ਪਟਿਆਲਾ, 6 ਸਤੰਬਰ: ‘‘ ਮਨੁੱਖੀ ਜੀਵਨ ਲਈ ਪਾਣੀ, ਮਿੱਟੀ ਅਤੇ ਵਾਤਾਵਰਨ ਨੂੰ ਬਚਾਉਣਾ ਤੇ ਸ਼ੁੱਧ ਰੱਖਣਾ ਬਹੁਤ ਜ਼ਰੂਰੀ ਹੈ’’ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜਸੇਵੀ ਵਾਤਾਵਰਨ ਤੇ ਕਲਾ ਪ੍ਰੇਮੀ ਭਗਵਾਨ ਦਾਸ ਗੁਪਤਾ ਸਰਪ੍ਰਸਤ ਰੈਡ ਕਰਾਸ ਸੁਸਾਇਟੀ ਪਟਿਆਲਾ ਨੇ ਆਪਣੇ 64ਵੇਂ ਜਨਮ ਦਿਨ ਮੌਕੇ ਵਾਤਾਵਰਨ ਪਾਰਕ ਪਾਸੀਂ ਰੋਡ ਅਤੇ ਭੁਪਿੰਦਰਾ ਪਾਰਕ ਵਿਖੇ ‘‘ਰੁੱਖ ਲਗਾੳ ਵਾਤਾਵਰਨ ਬਚਾਉ’’ ਮੁਹਿੰਮ ਤਹਿਤ ਫ਼ਲਦਾਰ, ਛਾਂਦਾਰ ਅਤੇ ਆਯੁਰਵੈਦਿਕ ਬੂਟੇ ਲਗਾਉਣ ਮੌਕੇ ਬੋਲਦਿਆਂ ਕੀਤਾ। ਇਹ ਪੌਦੇ ਪ੍ਰਸਿੱਧ ਭੌਤਿਕ ਵਿਗਿਆਨੀ ਪ੍ਰੋ. ਹੇਮ ਗੋਇਲ ਰਾਸ਼ਟਰਪਤੀ ਐਵਾਰਡੀ ਦੇ ਸਹਿਯੋਗ ਨਾਲ ਲਗਾਏ ਗਏ।
ਚੰਡੀਗੜ੍ਹ ਵਿਚੋਂ ਕਿਸਾਨਾਂ ਨੇ ਚੁੱਕਿਆ ਧਰਨਾ, ਪਾਏ ਘਰਾਂ ਨੂੰ ਚਾਲੇ
ਸਮੂਹ ਮੈਂਬਰਾਂ ਨੇ ਲਗਾਏ ਗਏ ਪੌਦਿਆਂ ਦੀ ਸੇਵਾ, ਸਾਂਭ ਸੰਭਾਲ, ਰਾਖੀ ਕਰਨ, ਪਾਣੀ ਤੇ ਖਾਦ ਆਦਿ ਦੇਣ ਤੋਂ ਇਲਾਵਾ ਪਾਣੀ ਤੇ ਵਾਤਾਵਰਨ ਦੀ ਸੰਭਾਲ ਕਰਨ ਦੀ ਵੀ ਸਹੁੰ ਚੁੱਕੀ। ਉੱਘੇ ਸਮਾਜਸੇਵੀ ਵਾਤਾਵਰਨ ਤੇ ਕਲਾ ਪ੍ਰੇਮੀ ਭਗਵਾਨ ਦਾਸ ਗੁਪਤਾ ਨੇ ਪਤਵੰਤਿਆਂ, ਮੈਂਬਰਾਂ ਤੇ ਸੈਰ ਪ੍ਰੇਮੀਆਂ ਦਾ ਸਵਾਗਤ ਕਰਦਿਆਂ ਆਖਿਆ ਕਿ ਵੱਧ ਰਹੇ ਪ੍ਰਦੂਸ਼ਣ ਕਾਰਨ ਸਾਡਾ ਵਾਤਾਵਰਨ ਕਾਫੀ ਗੰਧਲਾਂ ਹੋ ਰਿਹਾ ਹੈ ਤੇ ਚੰਗੇ ਮਨੁੱਖੀ ਜੀਵਨ ਲਈ ਵਾਤਾਵਰਨ, ਮਿੱਟੀ ਅਤੇ ਪਾਣੀ ਨੂੰ ਬਚਾਉਣ ਦੀ ਜ਼ਰੂਰਤ ਹੈ। ਜੇਲ ਸਿਖਲਾਈ ਸਕੂਲ ਦੇ ਸਾਬਕਾ ਪ੍ਰਿੰਸੀਪਲ ਰਾਕੇਸ਼ ਸ਼ਰਮਾ ਪੀਪੀਐਸ ਨੇ ਜ਼ਮੀਨ ਹੇਠਲੇ ਪਾਣੀ ਦੇ ਦਿਨੋਂ ਦਿਨ ਡਿਗ ਰਹੇ ਪੱਧਰ ਤੇ ਵੀ ਚਿੰਤਾ ਪ੍ਰਗਟ ਕੀਤੀ।
ਹੁਣ ਮਨਪ੍ਰੀਤ ਬਾਦਲ ਤੇ ਲੰਗਾਹ ਨੇ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਦਿੱਤਾ ਸਪੱਸ਼ਟੀਕਰਨ
ਫਰੈਡਜ਼ ਆਫ਼ ਵਾਤਾਵਰਨ ਪਾਰਕ ਦੇ ਸਕੱਤਰ ਜਨਰਲ ਜਸਵੰਤ ਸਿੰਘ ਟਿਵਾਣਾਂ ਨੇ ਲੋਕਾਂ ਨੂੰ ਆਪਣੇ ਘਰਾਂ ਦੇ ਆਲੇ ਦੁਆਲੇ ਦੀਆਂ ਖਾਲੀ ਥਾਵਾਂ ਤੇ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਅਪੀਲ ਕੀਤੀ। ਪੈਰਾ ਲੀਗਲ ਵਲੰਟੀਅਰ ਭਗਵਾਨ ਦਾਸ ਗੁਪਤਾ ਨੇ ਸਹਿਯੋਗ ਕਰਨ ਤੇ ਦੋਵੇਂ ਪਾਰਕਾਂ ਦੀਆਂ ਪ੍ਰਬੰਧਕ ਕਮੇਟੀਆਂ, ਯੋਗਾ ਸਾਧਕਾਂ ਅਤੇ ਪਾਰਕ ਵਿੱਚ ਰੋਜ਼ਾਨਾ ਸੈਰ ਕਰਨ ਵਾਲੇ ਸਿਹਤ ਪ੍ਰੇਮੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਹਰਭਜਨ ਸਿੰਘ ਜਰਮਨ,ਪੰਜਾਬ ਪੁਲਿਸ ਦੇ ਸਾਬਕਾ ਸਹਾਇਕ ਸਬ ਇੰਸਪੈਕਟਰ ਹਰਮੀਤ ਸਿੰਘ, ਗੁਰਨਾਮ ਸਿੰਘ,ਅਤੁਲ ਜੋਸ਼ੀ, ਭੁਪਿੰਦਰ ਸਿੰਘ, ਅਸ਼ੋਕ ਕੁਮਾਰ,ਹਰਦੀਪ ਸਿੰਘ ਖਹਿਰਾ ਸਾਬਕਾ ਕੌਂਸਲਰ MC ਪਟਿਆਲਾ ਹਾਜ਼ਰ ਸਨ।
Share the post "ਮਨੁੱਖੀ ਜੀਵਨ ਲਈ ਪਾਣੀ, ਮਿੱਟੀ ਅਤੇ ਵਾਤਾਵਰਨ ਨੂੰ ਬਚਾਉਣਾ ਅਤੇ ਸ਼ੁੱਧ ਰੱਖਣਾ ਬਹੁਤ ਜ਼ਰੂਰੀ – ਭਗਵਾਨ ਦਾਸ ਗੁਪਤਾ"