ਪੰਜਾਬ ਦੇ 5 ਸਰਹੱਦੀ ਜ਼ਿਲਿ੍ਆਂ ਦੇ ਸਕੂਲਾਂ ਅੱਜ ਵੀ ਬੰਦ, ਰਾਤ ਨੂੰ ਦੇਖੇ ਗਏ ‘ਡਰੋਨ’

0
443

👉ਏਅਰ ਇੰਡੀਆ ਤੇ ਇੰਡੀਗੋ ਨੇ ਵੀ ਕੀਤੀਆਂ ਕੁੱਝ ਫ਼ਲਾਈਟਾਂ ਰੱਦ
Punjab News: ਪਾਕਿਸਤਾਨ ਨਾਲ 10 ਦੀ ਸ਼ਾਮ ਨੂੰ ‘ਜੰਗਬੰਦੀ’ ਹੋਣ ਦੇ ਬਾਵਜੂਦ ਹਾਲੇ ਵੀ ਪੰਜਾਬ ਦੇ ਸਰਹੱਦੀ ਜ਼ਿਲਿ੍ਆਂ ਦੇ ਲੋਕਾਂ ਵਿਚ ਖੌਫ਼ ਬਣਿਆ ਹੋਇਆ ਹੈ। ਬੀਤੀ ਰਾਤ ਵੀ ਸਰਹੱਦੀ ਜ਼ਿਲਿ੍ਹਆਂ ਪਠਾਨਕੋਟ, ਅੰਮ੍ਰਿਤਸਰ ਤੋਂ ਇਲਾਵਾ ਜਲੰਧਰ ਵਿਚ ਡਰੋਨ ਦੇਖੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਇਸੇ ਤਰ੍ਹਾਂ ਹੁਸ਼ਿਆਰਪੁਰ ਵਿਚ ਵੀ ਲੋਕਾਂ ਨੇ ਧਮਾਕਿਆਂ ਦੀ ਅਵਾਜ਼ ਸੁਣਨ ਦਾ ਦਾਅਵਾ ਕੀਤਾ ਹੈ। ਬਦਲੇ ਹੋਏ ਮਾਹੌਲ ਦੌਰਾਨ ਪੰਜਾਬ ਦੇ ਅੰਮ੍ਰਿਤਸਰ, ਤਰਨਤਾਰਨ, ਪਠਾਨਕੋਟ, ਫ਼ਿਰੋਜਪੁਰ ਤੇ ਫ਼ਾਜਲਿਕਾ ਜ਼ਿਲਿ੍ਆਂ ਵਿਚ ਸਕੂਲ ਬੰਦ ਕੀਤੇ ਹੋਏ ਹਨ। ਫ਼ਿਰੋਜਪੁਰ ਤੇ ਫ਼ਾਜਲਿਕਾ ਵਿਚ ਇਹ ਸਕੂਲ ਭਲਕੇ ਵੀ ਬੰਦ ਰਹਿਣਗੇ।

ਇਹ ਵੀ ਪੜ੍ਹੋ ਮਜੀਠਾ ਇਲਾਕੇ ’ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਪੌਣੀ ਦਰਜ਼ਨ ਮੌ+ਤਾਂ, ਪ੍ਰਸ਼ਾਸਨ ਵੱਲੋਂ ਜਾਂਚ ਸ਼ੁਰੂ 

ਉਧਰ ਏਅਰ ਇੰਡੀਆ ਅਤੇ ਇੰਡੀਗੋ ਕੰਪਨੀ ਨੇ ਆਪਣੀਆਂ ਕੁੱਝ ਫ਼ਲਾਈਟਾਂ ਨੂੰ ਵੀ ਸਰਹੱਦੀ ਏਅਰਪੋਰਟਾਂ ’ਤੇ ਰੱਦ ਕੀਤਾ ਗਿਆ ਹੈ। ਸੂਚਨਾ ਮੁਤਾਬਕ ਰਾਤ ਸਮੇਂ ਡਰੋਨ ਦੇਖੇ ਜਾਣ ਅਤੇ ਧਮਾਕੇ ਸੁਣਨ ਦੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਹੁਸਿਆਰਪੁਰ ਦੇ ਦਸੂਹਾ ਤੇ ਮੁਕੇਰੀਆ ਇਲਾਕੇ ਤੋਂਇਲਾਵਾ ਜਲੰਧਰ ਅਤੇ ਅੰਮ੍ਰਿਤਸਰ ਵਿਚ ਵੀ ਕੁੱਝ ਸਮੇਂ ਲਈ ਬਲੈਕਆਉਟ ਕੀਤਾ ਗਿਆ। ਦਸਣਾ ਬਣਦਾ ਹੈ ਕਿ ਬੀਤੀ ਸ਼ਾਮ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਵਜੇਂ ਦੇਸ਼ ਨੂੰ ਸੰਬੋਧਨ ਕੀਤਾ ਸੀ

ਇਹ ਵੀ ਪੜ੍ਹੋ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ; ਮਿਊਂਸੀਪਲ ਕਮਿਸ਼ਨਰ ਅੰਮ੍ਰਿਤਸਰ ਨੂੰ ਜਾਰੀ ਕੀਤਾ ਸ਼ੋਅ-ਕਾਜ ਨੋਟਿਸ

ਇਸਤੋਂ ਪਹਿਲਾਂ ਦੋਨਾਂ ਦੇਸ਼ਾਂ ਦੇ ਮਿਲਟਰੀ ਅਪਰੇਸ਼ਨਾਂ ਦੇ ਡਾਇਰੈਕਟਰ ਜਨਰਲਾਂ ਦੀ ਜੰਗਬੰਦੀ ਨੂੰ ਬਰਕਰਾਰ ਰੱਖਣ ਬਾਰੇ ਮੀਟਿੰਗ ਹੋਈ ਸੀ। ਇਸਦੇ ਬਾਵਜੂਦ ਜਲੰਧਰ ਦੇ ਮੰਡ ਇਲਾਕੇ ਵਿਚ ਫ਼ੌਜ ਵੱਲੋਂ ਡਰੋਨ ਡੇਗਿਆ ਗਿਆ। ਸਰਹੱਦੀ ਇਲਾਕੇ ਦੇ ਲੋਕਾਂ ਨੇ ਅਟਾਰੀ ਬਾਰਡਰ ਨਜਦੀਕ ਸਰਹੱਦੋਂ ਪਾਰ ਰਾਤ ਸਮੇਂ ਡਰੋਨ ਆਉਣ ਦੇ ਦਾਅਵੇ ਕੀਤੇ ਗਏ। ਇਸੇ ਤਰ੍ਹਾਂ ਪਠਾਨਕੋਟ ਵਿਚ ਵੀ ਡਰੋਨ ਦੇਖਿਆ ਗਿਆ। ਇਸਤੋਂ ਇਲਾਵਾ ਜੰਮੂ ਕਸ਼ਮੀਰ ਦੇ ਸ਼ਾਂਭਾ ਅਤੇ ਰਾਜਸਥਾਨ ਦੇ ਬਾੜਮੇਰ ਇਲਾਕੇ ਵਿਚ ਵੀ ਅਜਿਹੀਆਂ ਚਰਚਾਵਾਂ ਸੁਣਨ ਨੂੰ ਮਿਲੀਆਂ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here