ਪਟਿਆਲਾ, 1 ਅਕਤੂਬਰ: ਬਲਾਕ ਸਮਾਣਾ ਦੇ ਅਧੀਨ ਆਉਂਦੇ ਪਿੰਡ ਕਕਰਾਲਾ ਭਾਈਕਾ ਵਿਖੇ ਇੱਕ ਅਨੌਖੀ ਘਟਨਾ ਵਾਪਰਨ ਦੀ ਸੂਚਨਾ ਮਿਲੀ ਹੈ। ਇਸ ਪਿੰਡ ਦੇ ਸਾਬਕਾ ਸਰਪੰਚ ਦਰਸ਼ਨ ਸਿੰਘ ਹੁਣ ਮੁੜ ਸਰਪੰਚੀ ਲਈ ਉਮੀਦਵਾਰ ਬਣੇ ਹੋਏ ਹਨ ਤੇ ਉਨ੍ਹਾਂ ਵਲੋਂ ਵੋਟਾਂ ਮੰਗਣ ਦੇ ਲਈ ਪਿੰਡ ਦੇ ਲੋਕਾਂ ਦਾ ਸਾਂਝੇ ਦਾ ਇਕੱਠ ਸੱਦਿਆ ਹੋਇਆ ਸੀ। ਇਸ ਦੌਰਾਨ ਪਿਛਲੇ ਪਲਾਨ ਦੇ ਹਿਸਾਬ-ਕਿਤਾਬ ਦੇਣ ਦੀ ਮੰਗ ਉੱਠੀ ਤੇ ਇਸਨੂੰ ਲੈ ਕੇ ਬਹਿਸਬਾਜ਼ੀ ਹੋ ਗਈ। ਜਿਸਤੋਂ ਬਾਅਦ ਪਿੰਡ ਦੇ ਲੋਕਾਂ ਨੇ ਸਰਪੰਚੀ ਦੇ ਉਮੀਦਵਾਰ ਦਰਸ਼ਨ ਸਿੰਘ ਦਾ ਕੁਟਾਪਾ ਚਾੜ ਦਿੱਤਾ ਤੇ ਉਸਨੂੰ ਨੇੜੇ ਇੱਕ ਘਰ ਵਿਚ ਭੱਜ ਕੇ ਜਾਨ ਬਚਾਉਣੀ ਪਈ।
ਇਹ ਖ਼ਬਰ ਵੀ ਪੜ੍ਹੋ: ਪੰਚਾਇਤ ਚੋਣਾਂ: ਨਾਮਜਦਗੀਆਂ ਨੂੰ ਲੈ ਕੇ ਜੀਰਾ ’ਚ ਦੋ ਸਿਆਸੀ ਧਿਰਾਂ ਵਿਚਕਾਰ ਹੋਈ ਖ਼ੂ.ਨੀ ਝੜਪ, ਦੇਖੋ ਵੀਡੀਓ
ਇਸ ਘਟਨਾ ਦੀ ਇੱਕ ਵੀਡੀਓ ਵੀ ਸੋਸਲ ਮੀਡੀਆ ’ਤੇ ਲਗਾਤਾਰ ਵਾਈਰਲ ਹੋ ਰਹੀ ਹੈ। ਇਸ ਵੀਡੀਓ ਵਿਚ ਪਿੰਡ ਦੇ ਲੋਕ ਸਾਫ਼ ਦੋਸ਼ ਲਗਾਉਂਦੇ ਸੁਣਾਈ ਦੇ ਰਹੇ ਹਨ ਕਿ ਪਿੰਡ ਦੀ ਜਾਇਦਾਦ ਦੇ ਪਿਛਲੇ 6 ਸਾਲਾਂ ਦਾ ਕਰੀਬ ਸਵਾ ਕਰੋੜ ਠੇਕਾ ਕਿੱਥੇ ਗਿਆ ਤੇ ਪਿੰਡ ਨੂੰ ਆਈਆਂ ਸਰਕਾਰੀ ਗ੍ਰਾਂਟਾਂ ਕਿੱਥੇ ਵਰਤੀਆਂ ਗਈਆਂ। ਉਧਰ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਹ ਮਾਮਲਾ ਬੀਤੇ ਕੱਲ ਦਾ ਹੈ, ਜਿਸਦੀ ਦਰਸ਼ਨ ਸਿੰਘ ਵੱਲੋਂ ਸਿਕਾਇਤ ਕੀਤੀ ਗਈ ਤੇ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।





