸੀਂ ਆਪਣੀ ਧਰਤੀ ਅਤੇ ਮਨੁੱਖਤਾ ਨੂੰ ਬਚਾ ਸਕੀਏ। ਇਸ ਮੌਕੇ ਡੀਨ ਆਰ.ਸੀ. ਸ਼ਰਮਾ, ਟਰੀ ਲਵਰਜ਼ ਸੁਸਾਇਟੀ ਦੇ ਪ੍ਰਧਾਨ ਸੁਲੀਲ ਬਾਂਸਲ, ਸੈਕਟਰੀ ਜਤਿੰਦਰ ਸ਼ਰਮਾ, ਖਜਾਨਚੀ ਮੰਗਲ ਗੋਇਲ, ਸਹਾਇਕ ਪ੍ਰੋਫੈਸਰ ਜਸਵੀਰ ਸਿੰਘ, ਗਰੀਸ਼ ਸ਼ਰਮਾ, ਨਿਰਵੈਰ ਸਿੰਘ, ਯੋਗੇਸ਼ ਠਾਕੁਰ ਅਤੇ ਟਰੀ ਲਵਰਜ਼ ਸੁਸਾਇਟੀ ਦੇ ਮੈਂਬਰ ਹਾਜ਼ਰ ਸਨ।
Share the post "ਵਾਤਾਵਰਣ ਚੇਤਨਾ ਮੁਹਿੰਮ ਤਹਿਤ ਮਾਲਵਾ ਕਾਲਜ ਅਤੇ ਮਾਲਵਾ ਕਾਲਜ ਆਫ ਫਿਜੀਕਲ ਐਜੂਕੇਸ਼ਨ ਵਿੱਚ ਬੂਟੇ ਲਗਾਏ"